ਸਿੱਧੂ ਮੂਸੇਵਾਲਾ ਦੀ ਮਾਤਾ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਸਾਡਾ ਜਹਾਨ ਉਜਾੜਨ ਵਾਲਿਆਂ ਦੇ ਚਿਹਰੇ ਜੱਗ ਜ਼ਾਹਿਰ ਕਰਾਂਗੀ'
ਮਾਂ ਅਤੇ ਬੱਚਿਆਂ ਦਾ ਰਿਸ਼ਤਾ ਸਭ ਤੋਂ ਪਿਆਰਾ ਹੁੰਦਾ ਹੈ । ਮਾਂ (Mother) ਦੇ ਮੋਹ ਤੋਂ ਜ਼ਿਆਦਾ ਸ਼ਾਇਦ ਹੀ ਇਸ ਦੁਨੀਆ ‘ਤੇ ਕੋਈ ਬੱਚੇ ਦੀ ਪੁੱਛ ਪ੍ਰਤੀਤ ਕਰਦਾ ਹੋਵੇਗਾ । ਇਸੇ ਲਈ ਮਾਂ ਦੇ ਕਦਮਾਂ ‘ਚ ਜੰਨਤ ਦਾ ਵਾਸ ਮੰਨਿਆਂ ਜਾਂਦਾ ਹੈ । ਪਰ ਜੇ ਭਰ ਜਵਾਨੀ ‘ਚ ਕਿਸੇ ਮਾਂ ਦਾ ਬੱਚਾ ਉਸ ਤੋਂ ਹਮੇਸ਼ਾ ਲਈ ਦੂਰ ਚਲਿਆ ਜਾਵੇ ਤਾਂ ਉਸ ਮਾਂ ਦੀ ਪੀੜ ਨੂੰ ਉਹੀ ਸਮਝ ਸਕਦੀ ਹੈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਇਹ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਕੀ ਤੁਸੀਂ ਪਛਾਣਿਆ !
ਲੱਖ ਜਹਾਨ ‘ਤੇ ਖੁਸ਼ੀਆਂ ਖੇੜੇ ਹੋਣ ਪਰ ਜਦੋਂ ਮਾਂ ਨੂੰ ਆਪਣੇ ਬੱਚੇ ਨਹੀਂ ਦਿੱਸਦੇ ਤਾਂ ਉਸ ਨੂੰ ਜਹਾਨ ਹਨੇਰੇ ਨਾਲ ਭਰਿਆ ਦਿਖਾਈ ਦਿੰਦਾ ਹੈ । ਅਜਿਹੀ ਹੀ ਕੁਝ ਹਾਲਤ ਹੈ ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਚਰਨ ਕੌਰ ਦੀ । ਜਿਸ ਤੋਂ ਆਪਣੇ ਪੁੱਤ ਦੀ ਜੁਦਾਈ ਝੱਲੀ ਨਹੀਂ ਜਾ ਰਹੀ ਅਤੇ ਉਹ ਆਪਣੇ ਪੁੱਤਰ ਦੇ ਕਾਤਲਾਂ ਦੇ ਮਰਨ ਦੀਆਂ ਦੁਆਵਾਂ ਕਰ ਰਹੀ ਹੈ । ਜਿਨ੍ਹਾਂ ਨੇ ਉਸ ਦੇ ਚੰਨ ਵਰਗੇ ਸੋਹਣੇ ਪੁੱਤਰ ਨੂੰ ਹਮੇਸ਼ਾ ਲਈ ਉਸ ਤੋਂ ਦੂਰ ਕਰ ਦਿੱਤਾ ਹੈ ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ਿਵ ਮੰਦਰ ‘ਚ ਟੇਕਿਆ ਮੱਥਾ, ਭੋਲੇ ਨਾਥ ਦਾ ਲਿਆ ਆਸ਼ੀਰਵਾਦ
ਸਿੱਧੂ ਮੂਸੇਵਾਲਾ ਦੀ ਮਾਂ ਦੀ ਭਾਵੁਕ ਪੋਸਟ
ਸਿੱਧੂ ਮੂਸੇਵਾਲਾ ਦੇ ਮਾਪੇ ਲਗਾਤਾਰ ਇਨਸਾਫ਼ ਦੀ ਉਡੀਕ ਕਰ ਰਹੇ ਹਨ । ਸਿੱਧੂ ਦੀ ਮਾਂ ਨੇ ਹੁਣ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ‘ਹਵੇਲੀ ਆਉਂਦਾ ਹਰ ਸ਼ਖਸ ਮੈਨੂੰ ਤੇਰੇ ਇਨਸਾਫ ਦਾ ਸਵਾਲ ਕਰਦਾ ਹੈ । ਪੁੱਤ ਮੈਂ ਖਾਮੋਸ਼ ਹਾਂ ਤੇ ਹੱਥ ਖੜੇ ਕਰ ਦਿੰਦੀ ਹਾਂ।
ਮੈਨੂੰ ਇਹ ਕਾਨੂੰਨ ਲਿਖਣ ਵਾਲੇ ਅਤੇ ਸਿਰਜਣ ਵਾਲੇ ਤੇ ਮੌਜੂਦਾ ਸਿਆਸਤਦਾਨ ਦੱਸ ਦੇਣ ਕਿ ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖਜ਼ਾਨੇ ਦੇ ਨਕਸ਼ੇ ਵਾਂਗ ਸਾਂਭ ਸਾਂਭ ਕਿਉਂ ਰੱਖਿਆ ਹੋਇਆ ਏ। ਉਨ੍ਹਾਂ ਦੇ ਚੱਲਦੇ ਸਾਹ ਮੈਨੂੰ ਘੜੀ-ਘੜੀ ਮੇਰੇ ਕੋਰੇ ਕਾਗਜ਼ ਜਿਹੇ ਜ਼ਮੀਰ ਵਾਲੇ ਪੁੱੱਤਰ ਦੀਆਂ ਆਖਰੀ ਧਾਹਾਂ ਨੂੰ ਆਪਣੇ ਅਖੀਰਲੇ ਚੱਕਰ ਤੱਕ ਯਾਦ ਰੱਖਾਂਗੀ ਅਤੇ ਸਾਡਾ ਜਹਾਨ ਉਜਾੜਨ ਵਾਲਿਆਂ ਦੇ ਘਟੀਆ ਚਿਹਰੇ ਜੱਗ ਜਾਹਿਰ ਕਰਾਂਗੀ। ਬੇਸ਼ੱਕ ਕੋਈ ਮੇਰਾ ਸਮਰਥਨ ਕਰੇ ਜਾਂ ਨਾਂ’। ਇਸ ਪੋਸਟ ‘ਤੇ ਸਿੱਧੂ ਦੇ ਪ੍ਰਸ਼ੰਸਕਾਂ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ ।
- PTC PUNJABI