Kangana Ranaut : ਕੰਗਨਾ ਰਣੌਤ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕਰ ਲਿਖਿਆ ਬੇਹੱਦ ਖਾਸ ਨੋਟ, ਕਿਹਾ 'ਅੱਜ ਵੀ ਉਹ ਕਰਦੀ ਹੈ ਖੇਤਾਂ 'ਚ 7-8 ਘੰਟੇ ਕੰਮ'
Kangana Ranaut with mom: ਬਾਲੀਵੁੱਡ ਦੀ ' ਕੌਂਟ੍ਰੋਵਰਸ਼ੀਅਲ ਕੁਈਨ' ਕੰਗਨਾ ਰਣੌਤ ਦਾ ਵਿਵਾਦਾਂ ਨਾਲ ਖਾਸ ਰਿਸ਼ਤਾ ਹੈ। ਕੰਗਨਾ ਆਪਣੇ ਬਿਆਨਾਂ ਕਾਰਨ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਕੰਗਨਾ ਰਣੌਤ ਨੇ ਅੱਜ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਮਾਂ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਹੈ ਜੋ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ।
ਦੱਸ ਦਈਏ ਕਿ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਸ ਦੇ ਕੈਪਸ਼ਨ ਵਿੱਚ ਜੋ ਲਿਖਿਆ ਹੈ, ਉਸ ਤੋਂ ਤੁਹਾਨੂੰ ਅਦਾਕਾਰਾ ਦੀ ਮਾਂ ਦੀ ਸਾਦਗੀ ਦਾ ਅੰਦਾਜ਼ਾ ਲੱਗ ਜਾਵੇਗਾ।
ਕੰਗਨਾ ਰਣੌਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਕੰਗਨਾ ਨੇ ਖੇਤ 'ਚ ਕੰਮ ਕਰਦੇ ਹੋਏ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, " ਇਹ ਮੇਰੀ ਮਾਂ ਹੈ, ਜੋ ਰੋਜ਼ਾਨਾ 7-8 ਘੰਟੇ ਖੇਤੀ ਕਰਦੀ ਹੈ। ਅਕਸਰ ਲੋਕ ਘਰ ਆ ਕੇ ਦੱਸਦੇ ਹਨ ਕਿ ਅਸੀਂ ਕੰਗਨਾ ਦੀ ਮਾਂ ਨੂੰ ਮਿਲਣਾ ਹੈ। ਬਹੁਤ ਹੀ ਨਿਮਰਤਾ ਨਾਲ ਹੱਥ ਧੋਣ ਤੋਂ ਬਾਅਦ, ਉਹ ਉਨ੍ਹਾਂ ਨੂੰ ਚਾਹ-ਪਾਣੀ ਦਿੰਦੀ ਹੈ ਅਤੇ ਕਹਿੰਦੀ ਹੈ, ਮੈਂ ਕੰਗਨਾ ਦੀ ਮਾਂ ਹਾਂ। ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ, ਤੇ ਉਹ ਹੈਰਾਨ ਰਹਿ ਜਾਂਦੇ ਹਨ, ਤੇ ਮੇਰੀ ਮਾਂ ਦੇ ਪੈਰਾਂ 'ਤੇ ਡਿੱਗ ਪੈਂਦੇ ਹਨ। ਇੱਕ ਵਾਰ ਮੈਂ ਕਿਹਾ ਕਿ ਘਰ ਤਾਂ ਇੰਨੇ ਲੋਕ ਆਉਂਦੇ ਹਨ, ਸਾਰਿਆਂ ਲਈ ਚਾਹ-ਖਾਣਾ ਬਨਾਉਣ ਦੀ ਕੀ ਲੋੜ ਹੈ? ਤਾਂ ਮੇਰੀ ਮਾਂ ਨੇ ਕਿਹਾ ਨਹੀਂ ਪੁੱਤਰ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਉਨ੍ਹਾਂ ਦੀ ਸੇਵਾ ਕਰ ਰਹੇ ਹਾਂ ਜੋ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਧੰਨ ਹੈ ਮੇਰੀ ਮਾਂ ਅਤੇ ਉਸ ਦਾ ਕਿਰਦਾਰ। "
ਕੰਗਨਾ ਨੇ ਅੱਗੇ ਲਿਖਿਆ, " ਮੇਰੀ ਸਿਰਫ ਇੱਕ ਹੀ ਸ਼ਿਕਾਇਤ ਹੈ ਮੇਰੀ ਮਾਂ ਫ਼ਿਲਮ ਸੈੱਟ 'ਤੇ ਨਹੀਂ ਆਉਣਾ ਚਾਹੁੰਦੀ ਤੇ ਉਹ ਬਾਹਰ ਖਾਣਾ ਨਹੀਂ ਖਾਂਦੀ, ਉਹ ਮੁੰਬਈ ਵਿੱਚ ਨਹੀਂ ਰਹਿਣਾ ਚਾਹੁੰਦੀ ਤੇ ਨਾਂ ਹੀ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਜੇਕਰ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿੰਦੇ ਹਾਂ ਤਾਂ ਸਾਨੂੰ ਡਾਂਟ ਪੈਂਦੀ ਹੈ। ਅਸੀਂ ਉਨ੍ਹਾਂ ਦੇ ਚਰਨਾਂ ਵਿੱਚਰ ਰਹਿਣਾ ਦੀ ਚਾਹੀਏ ਤਾਂ ਕਿੰਝ ਰਹੀਏ?"
ਕੰਗਨਾ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਆਪੋ-ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਖੇਤੀ ਕਰਨ ਵਾਲੀਆਂ ਮਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਸਧਾਰਨ, ਆਸਾਨ ਅਤੇ ਸਿੱਧੀਆਂ। ਮੇਰੀ ਮਾਂ ਵੀ ਅਜਿਹੀ ਹੀ ਸੀ। ਕਣਕ, ਸਰ੍ਹੋਂ, ਗੋਭੀ, ਧਨੀਏ ਦੇ ਖੇਤਾਂ ਵਿੱਚ ਆਪਣੇ ਖੇਤਾਂ ਵਿੱਚ ਰਹਿ ਕੇ ਮਾਂਵਾਂ ਨੂੰ ਓਨੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਜਿੰਨੀ ਇੱਕ ਫ਼ਿਲਮ ਮੇਕਰ ਨੂੰ ਉਦੋਂ ਹੋਣੀ ਚਾਹੀਦੀ ਹੈ ਜਦੋਂ ਉਸ ਦੀ ਫ਼ਿਲਮ 100 ਕਰੋੜ ਦੀ ਕਮਾਈ ਕਰਦੀ ਹੈ! ਇੱਕ ਹੋਰ ਯੂਜ਼ਰ ਨੇ ਲਿਖਿਆ, 'ਬਹੁਤ ਵਧੀਆ! ਸੱਚਮੁੱਚ ਪ੍ਰਸ਼ੰਸਾਯੋਗ ਅਤੇ ਪ੍ਰੇਰਣਾਦਾਇਕ।
- PTC PUNJABI