Ranbir Kapoor:ਰਣਬੀਰ ਕਪੂਰ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਨਿਭਾਉਣਗੇ ਲੀਡ ਰੋਲ

ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ 'ਤੇ ਬਾਇਓਪਿਕ ਬਣਨ ਜਾ ਰਹੀ ਹੈ। ਜਿਸ ਨੂੰ ਨਿਭਾਉਣ ਦਾ ਮੌਕਾ ਕਿਸੇ ਹੋਰ ਨੂੰ ਨਹੀਂ ਬਲਕਿ ਰਣਬੀਰ ਕਪੂਰ ਨੂੰ ਮਿਲਿਆ ਹੈ। ਅਦਾਕਾਰ ਜਲਦੀ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।

Reported by: PTC Punjabi Desk | Edited by: Pushp Raj  |  February 23rd 2023 03:49 PM |  Updated: February 23rd 2023 05:05 PM

Ranbir Kapoor:ਰਣਬੀਰ ਕਪੂਰ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਨਿਭਾਉਣਗੇ ਲੀਡ ਰੋਲ

Ranbir Kapoor in Sourav Ganguly biopic: ਬਾਲੀਵੁੱਡ ਅਦਾਕਾਰ  ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਤੂੰ ਝੁਠੀ ਮੈਂ ਮੱਕਾਰ' ਨੂੰ ਲੈ ਕੇ  ਚਰਚਾ 'ਚ ਹਨ। ਅਦਾਕਾਰ ਲਗਾਤਾਰ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਸਰਪ੍ਰਾਈਜ਼ ਦੇ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧੋਨੀ ਅਤੇ ਸਚਿਨ ਤੋਂ ਬਾਅਦ ਹੁਣ ਸਾਬਕਾ ਭਾਰਤੀ ਕਪਤਾਨ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ 'ਤੇ ਫ਼ਿਲਮ ਬਨਣ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਖਾਸ ਗੱਲ ਇਹ ਹੈ ਕਿ ਰਣਬੀਰ ਕਪੂਰ ਇਸ ਬਾਇਓਪਿਕ 'ਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਹੁਣ ਫ਼ਿਲਮ ਦੀ ਸ਼ੂਟਿੰਗ ਵੀ ਜਲਦ ਸ਼ੁਰੂ ਹੋ ਸਕਦੀ ਹੈ।

ਮੀਡੀਆ ਰਿਪੋਰਟਸ ਮੁਤਾਬਕ 'ਦਾਦਾ' ਸੌਰਵ ਗਾਂਗੁਲੀ  ਦੀ ਬਾਇਓਪਿਕ ਲਈ ਰਿਤਿਕ ਰੌਸ਼ਨ ਅਤੇ ਸਿਧਾਰਥ ਮਲਹੋਤਰਾ ਸਣੇ ਕਈ ਸਿਤਾਰਿਆਂ ਦੇ ਨਾਂ 'ਤੇ ਵਿਚਾਰ ਕੀਤਾ ਗਿਆ ਸੀ। ਹਾਲਾਂਕਿ, ਇਹ ਪ੍ਰੋਜੈਕਟ ਰਣਬੀਰ ਨੇ ਹਾਸਿਲ ਕਰ ਲਿਆ  ਹੈ। ਮੀਡੀਆ ਰਿਪੋਰਟਸ  ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰਣਬੀਰ ਦੇ ਜਲਦ ਹੀ ਕੋਲਕਾਤਾ ਜਾਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਰਣਬੀਰ ਈਡਨ ਗਾਰਡਨ, CAB ਦਫਤਰ ਅਤੇ ਇੱਥੋਂ ਤੱਕ ਕਿ ਸੌਰਵ ਗਾਂਗੁਲੀ ਦੇ ਘਰ ਵੀ ਜਾਣਗੇ। ਹਾਲਾਂਕਿ ਇਸ ਖ਼ਬਰ ਦਾ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਸੌਰਵ ਗਾਂਗੁਲੀ ਦੀ ਬਾਇਓਪਿਕ ਦਾ ਐਲਾਨ ਸਾਲ 2019 ਵਿੱਚ ਹੀ ਹੋਇਆ ਸੀ। ਪਿਛਲੇ ਮਹੀਨੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਦੀ ਪਤਨੀ ਡੋਨਾ ਗਾਂਗੁਲੀ ਨੇ ਵੀ ਬਹੁ-ਉਡੀਕ ਬਾਇਓਪਿਕ ਬਾਰੇ ਗੱਲ ਕੀਤੀ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਡੋਨਾ ਗਾਂਗੁਲੀ ਨੇ ਦੱਸਿਆ ਕਿ, ਮੈਨੂੰ ਲੱਗਦਾ ਹੈ ਕਿ ਇਸ ਸਵਾਲ ਦਾ ਜਵਾਬ ਦੇਣ ਲਈ ਨਿਰਮਾਤਾ ਅਤੇ ਨਿਰਦੇਸ਼ਕ ਸਭ ਤੋਂ ਵਧੀਆ ਵਿਅਕਤੀ ਹੋਣਗੇ। ਕਿਉਂਕਿ ਉਹ ਫ਼ਿਲਮ ਬਣਾ ਰਹੇ ਹਨ। ਉਹ ਇਹ ਦੱਸਣ ਲਈ ਸਭ ਤੋਂ ਵਧੀਆ ਜੱਜ ਉਹ ਹੋਣਗੇ ਕੀ ਸਕ੍ਰਿਪਟ ਮੁਤਾਬਕ ਆਦਰਸ਼ ਵਿਅਕਤੀ ਕੌਣ ਹੋਵੇਗਾ ਜੋ ਦਾਦਾ ਦਾ ਕਿਰਦਾਰ ਨਿਭਾਵੇਗਾ।

ਹੋਰ ਪੜ੍ਹੋ: Ranbir Kapoor : ਪਤਨੀ ਆਲੀਆ ਦੀ ਨਿੱਜੀ ਤਸਵੀਰਾਂ ਲੈਣ 'ਚ ਗੁੱਸੇ 'ਚ ਆਏ ਰਣਬੀਰ ਕਪੂਰ ! ਅਦਾਕਾਰ ਨੇ ਸਖ਼ਤ ਕਾਰਵਾਈ ਕਰਨ ਦੀ ਆਖੀ ਗੱਲ  

ਦੱਸ ਦਈਏ ਕਿ ਜਦੋਂ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸੌਰਵ ਗਾਂਗੁਲੀ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਉਨ੍ਹਾਂ ਨੇ ਹਮੇਸ਼ਾ ਆਪਣੀ ਕਪਤਾਨੀ 'ਚ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ। ਦੂਜੇ ਪਾਸੇ ਰਣਬੀਰ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਅਭਿਨੇਤਾ ਫ਼ਿਲਮ 'ਤੂੰ ਝੁਠੀ ਮੈਂ ਮੱਕਾਰ' ਦੀ ਰਿਲੀਜ਼ ਲਈ ਤਿਆਰ ਹਨ, ਜਿਸ 'ਚ ਉਹ ਪਹਿਲੀ ਵਾਰ ਸ਼ਰਧਾ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network