Sidhu Moose wala's father: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਾਈਕਲ ਚਲਾਉਂਦੇ ਹੋਏ ਆਏ ਨਜ਼ਰ, ਫੈਨਜ਼ ਨੇ ਇੰਝ ਕੀਤੀ ਤਾਰੀਫ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਤੱਕ ਆਪਣੇ ਪੁੱਤਰ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ। ਇਸੇ ਵਿਚਾਲੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਉਨ੍ਹਾਂ ਦੀ ਜਮ ਕੇ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  February 27th 2023 12:49 PM |  Updated: February 27th 2023 12:49 PM

Sidhu Moose wala's father: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਾਈਕਲ ਚਲਾਉਂਦੇ ਹੋਏ ਆਏ ਨਜ਼ਰ, ਫੈਨਜ਼ ਨੇ ਇੰਝ ਕੀਤੀ ਤਾਰੀਫ

Sidhu Moose wala's father viral video: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਕਾਫੀ ਜ਼ਿਆਦਾ ਲਾਈਮਲਾਈਟ 'ਚ ਰਹਿੰਦੇ ਹਨ। ਇਹੀ ਨਹੀਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਲਗਾਤਾਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਵਿਚਾਲੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। 

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਇੰਸਟਾ ਪੌਲੀਵੁੱਡ ਉੱਤੇ ਸ਼ੇਅਰ ਕੀਤਾ ਗਿਆ ਹੈ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। 

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਲਕੌਰ ਸਿੰਘ ਨੇ ਕਾਲੇ ਰੰਗ ਦੀ ਪੈਂਟ ਤੇ ਲਾਈਨਾਂ ਵਾਲੀ ਸ਼ਰਟ ਪਹਿਨੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ ਗੁਲਾਬੀ ਰੰਗ ਦੀ ਪੱਗ ਸਜਾਈ ਹੋਈ ਹੈ। ਇਸ ਵੀਡੀਓ ਦੇ ਵਿੱਚ ਬਲਕੌਰ ਸਿੰਘ  ਸਾਈਕਲ ਚਲਾਉਂਦੇ ਹੋਏ ਅਤੇ ਫੋਨ ਉੱਤੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। 

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਇਸ ਵੀਡੀਓ ਨੂੰ ਦੇਖ ਫੈਨਜ਼ ਉਨ੍ਹਾਂ ਦੇ ਸਾਦਗੀ ਭਰੇ ਅੰਦਾਜ਼ ਦੀਆਂ ਤਾਰੀਫਾਂ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ-ਆਪਣੀ ਪਤ੍ਰੀਕਿਰਿਆ ਦੇ ਰਹੇ ਹਨ, ਹਾਲਾਂਕਿ ਦੇਖਣ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਇਹ ਵੀਡੀਓ ਕਾਫੀ ਪੁਰਾਣੀ ਹੈ, ਪਰ ਇਸ ਦੇ ਬਾਵਜੂਦ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਬਲਕੌਰ ਸਿੰਘ ਨੂੰ ਜ਼ਮੀਨ ਨਾਲ ਜੁੜਿਆ ਇਨਸਾਨ ਕਹਿ ਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। 

ਹੋਰ ਪੜ੍ਹੋ: Shraddha Arya: ਕੀ ਸ਼ਰਧਾ ਆਰਿਆ ਜਲਦ ਬਨਣ ਵਾਲੀ ਹੈ ਮਾਂ? ਤਸਵੀਰਾਂ 'ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਦੱਸ ਦਈਏ ਕਿ ਪੁੱਤਰ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਬਲਕੌਰ ਸਿੰਘ ਤੇ ਚਰਨ ਕੌਰ ਦੋਵੇਂ ਹੀ ਲਗਾਤਾਰ ਇਨਸਾਫ ਲਈ ਲੜ੍ਹਾਈ ਲੜ ਰਹੇ ਹਨ। ਇਸ ਇਨਸਾਫ ਦੀ ਲੜ੍ਹਾਈ 'ਚ ਸਿੱਧੂ ਦੇ ਫੈਨਜ਼ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network