Watch Video: ਪੰਜਾਬੀ ਗਾਇਕ ਹਰਨੂਰ ਨੇ ਪਾਕਿਸਤਾਨ 'ਚ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬੀ ਗਾਇਕ ਹਰਨੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਕੀ ਇਸ ਵੀਡੀਓ ਵਿੱਚ ਹਰਨੂਰ ਕੁਝ ਅਜਿਹਾ ਕਰਦੇ ਨਜ਼ਰ ਆਏ ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਦਰਅਸਲ ਗਾਇਕ ਨੇ ਪਾਕਿਸਤਾਨ 'ਚ ਆਪਣੇ ਲਾਈਵ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ।

Reported by: PTC Punjabi Desk | Edited by: Pushp Raj  |  February 22nd 2023 06:54 PM |  Updated: February 22nd 2023 06:57 PM

Watch Video: ਪੰਜਾਬੀ ਗਾਇਕ ਹਰਨੂਰ ਨੇ ਪਾਕਿਸਤਾਨ 'ਚ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

Harnoor give tribute to Sidhu Moose wala : ਪੰਜਾਬੀ ਗਾਇਕ ਹਰਨੂਰ ਨੇ ਗਾਇਕੀ ਦੇ ਖ਼ੇਤਰ ਵਿੱਚ ਖੂਬ ਨਾਮ ਕਮਾਇਆ ਹੈ। ਹਰਨੂਰ ਨੇ ਆਪਣੇ ਗਾਇਕੀ ਦੇ ਸਫ਼ਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਹਰਨੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਕੀ ਇਸ ਵੀਡੀਓ ਵਿੱਚ ਹਰਨੂਰ ਕੁਝ ਅਜਿਹਾ ਕਰਦੇ ਨਜ਼ਰ ਆਏ ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਆਓ ਜਾਣਦੇ ਹਾਂ ਹਰਨੂਰ ਨੇ ਅਜਿਹਾ ਕੀ ਕੀਤਾ ਹੈ।

 

ਹਾਲ ਹੀ 'ਚ ਹਰਨੂਰ ਪਾਕਿਸਤਾਨ ਦੇ ਲਾਹੌਰ 'ਚ ਲਾਈਵ ਸ਼ੋਅ ਕਰਨ ਗਏ ਸਨ। ਇਸ ਦੌਰਾਨ  ਉਹ ਸਟੇਜ 'ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ।ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਹ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਰਨੂਰ ਲਾਈਵ ਸ਼ੋਅ ਕਰ ਰਹੇ ਹਨ। ਇਸ ਦੌਰਾਨ ਹਰਨੂਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ 'ਮੈਂ ਸਿੱਧੂ ਮੂਸੇਵਾਲਾ ਨੂੰ ਬਹੁਤ ਯਾਦ ਕਰਦਾ ਹਾਂ। ਬਾਈ ਜੇ ਤੂੰ ਦੇਖ ਰਿਹਾ ਹੈਂ ਤਾਂ ਸੁਣ ਲੈ ਅਸੀਂ ਸਭ ਤੈਨੂੰ ਪਿਆਰ ਕਰਦੇ ਹਾਂ।' ਇਸ ਤੋਂ ਬਾਅਦ ਉਨ੍ਹਾਂ ਨੇ ਸਟੇਜ 'ਤੇ ਸਿੱਧੂ ਮੂਸੇਵਾਲਾ ਦਾ ਗੀਤ'ਐਵਰੀਬੌਡੀ ਹਰਟਸ' ਵੀ ਗਾਇਆ। ਦੱਸ ਦਈਏ ਕਿ ਇਹ ਵੀਡੀਓ 'ਇੰਸਟੈਂਟ ਪਾਲੀਵੁੱਡ' ਨਾਂਅ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਹੈ। 

ਹੋਰ ਪੜ੍ਹੋ: 'Ji Wife Ji': ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਪਟਿਆਲਾ ਪਹੁੰਚੀ 'ਜੀ ਵਾਈਫ ਜੀ' ਦੀ ਟੀਮ , ਵੇਖੋ ਵੀਡੀਓ 

ਦੱਸਣਯੋਗ ਹੈ ਕਿ ਗਾਇਕ ਹਰਨੂਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ  ਆਪਣੀ ਗਾਇਕੀ ਦੇ ਸਫ਼ਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ  ਹਿੱਟ ਗੀਤ ਦਿੱਤੇ ਹਨ। ਹਰਨੂਰ ਦੇ ਕਈ ਗੀਤਾਂ  'ਵਾਲੀਆਂ', 'ਮੂਨਲਾਈਟ', 'ਪਰਸ਼ਾਵਾਂ', ਚੰਨ ਵੇਖਿਆ, 'ਫੇਸ ਟੂ ਫੇਸ' ਆਦਿ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network