ਰਾਣਾ ਰਣਬੀਰ ਨੇ ਵਿਦੇਸ਼ ‘ਚ ਵਿਦਿਆਰਥੀਆਂ ਨੂੰ ਸਮਝਾਏ ‘ਦਸਤਾਰ’ ਦੇ ਅਸਲ ਅਰਥ, ਵੇਖੋ ਖੂਬਸੂਰਤ ਵੀਡੀਓ
ਰਾਣਾ ਰਣਬੀਰ (Rana Ranbir) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ ।ਉਨ੍ਹਾਂ ਦੇ ਮੋਟੀਵੇਸ਼ਨਲ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਜੋ ਕਿ ਅਕਸਰ ਹਾਲਾਤਾਂ ਤੋਂ ਹਾਰੇ ਹੋਏ ਲੋਕਾਂ ਨੂੰ ਹੌਂਸਲਾ ਦਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਕਲਾਸ ‘ਚ ਦਸਤਾਰ ਦੇ ਅਸਲ ਮਾਇਨੇ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਗੁਰਜੀਤ ਸਿੰਘ ਨੇ ਆਪਣੇ ਖੇਤਾਂ ਤੋਂ ਸਾਂਝਾ ਕੀਤਾ ਵੀਡੀਓ, ਚਾਹ ਦਾ ਲੁਤਫ ਉਠਾਉਂਦੇ ਆਏ ਨਜ਼ਰ, ਵੇਖੋ ਵੀਡੀਓ
ਹੋਰ ਪੜ੍ਹੋ : ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ
ਰਾਣਾ ਰਣਬੀਰ ਨੇ ਸਮਝਾਏ ਦਸਤਾਰ ਦੇ ਅਸਲ ਮਾਇਨੇ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦਸਤਾਰ ਦੇ ਬਾਰੇ ਇੱਕ ਵਿਦਿਆਰਥੀ ਨੂੰ ਸਮਝਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।ਅਦਾਕਾਰ ਇਸ ਬੱਚੇ ਨੂੰ ਕਹਿੰਦਾ ਹੈ ਕਿ ਦਸਤਾਰ ਬੜੀ ਸੋਹਣੀ ਬੰਨੀ ਹੈ। ਜਿਸ ਤੋਂ ਬਾਅਦ ਉਹ ਵਿਦਿਆਰਥੀ ਨੂੰ ਦਸਤਾਰ ਦੇ ਅਸਲ ਮਾਇਨੇ ਦੱਸਦੇ ਹਨ ।
ਉਨ੍ਹਾਂ ਨੇ ਕਿਹਾ ਕਿ ਦਸਤਾਰ ਦ-ਦਰਸ਼ਨ, ਸ-ਸਿਆਣਪ- ਤਾ- ਤਾਕਤ ਅਤੇ ਰ-ਰੌਸ਼ਨੀ’।ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ‘ਜ਼ਿੰਦਗੀ ਨੂੰ ਸੁਖਾਲਾ ਕਰਨ ਵਾਲੀ ਕਲਾਸ, ਦਿਲ ਸੰਤੁਸ਼ਟ ਹੋਇਆ ਵਿਦੇਸ਼ ‘ਚ ਏਨਾਂ ਸੋਹਣਾ ਉਪਰਾਲਾ ਵੇਖ ਕੇ’। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਦਿਲ ਵਾਲੇ ਇਮੋਜੀ ਪੋਸਟ ਕਰਦੇ ਹੋਏ ਰਾਣਾ ਰਣਬੀਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ ।
ਰਾਣਾ ਰਣਬੀਰ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਰਾਣਾ ਰਣਬੀਰ ਜਿੱਥੇ ਇੱਕ ਵਧੀਆ ਅਦਾਕਾਰ ਹਨ, ਉੱਥੇ ਹੀ ਉਹ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਹ ਅਕਸਰ ਮੋਟੀਵੇਸ਼ਨਲ ਵੀਡੀਓ ਵੀ ਸਾਂਝੇ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ ।
- PTC PUNJABI