Siddharth Shukla: ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਮਾਂ ਰੀਟਾ ਨੇ ਅਦਾਕਾਰ ਦੇ ਫੈਨਜ਼ ਨਾਲ ਲਾਈਵ ਹੋ ਕੇ ਕੀਤੀ ਗੱਲਬਾਤ, ਵੀਡੀਓ ਹੋਈ ਵਾਇਰਲ

ਸਿਧਾਰਥ ਸ਼ੁਕਲਾ ਦੀ ਮਾਂ ਰੀਟਾ ਸ਼ੁਕਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਉਹ ਸਿਡ ਦੇ ਫੈਨਜ਼ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  February 20th 2023 11:11 AM |  Updated: February 20th 2023 11:11 AM

Siddharth Shukla: ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਮਾਂ ਰੀਟਾ ਨੇ ਅਦਾਕਾਰ ਦੇ ਫੈਨਜ਼ ਨਾਲ ਲਾਈਵ ਹੋ ਕੇ ਕੀਤੀ ਗੱਲਬਾਤ, ਵੀਡੀਓ ਹੋਈ ਵਾਇਰਲ

Siddharth Shukla's mother viral video: ਮਰਹੂਮ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਭਾਵੇਂ ਹੁਣ ਇ ਇਸ ਦੁਨੀਆ 'ਚ ਨਹੀਂ ਹਨ ਪਰ ਉਨ੍ਹਾਂ ਦੇ ਫੈਨਜ਼ ਅੱਜ ਵੀ ਉਨ੍ਹਾਂ 'ਤੇ ਪਿਆਰ ਲੁਟਾਉਂਦੇ ਹਨ। 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦੀ 2 ਸਤੰਬਰ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਪਰ ਫੈਨਜ਼ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਪਿਆਰ ਭੇਜਦੇ ਰਹਿੰਦੇ ਹਨ। ਹਾਲ ਹੀ 'ਚ ਪਹਿਲੀ ਵਾਰ ਸਿਧਾਰਥ ਸ਼ੁਕਲਾ ਦੀ ਮਾਂ ਰੀਟਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਉਹ ਸਿਡ ਦੇ ਫੈਨਜ਼ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੇ ਹਨ।

ਰੀਟਾ ਮਾਂ ਦੀਆਂ ਗੱਲਾਂ ਸੁਣ ਫੈਨਜਡ ਹੋਏ ਭਾਵੁਕ 

ਸਿਧਾਰਥ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਰੀਟਾ ਵੀ ਫੈਨਜ਼ 'ਚ ਕਾਫੀ ਮਸ਼ਹੂਰ ਹਨ। ਹਾਲ ਹੀ ਵਿੱਚ ਰੀਟਾ ਸ਼ੁਕਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਫੈਨਜ਼ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਰੀਟਾ ਮਾਂ ਨੇ ਸਿਡ ਦੇ ਫੈਨਜ਼ ਨੂੰ ਉਨ੍ਹਾਂ ਨੂੰ ਪਿਆਰ ਦੇਣ ਤੇ ਔਖੇ ਸਮੇਂ 'ਚ ਸਾਥ ਦੇਣ  ਲਈ ਧੰਨਵਾਦ ਕੀਤਾ ਹੈ। ਮਰਹੂਮ ਅਦਾਕਾਰ ਦੀ ਮਾਂ ਦੀਆਂ ਗੱਲ ਸੁਣ ਕੇ ਫੈਨਜ਼ ਬੇਹੱਦ ਭਾਵੁਕ ਹੋ ਗਏ।

ਰੀਟਾ ਮਾਂ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸੁਨੇਹਾ

ਦਰਅਸਲ ਇਹ ਵੀਡੀਓ ਬ੍ਰਹਮਕੁਮਾਰੀ ਸੰਸਥਾ ਵੱਲੋਂ ਆਯੋਜਿਤ ਇੱਕ ਸਮਾਗਮ ਦੀ ਹੈ। ਇਸ ਵੀਡੀਓ 'ਚ ਇੱਕ ਮਹਿਲਾ ਰੀਟਾ ਸ਼ੁਕਲਾ ਨੂੰ ਪੁੱਛਦੀ ਹੈ, ਕੀ ਤੁਸੀਂ ਕੁਝ ਕਹਿਣਾ ਚਾਹੋਗੇ? ਇਸ 'ਤੇ ਉਹ ਕਹਿੰਦੀ ਹੈ, "ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਤੁਹਾਡੇ ਸਾਰਿਆਂ ਦੇ ਸੰਦੇਸ਼ ਆਉਂਦੇ ਰਹਿੰਦੇ ਹਨ ਅਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੰਨੇ ਲੋਕ ਮੈਨੂੰ ਪਿਆਰ ਕਰਦੇ ਹਨ ਅਤੇ ਇਸ ਦਾ ਕਾਰਨ ਸਿਰਫ਼ ਮੇਰਾ ਬੇਟਾ ਸਿਧਾਰਥ ਸ਼ੁਕਲਾ ਹੈ। ."

