Ranbir Kapoor : ਪਤਨੀ ਆਲੀਆ ਦੀ ਨਿੱਜੀ ਤਸਵੀਰਾਂ ਲੈਣ 'ਤੇ ਗੁੱਸੇ 'ਚ ਆਏ ਰਣਬੀਰ ਕਪੂਰ ! ਅਦਾਕਾਰ ਨੇ ਸਖ਼ਤ ਕਾਰਵਾਈ ਕਰਨ ਦੀ ਆਖੀ ਗੱਲ

ਆਲੀਆ ਭੱਟ ਦੀ ਪ੍ਰਾਈਵੇਟ ਤਸਵੀਰਾਂ ਖਿੱਚਣ ਦਾ ਮਾਮਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ 'ਤੇ ਆਲੀਆ ਭੱਟ ਦੇ ਪਤੀ ਅਦਾਕਾਰ ਰਣਬੀਰ ਕਪੂਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

Reported by: PTC Punjabi Desk | Edited by: Pushp Raj  |  February 23rd 2023 01:13 PM |  Updated: February 23rd 2023 03:36 PM

Ranbir Kapoor : ਪਤਨੀ ਆਲੀਆ ਦੀ ਨਿੱਜੀ ਤਸਵੀਰਾਂ ਲੈਣ 'ਤੇ ਗੁੱਸੇ 'ਚ ਆਏ ਰਣਬੀਰ ਕਪੂਰ ! ਅਦਾਕਾਰ ਨੇ ਸਖ਼ਤ ਕਾਰਵਾਈ ਕਰਨ ਦੀ ਆਖੀ ਗੱਲ

Ranbir Kapoor On Alias's private pics case: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇੱਕ ਪੋਸਟ ਰਾਹੀਂ ਸੈਲੇਬਸ ਦੀ ਨਿੱਜਤਾ ਦਾ ਮੁੱਦਾ ਚੁੱਕਿਆ ਹੈ। ਕੁਝ ਪੈਪਰਾਜ਼ੀਸ ਨੇ ਅਦਾਕਾਰਾ ਦੀਆਂ ਕੁਝ ਤਸਵੀਰਾਂ ਉਦੋਂ ਖਿੱਚੀਆਂ ਸਨ ਜਦੋਂ ਉਹ ਆਪਣੇ ਘਰ ਵਿੱਚ ਸੈਰ ਕਰ ਰਹੀ ਸੀ। ਉਸ ਤਸਵੀਰ ਨੂੰ ਨਿਊਜ਼ ਪੋਰਟਲ ਉੱਤੇ  ਵੀ ਸ਼ੇਅਰ ਕੀਤਾ ਗਿਆ ਸੀ। ਇਸ ਗੱਲ 'ਤੇ ਆਲੀਆ ਨੂੰ ਗੁੱਸਾ ਆ ਗਿਆ। ਇਸ ਦੌਰਾਨ ਕਈ ਫ਼ਿਲਮੀ ਸਿਤਾਰਿਆਂ ਨੇ ਆਲੀਆ ਦਾ ਸਾਥ ਦਿੱਤਾ। ਹੁਣ ਇਸ ਮਾਮਲੇ 'ਤੇ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।

ਇੱਕ ਪੋਰਟਲ ਨੇ ਇਨਸਾਈਡਰ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਸ ਪੂਰੀ ਘਟਨਾ ਤੋਂ ਬਾਅਦ ਰਣਬੀਰ ਕਪੂਰ ਬੇਹੱਦ ਪਰੇਸ਼ਾਨ ਹਨ। ਅਜਿਹਾ ਲਗਦਾ ਹੈ ਕਿ ਰਣਬੀਰ ਕਪੂਰ ਅਜਿਹਾ ਕਰਨ ਵਾਲੇ ਨਿਊਜ਼ ਪੋਰਟਲ ਤੋਂ ਬੇਹੱਦ ਨਾਰਾਜ਼ ਹਨ। ਕਿਉਂਕਿ ਪੋਰਟਲ ਨੇ ਦਾਅਵਾ ਕੀਤਾ ਹੈ ਕਿ ਰਣਬੀਰ ਮੀਡੀਆ ਆਉਟਲੇਟ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਦਰਅਸਲ ਰਣਬੀਰ ਕਪੂਰ ਇਨ੍ਹੀਂ ਦਿਨੀਂ ਮੁੰਬਈ ਤੋਂ ਬਾਹਰ ਹਨ ਅਤੇ ਆਪਣੀ ਆਉਣ ਵਾਲੀ ਫ਼ਿਲਮ 'ਤੂ ਝੂਠੀ ਮੈਂ ਮੱਕਾਰ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

