'Ji Wife Ji': ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਪਟਿਆਲਾ ਪਹੁੰਚੀ 'ਜੀ ਵਾਈਫ ਜੀ' ਦੀ ਟੀਮ , ਵੇਖੋ ਵੀਡੀਓ

ਰੌਸ਼ਨ ਪ੍ਰਿੰਸ ਆਪਣੀ ਫ਼ਿਲਮ 'ਜੀ ਵਾਈਫ ਜੀ' ਰਾਹੀਂ ਜਲਦ ਹੀ ਦਰਸ਼ਕਾਂ ਨਾਲ ਰੁਬਰੂ ਹੋਣਗੇ। ਪੂਰੀ ਟੀਮ ਫ਼ਿਲਮ ਨੂੰ ਸਫਲ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੋਈ ਤੇ ਪੂਰੇ ਜੀ ਜਾਨ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਵਿੱਚ ਜੁਟੀ ਹੋਈ ਹੈ। 'ਜੀ ਵਾਈਫ ਜੀ' ਦੀ ਟੀਮ ਹਾਲ ਹੀ ਵਿੱਚ ਪਟਿਆਲਾ ਵਿਖੇ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੀ, ਜਿੱਥੇ ਕਲਾਕਾਰਾਂ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

Reported by: PTC Punjabi Desk | Edited by: Pushp Raj  |  February 22nd 2023 05:33 PM |  Updated: February 22nd 2023 06:38 PM

'Ji Wife Ji': ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਪਟਿਆਲਾ ਪਹੁੰਚੀ 'ਜੀ ਵਾਈਫ ਜੀ' ਦੀ ਟੀਮ , ਵੇਖੋ ਵੀਡੀਓ

'Ji Wife Ji': ਮਸ਼ਹੂਰ ਪੰਜਾਬੀ ਅਦਾਕਾਰ ਰੌਸ਼ਨ ਪ੍ਰਿੰਸ ਤੇ ਕਰਮਜੀਤ ਅਨਮੋਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਜੀ ਵਾਈਫ ਜੀ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। 'ਜੀ ਵਾਈਫ ਜੀ' ਦੀ ਟੀਮ ਹਾਲ ਹੀ ਵਿੱਚ ਪਟਿਆਲਾ ਵਿਖੇ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੀ, ਜਿੱਥੇ ਕਲਾਕਾਰਾਂ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਦੱਸ ਦਈਏ ਕਿ ਜਲਦ ਹੀ ਰੌਸ਼ਨ ਪ੍ਰਿੰਸ ਆਪਣੀ ਫ਼ਿਲਮ 'ਜੀ ਵਾਈਫ ਜੀ' ਰਾਹੀਂ ਦਰਸ਼ਕਾਂ ਨਾਲ ਰੁਬਰੂ ਹੋਣਗੇ। ਪੂਰੀ ਟੀਮ ਫ਼ਿਲਮ ਨੂੰ ਸਫਲ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੋਈ ਤੇ ਪੂਰੇ ਜੀ ਜਾਨ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਵਿੱਚ ਜੁਟੀ ਹੋਈ ਹੈ। 

ਹਾਲ ਹੀ ਵਿੱਚ ਫ਼ਿਲਮ 'ਜੀ ਵਾਈਫ ਜੀ' ਦੀ ਟੀਮ ਪਟਿਆਲਾ ਵਿਖੇ ਇੱਕ ਕੱਬਡੀ ਕੱਪ ਵਿੱਚ ਸ਼ਾਮਿਲ ਹੋਣ ਪਹੁੰਚੀ। ਇੱਥੇ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ ਸਣੇ ਫ਼ਿਲਮ ਟੀਮ ਦੇ ਹੋਰ ਵੀ ਕਈ ਮੈਂਬਰ ਸ਼ਾਮਿਲ ਹੋਏ। ਇੱਥੇ ਕੱਬਡੀ ਮੈਚ ਦੇਖਣ ਪਹੁੰਚੇ ਦਰਸ਼ਕਾਂ ਲਈ ਫ਼ਿਲਮ ਟੀਮ ਦਾ ਪਹੁੰਚਣਾ ਇੱਕ ਬੇਹੱਦ ਚੰਗਾ ਸਰਪ੍ਰਾਈਜ਼ ਸੀ। ਫੈਨਜ਼ ਨੇ ਕਲਾਕਾਰਾਂ ਦਾ ਸਵਾਗਤ ਕੀਤਾ। 

ਇਸ ਦੌਰਾਨ 'ਜੀ ਵਾਈਫ ਜੀ' ਦੀ ਪੂਰੀ ਟੀਮ ਦਰਸ਼ਕਾਂ ਨਾਲ ਮਸਤੀ ਤੇ ਗੀਤਾਂ ਰਾਹੀਂ ਉਨ੍ਹਾਂ ਦਾ ਮਨੋਰੰਜਨ ਕਰਦੀ ਨਜ਼ਰ ਆਈ। ਇਸ ਦੌਰਾਨ ਰੌਸ਼ਨ ਪ੍ਰਿੰਸ ਨੇ ਆਪਣੀ ਗਾਇਕੀ ਨਾਲ ਫੈਨਜ਼ ਦਾ ਦਿਲ ਜਿੱਤ ਲਿਆ। 

ਦੱਸ ਦਈਏ ਕਿ ਇਹ ਫ਼ਿਲਮ ਪਤੀ-ਪਤਨੀ ਦੇ ਖੱਟੇ ਮਿੱਠੇ ਰਿਸ਼ਤੇ 'ਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਰੋਸ਼ਨ ਪ੍ਰਿੰਸ ਦੇ ਨਾਲ-ਨਾਲ ਕਰਮਜੀਤ ਅਨਮੋਲ , ਹਰਬੀ ਸੰਘਾ, ਲੱਕੀ ਧਾਲੀਵਾਲ, ਸਰਦਾਰ ਸੋਹੀ, ਅਨੀਤਾ ਦੇਵਗਨ, ਸ਼ਾਕਸੀ ਮੱਗੂ, ਨਿਸ਼ਾ ਬਾਨੋ, ਮਲਕੀਤ ਰੌਣੀ ਤੇ ਬਾਲ ਕਲਾਕਾਰ ਗੁਰਤੇਜ ਗੁਰੀ ਨੇ ਅਹਿਮ ਕਿਰਦਾਰ ਨਿਭਾਏ ਹਨ।

ਹੋਰ ਪੜ੍ਹੋ: Ranjit Bawa: ਰਣਜੀਤ ਬਾਵਾ ਦਾ ਨਵਾਂ ਗੀਤ 'Guitar Wale Munde' ਹੋਇਆ ਰਿਲੀਜ਼, ਵੇਖੋ ਵੀਡੀਓ

ਫੈਨਜ਼ ਸ਼ੇਅਰ ਕੀਤੀ ਗਈ ਇਸ ਵੀਡੀਓ ਦਾ ਆਨੰਦ ਮਾਣ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫ਼ਿਲਮ 'ਜੀ ਵਾਈਫ ਜੀ 24 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ ਤੇ ਦਰਸ਼ਕ ਇਸ ਕਾਮੇਡੀ ਡਰਾਮਾ 'ਤੇ ਅਧਾਰਿਤ ਫ਼ਿਲਮ ਨੂੰ ਵੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network