Nimrat Khaira: ਨਿਮਰਤ ਖਹਿਰਾ ਨੇ ਹਾਸਿਲ ਕੀਤੀ ਵੱਡੀ ਉਪਲਬਧੀ, Billboard Time square 'ਤੇ Spotify equal ਦੀ ਅੰਬੈਸਡਰ ਵਜੋਂ ਆਈ ਨਜ਼ਰ

ਨਿਮਰਤ ਖਹਿਰਾ ਆਪਣੀ ਸ਼ਾਨਦਾਰ ਗਾਇਕੀ ਤੇ ਅਦਾਕਾਰੀ ਸਦਕਾ ਕਈ ਖ਼ਿਤਾਬ ਜਿੱਤ ਚੁੱਕੀ ਹੈ। ਇਸ ਸੂਚੀ ਵਿੱਚ ਉਸ ਵੇਲੇ ਇੱਕ ਹੋਰ ਵੱਡੀ ਉਪਲਬਧੀ ਜੁੜ ਗਈ ਜਦੋਂ ਨਿਮਰਤ ਖਹਿਰਾ Billboard Times Square 'ਤੇ ਨਜ਼ਰ ਆਈ।

Reported by: PTC Punjabi Desk | Edited by: Pushp Raj  |  February 24th 2023 11:35 AM |  Updated: February 24th 2023 12:51 PM

Nimrat Khaira: ਨਿਮਰਤ ਖਹਿਰਾ ਨੇ ਹਾਸਿਲ ਕੀਤੀ ਵੱਡੀ ਉਪਲਬਧੀ, Billboard Time square 'ਤੇ Spotify equal ਦੀ ਅੰਬੈਸਡਰ ਵਜੋਂ ਆਈ ਨਜ਼ਰ

Nimrat Khaira image featuring on Time Square : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਆਪਣੇ ਗੀਤਾਂ ਤੇ ਚੰਗੀ ਅਦਾਕਾਰੀ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਗਾਇਕਾ ਨੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਹਾਲ ਹੀ ਵਿੱਚ ਨਿਮਰਤ ਖਹਿਰਾ Billboard Times Square 'ਤੇ ਨਜ਼ਰ ਆਈ। 

image source: Instagram

ਨਿਮਰਤ ਖਹਿਰਾ ਮਸ਼ਹੂਰ ਪੰਜਾਬੀ ਗਾਇਕਾਤੇ ਪਾਲੀਵੁੱਡ ਦੀਆਂ ਅਦਾਕਾਰਾਂ 'ਚੋਂ ਇੱਕ ਹੈ। ਨਿਮਰਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ। ਗਾਇਕੀ ਤੋਂ ਬਾਅਦ ਉਸ ਨੇ ਪਾਲੀਵੁੱਡ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਲਈ ਹੈ।  ਹੁਣ ਲੋਕ ਨਿਮਰਤ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜਾਣਨ ਲੱਗ ਪਏ ਹਨ। 

ਨਿਮਰਤ ਖਹਿਰਾ ਆਪਣੀ ਸ਼ਾਨਦਾਰ ਗਾਇਕੀ ਤੇ ਅਦਾਕਾਰੀ ਸਦਕਾ ਕਈ ਖ਼ਿਤਾਬ ਜਿੱਤ ਚੁੱਕੀ ਹੈ। ਇਸ ਸੂਚੀ ਵਿੱਚ ਉਸ ਵੇਲੇ ਇੱਕ ਹੋਰ ਵੱਡੀ ਉਪਲਬਧੀ ਜੁੜ ਗਈ ਜਦੋਂ ਨਿਮਰਤ ਖਹਿਰਾ Billboard Times Square 'ਤੇ ਨਜ਼ਰ ਆਈ।

ਦਰਅਸਲ, ਨਿਮਰਤ ਖਹਿਰਾ ਇਸ ਮਹੀਨੇ ਸਪੋਟੀਫਾਈ ਇਕੁਅਲ ਦੀ ਅੰਬੈਸਡਰ ਹੈ। ਸਪੋਟੀਫਾਈ ਇਕੁਅਲ ਦੀ ਅੰਬੈਸਡਰ ਵਜੋਂ ਹੀ ਉਹ ਬਿੱਲਬੋਡ ਟਾਈਮਜ਼ ਸਕੁਏਰ 'ਤੇ ਵੇਖੀ ਗਈ। ਇਸ ਸਬੰਧੀ ਪੰਜਾਬੀ ਗਾਇਕਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਤੇ ਜਾਣਕਾਰੀ ਦਿੰਦੇ ਹੋਏ ਨਿਮਰਤ ਖਹਿਰਾ ਨੇ ਲਿਖਿਆ, "ਸ਼ੁਕਰਗੁਜ਼ਾਰ"। 

ਦੱਸ ਦੇਈਏ ਕਿ ਨਿਮਰਤ ਖਹਿਰਾ ਨੇ 2015 ਵਿੱਚ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ ਪਰ ਉਸ ਨੂੰ ਖ਼ਾਸ ਪਛਾਣ 2016 'ਚ ਰਿਲੀਜ਼ ਕੀਤੇ ਗਏ ਗੀਤ "ਇਸ਼ਕ ਕਚਹਿਰੀ" ਤੇ "ਐੱਸ.ਪੀ. ਦੇ ਰੈਂਕ ਵਰਗੀ" ਜਿਹੇ ਗੀਤਾਂ ਤੋਂ ਮਿਲੀ। ਇਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗੀਤ ਗਾਏ।

image source: Instagram

ਹੋਰ ਪੜ੍ਹੋ: Selfiee: ਸੈਲਫੀ ਕਿੰਗ ਬਣੇ ਅਕਸ਼ੈ ਕੁਮਾਰ ਨੇ ਕੀਤਾ ਅਜਿਹਾ ਕੰਮ,  ਜਿਸ ਨਾਲ ਟੁੱਟਿਆ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ

ਨਿਮਰਤ ਖਹਿਰਾ ਦੇ "ਅੱਖਰ", "ਸੁਣ ਸੋਹਣੀਏ", "ਰਾਣੀਹਾਰ", "ਟੋਹਰ", "ਬੱਦਲਾਂ ਦੇ ਕਾਲਜੇ", "ਵੈਲ", "ਸੂਟ" ਜਿਹੇ ਅਨੇਕਾਂ ਗੀਤ ਕਾਫ਼ੀ ਚਰਚਾ 'ਚ ਰਹੇ ਹਨ। ਇਸ ਦੇ ਨਾਲ ਹੀ ਉਸ ਨੇ "ਤੀਜਾ ਪੰਜਾਬ", "ਅਫ਼ਸਰ", "ਲਾਹੋਰੀਏ" , "ਸੌਂਕਣ-ਸੌਂਕਣੇ" ਜਿਹੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਨਿਮਰਤ  ਖਹਿਰਾ ਦੇ ਗੀਤਾਂ ਤੇ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network