ਫਨਕਾਰ ਇੱਕ ਅਵਾਜ਼ਾਂ ਦੋ, ਕਿਸ-ਕਿਸ ਨੂੰ ਯਾਦ ਹੈ ਪੰਜਾਬੀ ਇੰਡਸਟਰੀ ਦੀ ਇਹ ਗਾਇਕਾ
ਨੱਬੇ ਦੇ ਦਹਾਕੇ ‘ਚ ਅਨੇਕਾਂ ਹੀ ਗਾਇਕ ਹੋਏ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ । ਅੱਜ ਅਸੀਂ ਤੁਹਾਨੂੰ ਇੰਡਸਟਰੀ ਦੀ ਇੱਕ ਅਜਿਹੀ ਫ਼ਨਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੂੰ ਨੱਬੇ ਦੇ ਦਹਾਕੇ ‘ਚ ਤੁਸੀਂ ਦੂਰਦਰਸ਼ਨ ‘ਤੇ ਅਕਸਰ ਗਾਉਂਦੇ ਹੋਏ ਸੁਣਿਆ ਹੋਵੇਗਾ । ਜੀ ਹਾਂ ਦਿੱਸਣ ‘ਚ ਬਿਲਕੁਲ ਮੁੰਡਿਆਂ ਵਰਗਾ ਹੁਲੀਆ ਅਤੇ ਉਹ ਦੋ ਅਵਾਜ਼ਾਂ ‘ਚ ਗਾਉਣ ਦੇ ਲਈ ਮਸ਼ਹੂਰ ਹਨ । ਜੀ ਹਾਂ ਉਨ੍ਹਾਂ ਨੇ ਨਾਂ ਸਿਰਫ਼ ਪੰਜਾਬੀ ਇੰਡਸਟਰੀ ਨੂੰ ਬਲਕਿ ਬਾਲੀਵੁੱਡ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਅਸੀਂ ਗੱਲ ਕਰ ਰਹੇ ਹਾਂ ਮਿਲਨ ਸਿੰਘ (Milan Singh) ਦੀ ।
ਮਿਲਨ ਸਿੰਘ ਯੂਪੀ ਦੀ ਰਹਿਣ ਵਾਲੀ
ਮਿਲਨ ਸਿੰਘ ਦਾ ਜੱਦੀ ਘਰ ਯੂਪੀ ‘ਚ ਹੈ ਅਤੇ ਯੂਪੀ ‘ਚ ਹੀ ਉਨ੍ਹਾਂ ਦਾ ਜਨਮ ਹੋਇਆ । ਪਰ ਉਨ੍ਹਾਂ ਨੂੰ ਪੰਜਾਬੀ ਗੀਤ ਵੀ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਦਾ ਪ੍ਰੋਫੈਸ਼ਨ ਵੀ ਬਣ ਗਿਆ ਅਤੇ ਹੌਲੀ ਹੌਲੀ ਉਨ੍ਹਾਂ ਨੇ ਰੇਡੀਓ ਅਤੇ ਟੀਵੀ ‘ਤੇ ਗਾਉਣਾ ਸ਼ੁਰੂ ਕਰ ਦਿੱਤਾ ।
ਦੋ ਆਵਾਜ਼ਾਂ ਕਾਰਨ ਹੋਈ ਮਸ਼ਹੂਰ
ਮਿਲਨ ਸਿੰਘ ਦੋ ਆਵਾਜ਼ਾਂ ‘ਚ ਗਾਉਣ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਹੋਏ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਹਾਣੀਆਂ ਤੂੰ ਕਰ ਲੈ ਪਿਆਰ ਵੇ ਜਿੰਨਾ ਤੇਰਾ ਜੀ ਕਰਦਾ, ਅੱਖ ਦੇ ਇਸ਼ਾਰੇ ਨਾਲ ਸਣੇ ਕਈ ਹਿੱਟ ਗੀਤ ਗਾਏ ਹਨ ।
ਉਨ੍ਹਾਂ ਨੇ ਪੰਜਾਬੀ ਗੀਤਾਂ ਦੇ ਨਾਲ-ਨਾਲ ਹਿੰਦੀ ਗੀਤ ਵੀ ਗਾਏ ਹਨ ਅਤੇ ਸਾਰੇ ਹੀ ਗੀਤਾਂ ਨੂੰ ਉਨ੍ਹਾਂ ਨੇ ਦੋ ਅਵਾਜ਼ਾਂ ‘ਚ ਗਾਇਆ ਹੈ ।
- PTC PUNJABI