ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ਸਾਰੀ ਦੁਨੀਆਂ ਤੇਰੇ ਲਈ ਦੁਖੀ ਹੈ ਪੁੱਤ, ਸਭ ਦੀਆਂ ਬਦ-ਦੁਆਵਾਂ ਦੁਸ਼ਮਣਾਂ ਦੀਆਂ ਜੜ੍ਹਾਂ ਪੁੱਟ ਦੇਣਗੀਆਂ

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ਹਨ ।

Reported by: PTC Punjabi Desk | Edited by: Shaminder  |  March 02nd 2023 11:48 AM |  Updated: March 02nd 2023 11:48 AM

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ਸਾਰੀ ਦੁਨੀਆਂ ਤੇਰੇ ਲਈ ਦੁਖੀ ਹੈ ਪੁੱਤ, ਸਭ ਦੀਆਂ ਬਦ-ਦੁਆਵਾਂ ਦੁਸ਼ਮਣਾਂ ਦੀਆਂ ਜੜ੍ਹਾਂ ਪੁੱਟ ਦੇਣਗੀਆਂ

ਸਿੱਧੂ ਮੂਸੇਵਾਲਾ (Sidhu Moose wala) ਦੀ ਮਾਤਾ ਚਰਨ ਕੌਰ (Mata Charan Kaur) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸ਼ੁਭ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਤੇ ਚਲੇ ਗਏ, ਮੈਂ ਜਦੋਂ ਵੀ ਕਿਸੇ ਬੱਚੇ ਨੌਜਵਾਨ ਜਾਂ ਬਜ਼ੁਰਗ ਬੇਬੇ ਬਾਪੂ ਦੇ ਅੱਖਾਂ ‘ਚ ਦਰਦ ਦੇਖਦੀ ਹਾਂ ਤਾਂ ਤੇਰੇ ਹੋਣ ਦਾ ਅਹਿਸਾਸ ਹੁੰਦਾ ਹੈ।

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਕਰਨਜੀ ਸਿੰਘ ਗਾਬਾ ਪਹਿਲਾ ਅਫਗਾਨੀ ਸਿੱਖ ਦਸਤਾਰਧਾਰੀ ਮਾਡਲ ਬਣਿਆ

ਪੁੱਤ ਸਾਰੀ ਦੁਨੀਆਂ ਤੇਰੇ ਹੋਣ ਦਾ ਅਹਿਸਾਸ ਹੁੰਦਾ ਹੈ। ਪੁੱਤ ਸਾਰੀ ਦੁਨੀਆ ਤੇਰੇ ਲਈ ਕਿੰਨੀ ਦੁਖੀ ਹੈ। ਇਨ੍ਹਾਂ ਸਾਰਿਆਂ ਦੀਆਂ ਬਦਦੁਆਵਾਂ ਤੇਰੇ ਦੁਸ਼ਮਣਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣਗੀਆਂ, ਮੈਨੂੰ ਪੂਰਾ ਭਰੋਸਾ ਹੈ। ਉਸ ਅਕਾਲ ਪੁਰਖ ‘ਤੇ’। 

ਹੋਰ ਪੜ੍ਹੋ :  ਜਸਬੀਰ ਜੱਸੀ ਪਹੁੰਚੇ ਆਪਣੇ ਨਾਨਕੇ ਪਿੰਡ, ਆਪਣੀ ਵੱਡੀ ਮਾਮੀ ਜੀ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਪਹਿਲਾਂ ਵੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਸੀ ਪੋਸਟ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਸੀ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਪੁੱਤਰ ਦੇ ਕਾਤਲਾਂ ਦੇ ਲਈ ਵੀ ਬਹੁਤ ਕੁਝ ਲਿਖਿਆ ਸੀ । ਮਾਤਾ ਚਰਨ ਕੌਰ ਆਪਣੇ ਪੁੱਤਰ ਨੂੰ ਯਾਦ ਕਰਕੇ ਹਰ ਪਲ ਮਰਦੀ ਹੈ । ਭਰ ਜਵਾਨੀ ‘ਚ ਆਪਣੇ ਪੁੱਤਰ ਨੂੰ ਗੁਆਉਣ ਵਾਲੀ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਲੈ ਕੇ ਪਤਾ ਨਹੀਂ ਕਿੰਨੀਆਂ ਕੁ ਸੱਧਰਾਂ ਦਿਲ ‘ਚ ਪਾਲੀਆਂ ਹੋਈਆਂ ਸਨ । ਪਰ ਕਾਤਲਾਂ ਨੇ ਇੱਕ ਮਾਂ ਤੋਂ ਉਸ ਦਾ ਇਕਲੌਤਾ ਬੱਚਾ ਖੋਹ ਲਿਆ । 

29 ਮਈ  2022  ਨੂੰ ਹਥਿਆਰਬੰਦ ਲੋਕਾਂ ਨੇ ਕੀਤਾ ਸੀ ਕਤਲ 

ਬੀਤੇ ਸਾਲ 29  ਮਈ ਦੇ ਉਸ ਮਨਹੂਸ ਦਿਨ ਨੂੰ ਯਾਦ ਕਰਕੇ ਸਿੱਧੂ ਮੁਸੇਵਾਲਾ ਦੇ ਮਾਪੇ ਕੋਸਦੇ ਨਹੀਂ ਥੱਕਦੇ । ਜਿਸ ਦਿਨ ਵੈਰੀਆਂ ਨੇ ਉਨ੍ਹਾਂ ਦੇ ਇਕਲੌਤੇ ਪੁੱਤਰ ਨੂੰ ਉਨ੍ਹਾਂ ਤੋਂ ਹਮੇਸ਼ਾ ਦੇ ਲਈ ਖੋਹ ਲਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network