ਅੱਜ ਹੈ ਕੌਮਾਂਤਰੀ ਮਾਂ ਬੋਲੀ ਦਿਹਾੜਾ : ਗੁਰਦਾਸ ਮਾਨ, ਹਰਭਜਨ ਮਾਨ ਅਤੇ ਸਤਿੰਦਰ ਸਰਤਾਜ ਨੇ ਗਾਏ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ, ਤੁਹਾਨੂੰ ਕਿਸ ਦਾ ਗੀਤ ਹੈ ਜ਼ਿਆਦਾ ਪਸੰਦ
ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜਾ (International Mother Language Day 2023 )ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਪ੍ਰਸ਼ੰਸਕਾਂ ਨੂੰ ਮਾਂ ਬੋਲੀ ਦਿਹਾੜੇ ‘ਤੇ ਵਧਾਈ ਦਿੱਤੀ ਹੈ । ਇਹ ਦਿਹਾੜਾ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ । ਮਾਂ ਬੋਲੀ ਦਿਵਸ ਭਾਸ਼ਾਈ ਅਤੇ ਸੱਭਿਆਚਾਰਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਦੇ ਲਈ ਮਨਾਇਆ ਜਾਂਦਾ ਹੈ । ਇਸ ਮੌਕੇ ‘ਤੇ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ ।ਇਸ ਦੇ ਨਾਲ ਹੀ ਬੋਲਚਾਲ ਦੇ ਲਈ ਆਪਣੀ ਮਾਂ ਬੋਲੀ ਦਾ ਇਸਤੇਮਾਲ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ ।
ਹੋਰ ਪੜ੍ਹੋ : ਦਾਦਾ ਸਾਹਿਬ ਫਾਲਕੇ ਅਵਾਰਡ ‘ਚ ਦਿੱਗਜ ਹਸਤੀਆਂ ਨੇ ਕੀਤੀ ਸ਼ਿਰਕਤ, ਰੇਖਾ ਅਤੇ ਆਲੀਆ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਹਰਭਜਨ ਮਾਨ ਨੇ ਵੀ ਮਾਂ ਬੋਲੀ ਦਿਹਾੜੇ ਦਿੱਤੀ ਵਧਾਈ
ਹਰਭਜਨ ਮਾਨ ਨੇ ਵੀ ਆਪਣੇ ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਫੈਨਸ ਨੂੰ ਵਧਾਈ ਦਿੱਤੀ ਹੈ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣਾ ਗੀਤ ਗਾ ਰਹੇ ਹਨ ‘ਮੈਨੰ ਇਉਂ ਨਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ’।
ਹੋਰ ਪੜ੍ਹੋ : ਗੁਰਦਾਸ ਮਾਨ ਦੇ ਸ਼ੋਅ ‘ਚ ਪਹੁੰਚੇ ਗ੍ਰੇਟ ਖਲੀ, ਗੁਰਦਾਸ ਮਾਨ ਨੇ ਜੱਫੀ ਪਾ ਕੇ ਕੀਤਾ ਸਵਾਗਤ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਕੈਪਸ਼ਨ ਵੀ ਦਿੱਤਾ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ‘ਮੈਂ ਤੇਰੀ ਮਾਂ ਦੀ ਬੋਲੀ ਆਂ ,ਮੇਰੀ ਮਾਂ ਦੀ, ਮੇਰੇ ਬਾਪ ਦੀ,ਮੇਰੀ ਮਿੱਟੀ, ਮੇਰੀ ਜਨਮ ਭੋਂ ਦੀ ਜ਼ੁਬਾਨ, ਰੀ,ਪਹਿਚਾਣ ਮੇਰੀ ਮਾਂ ਬੋਲੀ, ਮੇਰਾ ਮਾਣ’। ਹਰਭਜਨ ਮਾਨ ਨੇ ਜਿੱਥੇ ਪੰਜਾਬੀ ਮਾਂ ਬੋਲੀ ਦੀ ਉਸਤਤ ਇਸ ਗੀਤ ‘ਚ ਕੀਤੀ ਹੈ ।
ਮਾਂ ਬੋਲੀ ਨੂੰ ਸਮਰਪਿਤ ਗਾਇਕਾਂ ਨੇ ਗਾਏ ਕਈ ਗੀਤ
ਮਾਂ ਬੋਲੀ ਨੂੰ ਸਮਰਪਿਤ ਕਈ ਗਾਇਕਾਂ ਨੇ ਗੀਤ ਗਾਏ ਹਨ । ਜਿਸ ‘ਚ ਗੁਰਦਾਸ ਮਾਨ ਦਾ ‘ਪੰਜਾਬੀਏ ਜ਼ੁਬਾਨੇ, ਨੀ ਰਕਾਨੇ ਮੇਰੇ ਦੇਸ ਦੀ’।
ਇਸ ਤੋਂ ਇਲਾਵਾ ਸੁਰਾਂ ਦੇ ਸਿਰਤਾਜ ਸਤਿੰਦਰ ਸਰਤਾਜ ਨੇ ਵੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ‘ਗੁਰਮੁਖੀ ਦਾ ਬੇਟਾ’ ਗਾਇਆ ਹੈ ।
ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੇ ਗੀਤ ਗਾਏ ਹਨ । ਅੱਜ ਮਾਂ ਬੋਲੀ ਦਿਹਾੜੇ ‘ਤੇ ਆਪ ਸਭ ਨੂੰ ਵੀ ਵਧਾਈਆਂ ਹੋਵਣ । ਆਓ ਸਾਰੇ ਰਲ ਮਿਲ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਦੇ ਲਈ ਹੰਭਲਾ ਮਾਰੀਏ।
- PTC PUNJABI