ਪੰਜਾਬੀਆਂ ਲਈ ਮਾਣ ਦੀ ਗੱਲ, ਕਰਨਜੀ ਸਿੰਘ ਗਾਬਾ ਪਹਿਲਾ ਅਫਗਾਨੀ ਸਿੱਖ ਦਸਤਾਰਧਾਰੀ ਮਾਡਲ ਬਣਿਆ
ਪੰਜਾਬੀਆਂ ਨੇ ਪੂਰੀ ਦੁਨੀਆਂ ‘ਚ ਨਾਮ ਕਮਾਇਆ ਹੈ । ਬੀਤੇ ਦਿਨੀਂ ਅਜੈ ਬੰਗਾ ਜੋ ਕਿ ਵਿਸ਼ਵ ਬੈਂਕ ਦੇ ਮੁਖੀ ਬਣੇ ਹਨ । ਹੁਣ ਅਫਗਾਨੀ ਸਿੱਖ ਕਰਨਜੀ ਗਾਬਾ (Karanjee Singh Gaba)ਨੇ ਪੂਰੀ ਦੁਨੀਆ ‘ਚ ਨਾਮ ਚਮਕਾਇਆ ਹੈ । ਇਤਿਹਾਸ ‘ਚ ਪਹਿਲੀ ਵਾਰ ਹੈ ਕਿ ਅਫਗਾਨ ਸਿੱਖ ਦਸਤਾਰਧਾਰੀ ਮਾਡਲ ਬਣਿਆ ਹੈ । ਜਿਸ ਨੇ ਦੁਨੀਆ ਦੇ ਮਸ਼ਹੂਰ ਬ੍ਰਾਂਡ ਲੁਈਸ ਵੁਈਟਨ ਦੇ ਲਈ ਮਾਡਲਿੰਗ ਕੀਤੀ ਹੈ । ਇਸ ਅਫਗਾਨੀ ਸਿੱਖ ਨੇ ਪੂਰੀ ਦੁਨੀਆਂ ‘ਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆਉਣ ਵਾਲੀ ਇਹ ਬੱਚੀ ਹੈ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ
ਕਰਨਜੀ ਗਾਬਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਐਲ ਵੀ ਮੁਹਿੰੰਮ ਦੇ ਦੌਰਾਨ ਕਾਲੀ ਦਸਤਾਰ ਅਤੇ ਗੁਲਾਬੀ ਸੂਟ ‘ਚ ਕਰਨਜੀ ਨੇ ਇਸ ਬ੍ਰਾਂਡ ਦੇ ਲਈ ਮਾਡਲਿੰਗ ਕੀਤੀ ਹੈ ।
ਹੋਰ ਪੜ੍ਹੋ : ਸ਼ੈਰੀ ਮਾਨ ਨੇ ਮੁੜ ਤੋਂ ਪਰਮੀਸ਼ ਵਰਮਾ ‘ਤੇ ਸਾਧਿਆ ਨਿਸ਼ਾਨਾ, ਵੀਡੀਓ ਕੀਤਾ ਸਾਂਝਾ
ਕਰਨਜੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।
ਕਰਨਜੀ ਗਾਬਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬ੍ਰਾਂਡ ਦੇ ਨਾਲ ਆਪਣੀ ਵੀਡੀਓ ਸਾਂਝੀ ਕੀਤੀ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦੇ ਰਿਹਾ ਹੈ ।
ਕਰਨਜੀ ਗਾਬਾ ਨੇ ਜਤਾਈ ਖੁਸ਼ੀ
ਕਰਨਜੀ ਗਾਬਾ ਨੇ ਇਸ ਉਪਲਬਧੀ ‘ਤੇ ਬੋਲਦਿਆਂ ਹੋਇਆਂ ਕਿਹਾ ਕਿ ‘ਜਦੋਂ ਮੈਨੂੰ ਪਹਿਲੀ ਵਾਰ ਸ਼ੁਟ ‘ਤੇ ਬੁਲਾਇਆ ਗਿਆ ਸੀ ਤਾਂ ਮੈਂ ਸਦਮੇ ‘ਚ ਸੀ ਅਤੇ ਮੈਨੂੰ ਵਿਸ਼ਵਾਸ਼ ਨਹੀਂ ਸੀ ਹੋ ਰਿਹਾ ਕਿ ਮੈਂ ਐਲਵੀ ਲਈ ਸ਼ੂਟ ਕਰ ਰਿਹਾ ਹਾਂ’।
- PTC PUNJABI