ਮਨਕਿਰਤ ਔਲਖ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਆ ਰਿਹਾ ਪਸੰਦ

ਮਨਕਿਰਤ ਔਲਖ ਦਾ ਆਪਣੇ ਪੁੱਤਰਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮਨਕਿਰਤ ਔਲਖ ਆਪਣੇ ਪੁੱਤਰ ਨੂੰ ਗਲਾਸ ‘ਚ ਕੁਝ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  February 22nd 2023 10:10 AM |  Updated: February 22nd 2023 10:10 AM

ਮਨਕਿਰਤ ਔਲਖ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਆ ਰਿਹਾ ਪਸੰਦ

ਮਨਕਿਰਤ ਔਲਖ (Mankirt Aulakh)ਦਾ ਆਪਣੇ ਪੁੱਤਰ (Son)ਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮਨਕਿਰਤ ਔਲਖ ਆਪਣੇ ਪੁੱਤਰ ਨੂੰ ਗਲਾਸ ‘ਚ ਕੁਝ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਦੇ ਨਾਲ ਗਾਇਕ ਨੇ ਦਿਲ ਦਾ ਇਮੋਜੀ ਵੀ ਪੋਸਟ ਕੀਤਾ ਹੈ । 

ਹੋਰ ਪੜ੍ਹੋ : ਬਿੱਗ ਬੌਸ ਫੇਮ ਅੰਕਿਤ ਗੁਪਤਾ ਨੇ ਬਿਆਨ ਕੀਤਾ ਕਾਸਟਿੰਗ ਕਾਊਚ ਦਾ ਦਰਦ, ਕਿਹਾ ‘ਇੰਡਸਟਰੀ ‘ਚ ਟਿਕਣ ਦੇ ਲਈ ਮੈਨੂੰ….

ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ 

ਇਸ ਵੀਡੀਓ ‘ਤੇ ਮਨਕਿਰਤ ਔਲਖ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਪ੍ਰਸ਼ੰਸਕ ਨੇ ਲਿਖਿਆ ਪ੍ਰਮਾਤਮਾ ਚੰਗੀ ਸਿਹਤ ਦੇਵੇ, ਪ੍ਰਮਾਤਮਾ ਉਸ ਦਾ ਭਲਾ ਕਰੇ । ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਪਾਪਾ ‘ਤੇ ਗਿਆ ਹੈ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਛੇਤੀ ਛੇਤੀ ਦੋਨੋਂ ਸਾਨੂੰ ਇੱਕੋ ਗਾਣੇ ‘ਚ ਦਿਖਣਗੇ’।

ਮਨਕਿਰਤ ਔਲਖ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਜ਼ਿਆਦਾ ਨਿੱਜੀ ਰੱਖਦੇ ਹਨ । ਉਨ੍ਹਾਂ ਨੇ ਆਪਣੇ ਬੇਟੇ ਦੇ ਬਾਰੇ ਵੀ ਬੀਤੇ ਸਾਲ ਖੁਲਾਸਾ ਕੀਤਾ ਸੀ । 

ਹੋਰ ਪੜ੍ਹੋ : ਮਾਂ ਦੀ ਗੈਰ ਮੌਜੂਦਗੀ ਕਾਰਨ ਪਾਣੀ ਵਾਰਨ ਦੀ ਰਸਮ ਵੇਲੇ ਫੁੱਟ-ਫੁੱਟ ਰੋਇਆ ਇਹ ਲਾੜਾ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ

ਮਨਕਿਰਤ ਔਲਖ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ 

ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਪਿੰਡ ਤੇਰਾ ਗੈਂਗਲੈਂਡ ਬਣਿਆ’, ‘ਵੈਲ’, ‘ਜੱਜ’ ‘ਜੇਲ੍ਹ’, ‘ਭਾਬੀ’ ਸਣੇ ਕਈ ਗੀਤ ਸ਼ਾਮਿਲ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । 

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਭਲਵਾਨੀ ਕਰਦੇ ਸਨ ਮਨਕਿਰਤ ਔਲਖ 

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਮਨਕਿਰਤ ਔਲਖ ਭਲਵਾਨੀ ਕਰਦੇ ਹੁੰਦੇ ਸਨ । ਪਰ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ, ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network