ਸਿੱਧੂ ਮੂਸੇਵਾਲਾ ਦੇ ਮਾਪੇ ਛੋਟੇ ਜਿਹੇ ਬੱਚੇ ਨੂੰ ਖਿਡਾਉਂਦੇ ਆਏ ਨਜ਼ਰ, ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸਿੱਧੂ ਮੂਸੇਵਾਲਾ (Sidhu Moose Wala) ਦੇ ਮਾਪਿਆਂ (Parents) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਛੋਟੇ ਜਿਹੇ ਬੱਚੇ (Child) ਦੇ ਨਾਲ ਨਜ਼ਰ ਆ ਰਹੇ ਹਨ । ਇਸ ਬੱਚੇ ਨੂੰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੀ ਗੋਦ ‘ਚ ਬਿਠਾਇਆ ਹੋਇਆ ਹੈ । ਇਸ ਬੱਚੇ ਦੇ ਨਾਲ ਦੋਵੇਂ ਜਣੇ ਖਿਡਾਉਂਦੇ ਹੋਏ ਨਜ਼ਰ ਆ ਰਹੇ ਹਨ ।
ਸਿੱਧੂ ਮੂਸੇਵਾਲਾ ਦੇ ਪਿਤਾ ਭਾਵੁਕ ਨਜ਼ਰ ਆਏ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਸਮਾਂ ਤਾਂ ਸਿੱਧੂ ਦੇ ਪਿਤਾ ਇਸ ਬੱਚੇ ਨੂੰ ਖਿਡਾਉਂਦੇ ਹੋਏ ਦਿਖਾਈ ਦੇ ਰਹੇ ਹਨ। ਪਰ ਕੁਝ ਦੇਰ ਬਾਅਦ ਉਹ ਆਪਣਾ ਚਿਹਰਾ ਦੂਜੇ ਪਾਸੇ ਕਰ ਲੈਂਦੇ ਨੇ ਅਤੇ ਥੋੜੇ ਭਾਵੁਕ ਦਿਖਾਈ ਦਿੱਤੇ । ਕੁਝ ਸਮੇਂ ਪਹਿਲਾਂ ਲਾਡ ਪਿਆਰ ਦੇ ਨਾਲ ਪਾਲੇ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਚੁੱਕੇ ਮਾਪਿਆਂ ਨੂੰ ਉਨ੍ਹਾਂ ਦਾ ਲਾਡਲਾ ਪੁੱਤਰ ਕਿਤਿਓਂ ਨਹੀਂ ਲੱਭ ਰਿਹਾ ।
ਅਕਸਰ ਆਪਣੇ ਪੁੱਤਰ ਨੂੰ ਲੈ ਕੇ ਉਸ ਦੇ ਮਾਪੇ ਭਾਵੁਕ ਨਜ਼ਰ ਆਉਂਦੇ ਹਨ । ਬੀਤੇ ਸਾਲ ੨੯ ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ ਦੀ ਉਡੀਕ ‘ਚ ਹਨ ।
ਸਿੱਧੂ ਮੂਸੇਵਾਲਾ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ
ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਕੁਝ ਕੁ ਸਾਲਾਂ ‘ਚ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਈ ਸੀ ।
ਮੌਤ ਤੋਂ ਬਾਅਦ ਵੀ ਸਿੱਧੂ ਦੇ ਦੋ ਗੀਤ ਰਿਲੀਜ਼ ਹੋਏ । ਜਿਸ ਦੀ ਪੂਰੀ ਦੁਨੀਆ ‘ਚ ਚਰਚਾ ਹੋਈ ।
- PTC PUNJABI