Karan Aujla: ਕਰਨ ਔਜਲਾ ਨੇ ਸ਼ੇਅਰ ਕੀਤੀਆਂ ਆਪਣੇ ਬਚਪਨ ਦੀਆਂ ਤਸਵੀਰਾਂ, ਕਿਹਾ 'ਕਦੇ ਸੋਚਿਆ ਨਹੀਂ ਸੀ'

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਲ ਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਾਇਕ ਦੀਆਂ ਇਹ ਕਿਊਟ ਤਸਵੀਰਾਂ ਫੈਨਜ਼ ਦਾ ਦਿਲ ਜਿੱਤ ਰਹੀਆਂ ਹਨ।

Reported by: PTC Punjabi Desk | Edited by: Pushp Raj  |  February 23rd 2023 05:49 PM |  Updated: February 23rd 2023 05:49 PM

Karan Aujla: ਕਰਨ ਔਜਲਾ ਨੇ ਸ਼ੇਅਰ ਕੀਤੀਆਂ ਆਪਣੇ ਬਚਪਨ ਦੀਆਂ ਤਸਵੀਰਾਂ, ਕਿਹਾ 'ਕਦੇ ਸੋਚਿਆ ਨਹੀਂ ਸੀ'

Karan Aujla childhood pictures: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅੱਜ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਹ ਇੱਕ ਅਜਿਹੇ ਗਾਇਕ ਹਨ , ਜਿਸ ਨੇ ਆਪਣੀ ਮਿਹਨਤ ਸਦਕਾ ਮਹਿਜ਼ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਗੀਤਾਂ ਨਾਲ ਧੂਮ ਮਚਾਈ ਹੈ। ਹਾਲ ਹੀ ਵਿੱਚ ਕਰਨ ਔਜਲਾ ਆਪਣੇ ਕਿਊਟਨੈਸ ਨਾਲ ਫੈਨਜ਼ ਦਾ ਦਿਲ ਜਿੱਤਦੇ ਹੋਏ ਨਜ਼ਰ ਆਏ ਆਓ ਜਾਣਦੇ ਹਾਂ ਕਿਵੇਂ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਲੱਖਾਂ ਲੋਕ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਗਾਇਕੀ ਦੇ ਫੈਨ ਹਨ। ਇਸ ਲਈ ਜਦੋਂ ਵੀ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਕੋਈ ਵੀ ਪੋਸਟ ਸਾਂਝੀ ਕਰਦੇ ਹਨ ਉਹ ਮਿੰਟਾਂ ਵਿੱਚ ਹੀ ਵਾਇਰਲ ਹੋ ਜਾਂਦੀ ਹੈ। 

ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੀ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।। ਗਾਇਕ ਨੇ ਇਹ ਤਸਵੀਰਾਂ ਇੰਸਟਾ ਸਟੋਰੀ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੇਅਰ ਕਰਦੇ ਹੋਏ ਕਰਨ ਨੇ ਕੈਪਸ਼਼ਨ ਦੇ ਵਿੱਚ ਲਿਖਿਆ, "ਕਦੇ ਸੋਚਿਆ ਨਹੀਂ ਸੀ।" 

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਗਾਇਕ ਬੇਹੱਦ ਹੀ ਕਿਊਟ ਤੇ ਭੋਲੇਪਨ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਕਰਨ ਦੇ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਕਰਨ ਔਜਲਾ ਬੇਹੱਦ ਕਿਊਟ ਦਿਖਾਈ ਦੇ ਰਹੇ ਹਨ। ਇੱਕ ਤਸਵੀਰ ਦੇ ਵਿੱਚ ਕਰਨ ਆਪਣੀ ਮਾਂ ਕੋਲ ਖੜ੍ਹੇ ਦਿਖਾਈ ਦੇ ਰਹੇ ਹਨ। 

ਹੋਰ ਪੜ੍ਹੋ: Ranbir Kapoor:ਰਣਬੀਰ ਕਪੂਰ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਨਿਭਾਉਣਗੇ ਲੀਡ ਰੋਲ  

ਵਰਕ ਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਕਰਨ ਦਾ ਨਵਾਂ ਗੀਤ (52 BARS ) ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ਇੱਕ ਨਵੀਂ ਮਿਊਜ਼ਿਕ ਐਲਬਮ for you Ep ਵੀ ਰਿਲੀਜ਼ ਹੋਈ ਹੈ, ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network