Neeru Bajwa: ਕੀ ਨੀਰੂ ਬਾਜਵਾ ਕਰਨ ਜਾ ਰਹੀ ਹੈ ਹਾਲੀਵੁੱਡ 'ਚ ਡੈਬਿਊ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਨੀਰੂ ਬਾਜਵਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਕੇ ਨੀਰੂ ਬਾਜਵਾ ਦੇ ਫੈਨਜ਼ ਜ਼ਰੂਰ ਖੁਸ਼ ਹੋ ਜਾਣਗੇ। ਜਲਦ ਹੀ ਨੀਰੂ ਬਾਜਵਾ ਹਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣੀਆ ਹੈ। ਇਹ ਜਾਣਕਾਰੀ ਖ਼ੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

Reported by: PTC Punjabi Desk | Edited by: Pushp Raj  |  February 18th 2023 05:37 PM |  Updated: February 18th 2023 05:37 PM

Neeru Bajwa: ਕੀ ਨੀਰੂ ਬਾਜਵਾ ਕਰਨ ਜਾ ਰਹੀ ਹੈ ਹਾਲੀਵੁੱਡ 'ਚ ਡੈਬਿਊ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Neeru Bajwa in Hollywood:  ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਆਪਣੀ ਫ਼ਿਲਮ 'ਕਲੀ ਜੋਟਾ'  ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀ ਫ਼ਿਲਮ 'ਕਲੀ ਜੋਟਾ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਬਾਕਸ ਆਫਿਸ 'ਤੇ ਫ਼ਿਲਮ ਹਿੱਟ ਸਾਬਿਤ ਹੋਈ ਰਹੀ ਹੈ। ਇਸ ਦੇ ਨਾਲ ਨਾਲ ਇਹ ਫਿਲਮ ਪੂਰੀ ਦੁਨੀਆ 'ਚ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਨੀਰੂ ਬਾਜਵਾ ਹਾਲੀਵੁੱਡ ਡੈਬਿਊ ਕਰ ਸਕਦੀ ਹੈ, ਆਓ ਜਾਣਦੇ ਹਾਂ ਕਿ ਹੈ ਇਸ ਖ਼ਬਰ ਦੀ ਸੱਚਾਈ।  

ਨੀਰੂ ਬਾਜਵਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਕੇ ਨੀਰੂ ਬਾਜਵਾ ਦੇ ਫੈਨਜ਼ ਜ਼ਰੂਰ ਖੁਸ਼ ਹੋ ਜਾਣਗੇ। ਜਲਦ ਹੀ ਨੀਰੂ ਬਾਜਵਾ ਹਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣੀਆ ਹੈ। ਇਹ ਜਾਣਕਾਰੀ ਖ਼ੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਨੀਰੂ ਬਾਜਵਾ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ, 'ਜਲਦ ਹੀ ਮੇਰਾ ਹਾਲੀਵੁੱਡ ਦਾ ਸਫਰ ਸ਼ੁਰੂ ਹੋਣ ਜਾ ਰਿਹਾ ਹੈ। ਮੈਂ ਇਸ ਦੇ ਬਹੁਤ ਐਕਸਾਇਟਡ ਹਾਂ।' 

ਦੱਸ ਦਈਏ ਕਿ ਨੀਰੂ ਬਾਜਵਾ ਜਿਸ ਹੌਲੀਵੁੱਡ ਫ਼ਿਲਮ ਵਿੱਚ ਡੈਬਿਊ ਕਰਨ ਵਾਲੀ ਹੈ ਉਹ ਇੱਕ ਹੌਰਰ ਫ਼ਿਲਮ ਹੈ। ਇਹ ਫ਼ਿਲਮ ਹੈ 'ਵ੍ਹਟ ਲਿਵਜ਼ ਇਨਸਾਈਡ'। ਇਸ ਫ਼ਿਲਮ ;ਚ ਨੀਰੂ ਹਾਲੀਵੁੱਡ ਮੇਗਨ ਸੂਰੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ: Gurmeet Bawa Birthday: ਲੰਮੀਂ ਹੇਕ ਦੀ ਮਲਿਕਾ ਤੇ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਅੱਜ ਹੈ ਜਨਮਦਿਨ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ

ਨੀਰੂ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਕਲੀ ਜੋਟਾ' ਰਿਲੀਜ਼ ਹੋਈ ਹੈ। ਇਹ ਸਾਲ 2023 ਦੀ ਪਹਿਲੀ ਫਿਲਮ ਹੈ। ਜਿਸ ਨੂੰ ਜ਼ਬਰਦਸਤ ਕਾਮਯਾਬੀ ਮਿਲੀ ਹੈ। ਨੀਰੂ ਦੀ ਫਿਲਮ ਬਲਾਕਬਸਟਰ ਸਾਬਤ ਹੋਈ ਹੈ। ਦੱਸ ਦਈਏ ਕਿ ਇਸ ਫਿਲਮ 'ਚ ਅਦਾਕਾਰਾ ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਦੇ ਨਾਲ ਐਕਟਿੰਗ ਕਰਦੀ ਨਜ਼ਰ ਆਈ ਸੀ। ਉਨ੍ਹਾਂ ਨੇ ਰਾਬੀਆ ਦੇ ਕਿਰਦਾਰ ਨਾਲ ਕਰੋੜਾਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ। ਹੁਣ ਨੀਰੂ ਹਾਲੀਵੁੱਡ 'ਚ ਵੀ ਧਮਾਲਾਂ ਪਾਉਣ ਜਾ ਰਹੀ ਹੈ।

- PTC PUNJABI

Popular Posts

LIVE CHANNELS
DOWNLOAD APP

© 2025 PTC Punjabi. All Rights Reserved.
Powered by PTC Network