ਸੁਰੱਖਿਆ 'ਚ ਕੀਤਾ ਜਾਵੇਗਾ ਵਾਧਾ 

ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਰਣਬੀਰ ਨੂੰ ਵੀ ਆਲੀਆ ਦੀ ਇੰਸਟਾ ਪੋਸਟ ਤੋਂ ਆਲੀਆ ਦੀ ਪ੍ਰਾਈਵੇਟ ਤਸਵੀਰ ਦੀ ਖ਼ਬਰ ਮਿਲੀ ਸੀ। ਰਣਬੀਰ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਸੁਰੱਖਿਆ ਵਧਾਉਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਸਾਫ ਹੈ ਕਿ ਰਣਬੀਰ ਆਪਣੀ ਪਤਨੀ ਦੀ ਨਿੱਜਤਾ ਨਾਲ ਖਿਲਵਾੜ ਕਰਨ ਨੂੰ ਲੈ ਕੇ ਕਾਫੀ ਗੰਭੀਰ ਹਨ।

ਫਿਲਮੀ ਸਿਤਾਰਿਆਂ ਨੇ ਵੀ ਇਸ ਮਾਮਲੇ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕਈ ਲੋਕਾਂ ਨੇ ਆਲੀਆ ਦੀ ਇੰਸਟਾ ਸਟੋਰੀ ਸ਼ੇਅਰ ਕਰਕੇ ਆਪਣੀ ਰਾਏ ਸਾਂਝੀ ਕੀਤੀ ਹੈ। ਇਨ੍ਹਾਂ 'ਚ ਕਰਨ ਜੌਹਰ, ਅਨੁਸ਼ਕਾ ਸ਼ਰਮਾ, ਸੁਸ਼ਮਿਤਾ ਸੇਨ ਸਣੇ ਕਈ ਵੱਡੇ ਸਿਤਾਰੇ ਸ਼ਾਮਿਲ ਹਨ। ਬਾਲੀਵੁੱਡ ਸੈਲਬਸ ਦੇ ਨਾਲ-ਨਾਲ ਮੁੰਬਈ ਪੁਲਿਸ ਨੇ ਆਲੀਆ ਨੂੰ ਇਸ ਮਾਮਲੇ 'ਤੇ ਸ਼ਿਕਾਇਤ ਦਰਜ ਕਰਵਾਉਣ ਤੇ ਕਾਰਵਾਈ ਕਰਵਾਏ ਜਾਣ ਦੀ ਅਪੀਲ ਕੀਤੀ ਸੀ। 

ਹੋਰ ਪੜ੍ਹੋ: Jaswinder Bhalla: ਜਸਵਿੰਦਰ ਭੱਲਾ ਨੇ ਲਿਪਸਟਿਕ 'ਤੇ ਬਣਾਈ ਫਨੀ ਸ਼ਾਇਰੀ, ਕਿਹਾ- ਬੁੱਲ੍ਹਾਂ 'ਤੇ ਲੱਗ ਜਾਏ ਤਾਂ ਦੰਦ ਖਿੱੜ ਜਾਂਦੇ ਹਨ ਤੇ ਜੇ ਕਮੀਜ਼ 'ਤੇ ਲੱਗੇ ਤਾਂ.. 

ਜੇਕਰ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਰਣਬੀਰ ਆਪਣੀ ਅਗਲੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। 'ਬ੍ਰਹਮਾਸਤਰ' ਦੀ ਸਫਲਤਾ ਤੋਂ ਬਾਅਦ ਰਣਬੀਰ ਕਪੂਰ 'ਤੂ ਝੂਠੀ ਮੈਂ ਮੱਕਾਰ' ਨਾਲ ਵਾਪਸੀ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸ਼ਰਧਾ ਕਪੂਰ ਮੁੱਖ ਭੂਮਿਕਾ 'ਚ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਫ਼ਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਾ ਨਿਰਦੇਸ਼ਨ ਲਵ ਰੰਜਨ ਨੇ ਕੀਤਾ ਹੈ ਅਤੇ ਇਹ 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network