RRR: ਭਾਰਤ 'ਚ ਕੋਰੀਆ ਦੂਤਾਵਾਸ ਦੇ ਸਟਾਫ ਨੇ ਆਰਆਰਆਰ ਦੇ ਗੀਤ 'ਨਾਟੂ-ਨਾਟੂ' 'ਤੇ ਡਾਂਸ ਕੀਤਾ, ਦੇਖੋ ਇਹ ਵੀਡੀਓ
korea embassy staff dance on RRR song: ਸਾਊਥ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐੱਸ.ਐੱਸ.ਰਾਜਮੌਲੀ ਨੇ ਆਪਣੀ ਫ਼ਿਲਮ RRR ਰਾਹੀਂ ਇਤਿਹਾਸ ਰਚ ਦਿੱਤਾ ਹੈ। ਇਸ ਫ਼ਿਲਮ ਨੂੰ ਦੁਨੀਆ ਭਰ ਤੋਂ ਅਥਾਹ ਪਿਆਰ ਮਿਲ ਰਿਹਾ ਹੈ। ਇਸ ਫ਼ਿਲਮ ਦੇ ਨਾਲ ਹੀ ਹਰ ਕੋਈ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੇ ਪ੍ਰਦਰਸ਼ਨ ਦੀ ਤਾਰੀਫ ਕਰਦਾ ਨਹੀਂ ਥੱਕ ਰਿਹਾ ਹੈ। ਇਹ ਫ਼ਿਲਮ 2022 ਦੀ ਸਭ ਤੋਂ ਵੱਡੀ ਫ਼ਿਲਮ ਬਣ ਕੇ ਉਭਰੀ ਹੈ। ਇਸ ਫ਼ਿਲਮ ਨੇ ਦੇਸ਼-ਵਿਦੇਸ਼ ਵਿੱਚ ਸਫਲਤਾ ਦੇ ਝੰਡੇ ਬੁਲੰਦ ਕੀਤੇ ਹਨ।
ਪੂਰੀ ਦੁਨੀਆ 'ਚ ਧਮਾਲ ਮਚਾਉਣ ਵਾਲੀ ਫ਼ਿਲਮ RRR ਦਾ ਗੀਤ ਨਾਟੂ-ਨਾਟੂ ਵੀ ਆਸਕਰ ਲਈ ਨਾਮਜ਼ਦ ਹੋ ਚੁੱਕਾ ਹੈ, ਪਰ ਆਸਕਰ ਤੋਂ ਪਹਿਲਾਂ ਇੰਟਰਨੈਸ਼ਨਲ ਫ਼ਿਲਮ ਫਰਟੀਨਿਟੀ ਨੇ ਇਸ ਗੀਤ ਨੂੰ ਸਰਵੋਤਮ ਮੂਲ ਗੀਤ ਦਾ ਗੋਲਡਨ ਗਲੋਬ ਐਵਾਰਡ ਦਿੱਤਾ ਹੈ। ਇਸ ਖ਼ਾਸ ਮੌਕੇ 'ਤੇ ਰਾਮ ਚਰਨ ਅਤੇ ਐਸਐਸ ਰਾਜਾਮੌਲੀ ਵੀ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕੇ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੋਰੀਆਈ ਅੰਬੈਸੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
???????????????????? ???????????????????? ???????????? ???????????????????? ???????????????????? - ???????????????????????? ???????????????????????????? ???????? ????????????????????Do you know Naatu?We are happy to share with you the Korean Embassy's Naatu Naatu dance cover. See the Korean Ambassador Chang Jae-bok along with the embassy staff Naatu Naatu!! pic.twitter.com/r2GQgN9fwC
— Korea Embassy India (@RokEmbIndia) February 25, 2023
ਇਸ ਵੀਡੀਓ 'ਚ ਭਾਰਤ 'ਚ ਕੋਰੀਆਈ ਅੰਬੈਸੀ ਨੇ ਸਾਊਥ ਦੀ ਫ਼ਿਲਮ RRR ਦੇ ਗੀਤ 'ਤੇ ਆਪਣਾ ਡਾਂਸ ਦਿਖਾਇਆ ਹੈ। ਭਾਰਤ ਵਿੱਚ ਕੋਰੀਆਈ ਦੂਤਾਵਾਸ ਨੇ ਇੱਕ ਵੀਡੀਓ ਕਲਿੱਪ ਪੋਸਟ ਕੀਤਾ ਹੈ ਜਿਸ ਵਿੱਚ ਕੋਰੀਆਈ ਰਾਜਦੂਤ ਚਾਂਗ ਜਾਏ-ਬੋਕ ਅਤੇ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਸਟਾਫ਼ ਆਰਆਰਆਰ ਫ਼ਿਲਮ ਦੇ ਗੀਤ "ਨਾਟੂ ਨਾਟੂ" 'ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੋਰੀਆਈ ਅੰਬੈਸੀ ਨੇ ਕੈਪਸ਼ਨ 'ਚ ਲਿਖਿਆ, ''ਨਾਟੂ ਨਾਟੂ ਆਰਆਰਆਰ ਡਾਂਸ - ਭਾਰਤ 'ਚ ਕੋਰੀਆਈ ਦੂਤਾਵਾਸ। ਪੋਸਟ 'ਚ ਦੂਤਾਵਾਸ ਨੇ ਇਹ ਵੀ ਪੁੱਛਿਆ ਹੈ, "ਕੀ ਤੁਸੀਂ ਨਾਟੂ ਨੂੰ ਜਾਣਦੇ ਹੋ?"
ਇਸ ਪੋਸਟ ਵਿੱਚ ਕੋਰੀਆਈ ਅੰਬੈਸੀ ਨੇ ਅੱਗੇ ਲਿਖਿਆ ਹੈ ਕਿ, ਅਸੀਂ ਤੁਹਾਡੇ ਨਾਲ ਕੋਰੀਅਨ ਅੰਬੈਸੀ ਦੇ ਨਾਟੂ -ਨਾਟੂ ਡਾਂਸ ਕਵਰ ਨੂੰ ਸਾਂਝਾ ਕਰਦੇ ਹੋਏ ਖੁਸ਼ ਹਾਂ। ਕੋਰੀਆਈ ਰਾਜਦੂਤ ਚਾਂਗ ਜਾਏ-ਬੋਕ ਵੀ ਦੂਤਘਰ ਦੇ ਸਟਾਫ ਨਾਟੂ ਨਾਟੂ ਗੀਤ 'ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
- PTC PUNJABI