'ਆਇਰਨ ਲੇਡੀ' ਵਜੋਂ ਮਸ਼ਹੂਰ ਹੈ ਰੀਟਾ ਸ਼ੁਕਲਾ 

ਰੀਟਾ ਸ਼ੁਕਲਾ ਲਾਈਵ ਸੈਸ਼ਨ ਦੌਰਾਨ ਸਿਡ ਦੇ ਫੈਨਜ਼ ਨੂੰ ਇਹ ਸੰਦੇਸ਼ ਦੇ ਰਹੀ ਸੀ। ਇਸ ਵੀਡੀਓ ਨੂੰ ਦੇਖ ਕੇ ਸਿਧਾਰਥ ਦੇ ਫੈਨਜ਼ ਉਨ੍ਹਾਂ ਨੂੰ ਕਾਫੀ ਪਿਆਰ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਮਾਂ ਰੀਟਾ ਇੱਕ ਅਸਲੀ ਮਾਂ ਦੀ ਪਰਿਭਾਸ਼ਾ ਹੈ, ਜਿਸ ਨੇ ਆਪਣੇ ਜਵਾਨ ਬੇਟੇ ਨੂੰ ਗੁਆਉਣ ਤੋਂ ਬਾਅਦ ਵੀ ਖ਼ੁਦ ਨੂੰ ਸੰਭਾਲਿਆ ਹੈ। ਜ਼ਿਆਦਾਤਰ ਯੂਜ਼ਰਸ ਰੀਟਾ ਸ਼ੁਕਲਾ ਨੂੰ ਆਇਰਨ ਲੇਡੀ ਕਹਿ ਰਹੇ ਹਨ, ਇਕੱ ਯੂਜ਼ਰ ਨੇ ਲਿਖਿਆ, ਤੁਸੀਂ ਕਿੰਨੇ ਮਜ਼ਬੂਤ ​​ਹੋ, ਆਪਣੇ ਬੇਟੇ ਅਤੇ ਪਤੀ ਨੂੰ ਗੁਆਉਣ ਤੋਂ ਬਾਅਦ ਵੀ ਤੁਸੀਂ ਇੰਨੇ ਮਜ਼ਬੂਤ ਬਣੇ ​​ਰਹੇ ਹੋ।

ਹੋਰ ਪੜ੍ਹੋ: Neeru Bajwa: ਕੀ ਨੀਰੂ ਬਾਜਵਾ ਕਰਨ ਜਾ ਰਹੀ ਹੈ ਹਾਲੀਵੁੱਡ 'ਚ ਡੈਬਿਊ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਆਪਣੀ ਮਾਂ ਦੇ ਬਹੁਤ ਕਰੀਬ ਸਨ, ਜਦੋਂ ਉਨ੍ਹਾਂ ਦੀ ਮਾਂ ਬਿੱਗ ਬੌਸ 13 ਦੇ ਸ਼ੋਅ 'ਤੇ ਆਈ ਸੀ ਤਾਂ ਇਹ ਐਪੀਸੋਡ ਕਾਫੀ ਮਸ਼ਹੂਰ ਹੋਇਆ ਸੀ। ਸੋਸ਼ਲ ਮੀਡੀਆ 'ਤੇ ਵੀ ਸਿਧਾਰਥ ਮਾਂ ਦੇ ਜਨਮਦਿਨ 'ਤੇ ਤਸਵੀਰਾਂ ਅਪਲੋਡ ਕਰਕੇ ਪਿਆਰ ਭਰੇ ਨੋਟ ਸ਼ੇਅਰ ਕਰਦੇ ਸਨ। ਫੈਨਜ਼ ਮਹਿਜ਼ ਸਿਧਾਰਥ ਸ਼ੁਕਲਾ ਹੀ ਨਹੀਂ ਉਨ੍ਹਾਂ ਦੀ ਮਾਂ ਨੂੰ ਇੱਕ ਦਲੇਰ ਮਹਿਲਾ ਵਜੋਂ ਕਾਫੀ ਪਸੰਦ ਕਰਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network