Sonu Sood: ਜਾਣੋ ਕਿਉਂ ਸੋਨੂੰ ਸੂਦ ਨੇ ਕਪਿਲ ਸ਼ਰਮਾ ਤੇ ਫੈਨਜ਼ ਨੂੰ ਕਿਹਾ ਧੰਨਵਾਦ, ਸ਼ੇਅਰ ਕੀਤੀ ਵੀਡੀਓ

ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਹਾਲ ਹੀ ਵਿੱਚ ਸੋਨੂੰ ਸੂਦ ਨੇ ਇੱਕ ਵੀਡੀਓ ਸ਼ੇਅਰ ਕਰਕੇ ਕਪਿਲ ਸ਼ਰਮਾ ਤੇ ਆਪਣੇ ਫੈਨਜ਼ ਨੂੰ ਧੰਨਵਾਦ ਕਿਹਾ ਹੈ, ਆਓ ਜਾਣਦੇ ਹਾਂ ਅਦਾਕਾਰ ਨੇ ਅਜਿਹਾ ਕਿਉਂ ਕੀਤਾ।

Reported by: PTC Punjabi Desk | Edited by: Pushp Raj  |  February 23rd 2023 06:29 PM |  Updated: February 23rd 2023 06:29 PM

Sonu Sood: ਜਾਣੋ ਕਿਉਂ ਸੋਨੂੰ ਸੂਦ ਨੇ ਕਪਿਲ ਸ਼ਰਮਾ ਤੇ ਫੈਨਜ਼ ਨੂੰ ਕਿਹਾ ਧੰਨਵਾਦ, ਸ਼ੇਅਰ ਕੀਤੀ ਵੀਡੀਓ

Sonu Sood thanks Kapil Sharma and fans: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੂੰ ਲੋਕ ਰਿਅਲ ਹੀਰੋ ਕਹਿੰਦੇ ਹਨ। ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਹਾਲ ਹੀ ਵਿੱਚ ਸੋਨੂੰ ਸੂਦ ਨੇ ਇੱਕ ਵੀਡੀਓ ਸ਼ੇਅਰ ਕਰਕੇ ਕਪਿਲ ਸ਼ਰਮਾ ਤੇ ਆਪਣੇ ਫੈਨਜ਼ ਨੂੰ ਧੰਨਵਾਦ ਕਿਹਾ ਹੈ, ਆਓ ਜਾਣਦੇ ਹਾਂ ਅਦਾਕਾਰ ਨੇ ਅਜਿਹਾ ਕਿਉਂ ਕੀਤਾ।

ਦੱਸ ਦਈਏ ਕਿ ਸੋਨੂੰ ਜਲਦ ਹੀ ਸੈਲੀਬ੍ਰੀਟੀ ਕ੍ਰਿਕਟ ਲੀਗ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਦੇ ਚੱਲਦੇ ਇਹ ਪੂਰੀ ਟੀਮ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਆਪਣੀ ਕ੍ਰਿਕਟ ਲੀਗ ਦੀ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਦੌਰਾਨ ਜਿੱਥ ਕਪਿਲ ਸ਼ਰਮਾ ਨੇ ਪੂਰੀ ਟੀਮ ਨਾਲ ਜਮ ਕੇ ਮਸਤੀ ਕੀਤੀ ਉੱਥੇ ਹੀ ਦੂਜੇ ਪਾਸੇ ਕਪਿਲ, ਸਮਾਜ ਸੇਵਾ ਤੇ ਲੋੜਵੰਦਾਂ ਦੀ ਮਦਦ ਲਈ ਸੋਨੂੰ ਸੂਦ ਦੀ ਤਾਰੀਫ ਕਰਦੇ ਵੀ ਨਜ਼ਰ ਆਏ। ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਸੋਨੂੰ ਸੂਦ ਦੇ ਨਾਮ ਤੋਂ ਬਣਾਏ ਗਏ ਫੂਡ ਸਟਾਲਸ ਨੂੰ ਲੈ ਕੇ ਹਾਸਾ-ਮਜ਼ਾਕ ਕਰਦੇ ਹੋਏ ਵੀ ਦਿਖਾਈ ਦਿੱਤੇ। 

ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਰਾਹੀਂ ਸੋਨੂੰ ਸੂਦ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੀਆਂ ਕੁਝ ਝਲਕੀਆਂ ਵਿਖਾਈਆਂ। ਇਸ ਵੀਡੀਓ ਦੇ ਵਿੱਚ ਕਪਿਲ ਸ਼ਰਮਾ ਸੋਨੂੰ ਸੂਦ ਕੋਲੋਂ ਉਨ੍ਹਾਂ ਦੇ ਨਾਮ ਉੱਤੇ ਖੋਲ੍ਹੇ ਗਏ ਫੂਡ ਸਟਾਲ ਬਾਰੇ ਸਵਾਲ ਕਰਦੇ ਤੇ ਅਦਾਕਾਰ ਨਾਲ ਮਜ਼ਾਕ ਕਰਦੇ ਨਜ਼ਰ ਆਏ। ਇਸ ਦੌਰਾਨ ਕਪਿਲ ਨੇ ਸੋਨੂੰ ਦੀ ਤਾਰੀਫ ਵੀ ਕੀਤੀ ਤੇ ਲਗਾਤਾਰ ਲੋੜਵੰਦਾਂ ਦੀ ਮਦਦ ਕਰਨ ਲਈ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। 

ਹੋਰ ਪੜ੍ਹੋ: Karan Aujla: ਕਰਨ ਔਜਲਾ ਨੇ ਸ਼ੇਅਰ ਕੀਤੀਆਂ ਆਪਣੇ ਬਚਪਨ ਦੀਆਂ ਤਸਵੀਰਾਂ, ਕਿਹਾ 'ਕਦੇ ਸੋਚਿਆ ਨਹੀਂ ਸੀ'

ਸੋਨੂੰ ਸੂਦ ਨੇ ਇਸ ਵੀਡੀਓ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਤੇ ਆਪਣੇ ਫੈਨਜ਼ ਲਈ ਖ਼ਾਸ ਕੈਪਸ਼ਨ ਵੀ ਲਿਖੀ ਹੈ। ਸੋਨੂੰ ਸੂਦ ਨੇ ਲਿਖਿਆ, ' ਥੈਂਕਯੂ ਕਪਿਲ ਭਾਜੀ ਤੇ ਮੇਰੇ ਫੈਨਜ਼ ਫਾਰ ਲਵ ❤️' । ਸੋਨੂੰ ਸੂਦ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਸਮਾਜ ਸੇਵਾ ਦੇ ਕੰਮ ਕਰਨ ਲਈ ਸੋਨੂੰ ਸੂਦ ਦੀ ਤਾਰੀਫ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network