Shraddha Arya: ਕੀ ਸ਼ਰਧਾ ਆਰਿਆ ਜਲਦ ਬਨਣ ਵਾਲੀ ਹੈ ਮਾਂ? ਤਸਵੀਰਾਂ 'ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਮਸ਼ਹੂਰ ਅਦਾਕਾਰਾ ਸ਼ਰਧਾ ਆਰਿਆ ਨੇ ਹਾਲ ਹੀ 'ਚ ਆਪਣੇ ਬੇਬੀ ਬੰਪ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਾਫੀ ਖੁਸ਼ ਹਨ ਤੇ ਉਹ ਕਿਆਸ ਲਗਾ ਰਹੇ ਹਨ ਕਿ ਅਦਾਕਾਰਾ ਜਲਦ ਹੀ ਮਾਂ ਬਨਣ ਵਾਲੀ ਹੈ।

Reported by: PTC Punjabi Desk | Edited by: Pushp Raj  |  February 27th 2023 11:41 AM |  Updated: February 27th 2023 11:42 AM

Shraddha Arya: ਕੀ ਸ਼ਰਧਾ ਆਰਿਆ ਜਲਦ ਬਨਣ ਵਾਲੀ ਹੈ ਮਾਂ? ਤਸਵੀਰਾਂ 'ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Shraddha Arya : ਮਸ਼ਹੂਰ ਟੀਵੀ ਸੀਰੀਅਲ 'ਕੁੰਡਲੀ ਭਾਗਿਆ' 'ਚ ਪ੍ਰੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਸ਼ਰਧਾ ਆਰਿਆ ਨੇ ਆਪਣੀ ਚੰਗੀ ਅਦਾਕਾਰੀ ਨਾਲ ਆਪਣੀ ਇੱਕ ਖਾਸ ਪਛਾਣ ਬਣਾਈ ਹੈ। ਹਾਲ ਹੀ ਵਿੱਚ ਸ਼ਰਧਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਅਦਾਕਾਰਾ ਜਲਦ ਹੀ ਮਾਂ ਬਨਣ ਵਾਲੀ ਹੈ। 

ਦੱਸ ਦਈਏ ਕਿ ਟੀਵੀ ਸੀਰੀਅਲ 'ਕੁੰਡਲੀ ਭਾਗਿਆ' ਰਾਹੀਂ ਘਰ-ਘਰ ਵਿੱਚ ਮਸ਼ਹੂਰ ਹੋਈ ਅਦਾਕਾਰਾ ਸ਼ਰਧਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। 

ਹਾਲ ਹੀ ਵਿੱਚ ਸ਼ਰਧਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਅਦਾਕਾਰਾ ਦੇ ਨਾਲ  ਕੁੰਡਲੀ ਭਾਗਿਆ ਦੇ ਕੋ-ਐਕਟਰ ਸ਼ਕਤੀ ਅਰੋੜਾ ਨਾਲ ਨਜ਼ਰ ਆ ਰਹੇ ਹਨ। 

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਰਧਾ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਸਾਵਧਾਨ! ਅੱਗੇ ਬੇਬੀ ਬੰਪ ਹੈ… ਸਮੇਂ ਵਿੱਚ 20 ਸਾਲਾਂ ਦਾ ਵੱਡਾ ਝਟਕਾ;) ਬਣੇ ਰਹੋ ਕਿਉਂਕਿ ਇਹ ਸਿਰਫ ਵੱਡਾ ਅਤੇ ਬਿਹਤਰ ਹੋਣ ਵਾਲਾ ਹੈ ???? #kundaliBhagya"

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਪੀਲੇ ਰੰਗ ਦੇ ਐਥਨਿਕ ਸੂਟ 'ਚ ਆਪਣਾ ਫੇਕ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਸ਼ਕਤੀ ਵੀ ਉਨ੍ਹਾਂ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਖਬਰਾਂ ਦੇ ਮੁਤਾਬਕ, ਕੁੰਡਲੀ ਭਾਗਿਆ 20 ਸਾਲਾਂ ਦਾ ਲੀਪ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮੁੱਖ ਭੂਮਿਕਾਵਾਂ ਨਿਭਾਉਣ ਲਈ ਇੱਕ ਨਵੀਂ ਸਟਾਰ ਕਾਸਟ ਇਸ ਸ਼ੋਅ ਵਿੱਚ ਸ਼ਾਮਿਲ ਹੋਵੇਗੀ।

ਹੋਰ ਪੜ੍ਹੋ: Rakhi Sawant:ਰਾਖੀ ਸਾਵੰਤ ਰਾਖੀ ਸਾਵੰਤ ਦਾ ਪਤੀ ਆਦਿਲ ਡਰਾਈਵਰ ਹੋਣ ਦੇ ਨਾਲ-ਨਾਲ ਨਿਕਲਿਆ ਗੰਜਾ, ਵੀਡੀਓ ਸ਼ੇਅਰ ਕਰ ਅਦਾਕਾਰਾ ਨੇ ਦੱਸੀ ਸੱਚਾਈ

ਸ਼ਰਧਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਰਧਾ ਦਾ ਵਿਆਹ ਭਾਰਤੀ ਜਲ ਸੈਨਾ ਅਧਿਕਾਰੀ ਰਾਹੁਲ ਨਾਗਲ ਨਾਲ ਹੋਇਆ ਹੈ। ਉਹ ਇੱਕ ਕਾਮਨ ਫ੍ਰੈਂਡ ਰਾਹੀਂ ਮਿਲੇ ਸਨ ਅਤੇ ਵੱਖ ਹੋਣ ਤੋਂ ਬਾਅਦ, ਦੋਵਾਂ ਨੂੰ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਹੋਇਆ। ਲਗਭਗ ਇੱਕ ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ, ਉਨ੍ਹਾਂ ਨੇ 13 ਨਵੰਬਰ ਨੂੰ ਮੰਗਣੀ ਕੀਤੀ ਅਤੇ ਫਿਰ 16 ਨਵੰਬਰ 2021 ਨੂੰ ਵਿਆਹ ਕਰਵਾ ਲਿਆ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network