Ji Wife Ji: ਫ਼ਿਲਮ ਦਾ ਗੀਤ 'Ingan Mingan' ਹੋਇਆ ਰਿਲੀਜ਼, ਵੇਖੋ ਇਸ ਗੀਤ ਦੀ ਮਜ਼ੇਦਾਰ ਵੀਡੀਓ
Ji Wife Ji Song 'Ingan Mingan' Out: ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਅਤੇ ਕਿਤੇ ਨਾਂ ਕਿਤੇ ਪਤੀ-ਪਤਨੀ ਦੇ ਰਿਸ਼ਤੇ 'ਤੇ ਬਣੇ ਚੁੱਟਕਲੇ ਤੇ ਕਿੱਸੇ ਸੁਣੇ ਹੋਣਗੇ। ਹੁਣ ਜਲਦ ਹੀ ਤੁਸੀਂ ਪਤੀ-ਪਤਨੀ ਦੇ ਖੱਟੇ-ਮਿੱਠੇ ਰਿਸ਼ਤੇ 'ਤੇ ਅਧਾਰਿਤ ਨਵੀਂ ਪੰਜਾਬੀ ਫ਼ਿਲਮ ਵੇਖ ਸਕੋਗੇ। ਜੀ ਹਾਂ ਇਸ ਫ਼ਿਲਮ ਦਾ ਨਾਮ ਹੈ ‘ji wife ji’। ਹੁਣ ਇਸ ਫ਼ਿਲਮ ਦਾ ਨਵਾਂ ਗੀਤ 'Ingan Mingan' ਰਿਲੀਜ਼ ਹੋ ਚੁੱਕਾ ਹੈ।
image source: Instagram
ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨੂੰ ਬਿਆਨ ਕਰਦੀ ਪੰਜਾਬੀ ਫ਼ਿਲਮ 'ਜੀ ਵਾਈਫ ਜੀ' ਦੇ ਟ੍ਰੇਲਰ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਪਹਿਲਾ ਗੀਤ ‘Ingan Mingan’ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਨਾਮ ਸੁਣ ਕੇ ਇਹ ਲਗਦਾ ਹੈ ਕਿ ਇਸ ਫ਼ਿਲਮ 'ਚ ਮਰਦਾਂ 'ਤੇ ਔਰਤਾਂ ਹਾਵੀ ਹੁੰਦੀਆਂ ਦਿਖਾਈਆਂ ਗਈਆਂ ਹਨ। ਹੁਣ ਇਸ ਫ਼ਿਲਮ ਦਾ ਮਜ਼ੇਦਾਰ ਗੀਤ ਵੀ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦੇਖ ਕੇ ਹਾਸਾ ਰੋਕਣਾ ਕਾਫੀ ਮੁਸ਼ਕਲ ਹੈ।
ਫ਼ਿਲਮ ਦਾ ਗੀਤ 'Ingan Mingan'
ਜੇਕਰ ਗੀਤ ਦੀ ਗੱਲ ਕਰੀਏ ਤਾਂ ਗੀਤ ਦੇ ਵਿੱਚ ਪਹਿਲਾਂ ਕਰਮਜੀਤ ਅਨਮੋਲ ਤੇ ਲੱਕੀ ਧਾਲੀਵਾਲ ਇੱਕ ਦਫ਼ਤਰ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਗੀਤ ਗਾਉਂਦੇ ਹੋਏ ਪਤਨੀਆਂ ਦੀ ਬੁਰਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਪਿੱਛੋਂ ਰੌਸ਼ਨ ਪ੍ਰਿੰਸ ਦੀ ਐਂਟਰੀ ਹੁੰਦੀ ਹੈ। ਇਸ ਮਗਰੋਂ ਗੀਤ ਸ਼ੁਰੂ ਹੁੰਦਾ ਹੈ। ਇਸ ਗੀਤ ਵਿੱਚ ਪਤਨੀਆਂ ਪਤੀ ਉੱਤੇ ਨਹੀਂ ਸਗੋਂ ਪਤੀ ਪਤਨੀਆਂ 'ਤੇ ਹਾਵੀ ਹੁੰਦੇ ਹੋਏ ਨਜ਼ਰ ਆਉਣਗੇ। ਇਸ ਵਿੱਚ ਜਿੱਥੇ ਪਹਿਲਾਂ ਇਹ ਸਾਰੇ ਪਤੀ ਆਪਣੀ ਪਤਨੀਆਂ ਤੋਂ ਦੁੱਖੀ ਸਨ, ਉੱਥੇ ਹੀ ਉਹ ਹੁਣ ਆਪਣੀ ਪਤਨੀਆਂ ਨੂੰ ਡਰਾ ਕੇ ਘਰ ਦੇ ਕੰਮ ਕਰਵਾਉਂਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦੀ ਵੀਡੀਓ ਬੇਹੱਦ ਮਜ਼ੇਦਾਰ ਹੈ। ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।
image source: Instagram
ਫ਼ਿਲਮ ਦੀ ਕਹਾਣੀ
ਰੰਜੀਵ ਸਿੰਗਲਾ ਪ੍ਰੋਡਕਸ਼ਨਸ ਦ ਅਰਪੀਨਾ ਬਿਜ਼ਨਸ ਵੈਂਚਰਸ ਦੇ ਸਹਿਯੋਗ ਨਾਲ ਬਣੀ ਇਹ ਫ਼ਿਲਮ 'ਜੀ ਵਾਈਫ ਜੀ' ਇੱਕ ਅਜਿਹੀ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਦੇ ਚਿਹਰੇ 'ਤੇ ਮੁਸਕੁਰਾਹਟ ਲਿਆ ਦਿੰਦੀ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਜਿੱਥੇ ਵੀ ਦੋ ਵਿਅਕਤੀ ਹੁੰਦੇ ਹਨ, ਉੱਥੇ ਦੋਵਾਂ
ਵਿੱਚ ਕੋਈ ਨਾ ਕੋਈ ਮੱਤਭੇਦ ਜ਼ਰੂਰ ਹੁੰਦਾ ਹੈ ਅਤੇ ਜਦੋਂ ਉਹ ਦੋ ਵਿਅਕਤੀ ਪਤੀ-ਪਤਨੀ ਹੁੰਦੇ ਹਨ, ਤਾਂ ਉਨ੍ਹਾਂ ਵਿਚਾਲੇ ਖੱਟਪੱਟ ਜਾਂ ਲੜਾਈ ਕਈ ਵਾਰ ਵੱਧ ਜਾਂਦੀ ਹੈ। ਅਸੀਂ ਇਸ ਰਿਸ਼ਤੇ 'ਤੇ ਚੁਟਕਲੇ ਵੀ ਬਹੁਤ ਸੁਣਦੇ ਹਾਂ, ਪਰ ਹੁਣ ਅਸੀਂ ਇਸ ਨਵੀਂ ਫ਼ਿਲਮ ਰਾਹੀਂ ਇਸ ਰਿਸ਼ਤੇ ਦੀ ਰਚਨਾਤਮਕਤਾ ਅਤੇ ਦਿਲਚਸਪ ਚੀਜ਼ਾਂ ਦੇਖ ਸਕਦੇ ਹਾਂ।
ਫ਼ਿਲਮ ਦੀ ਸਟਾਰ ਕਾਸਟ
ਫਿਲਮ ਦੀ ਸਟਾਰ ਕਾਸਟ ਵਿੱਚ ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਹਾਰਬੀ ਸੰਘਾ, ਸਾਕਸ਼ੀ ਮਾਗੂ, ਨਿਸ਼ਾ ਬਾਨੋ, ਏਕਤਾ ਗੁਲਾਟੀ ਖੇੜਾ, ਸਰਦਾਰ ਸੋਹੀ, ਅਨੀਤਾ ਸ਼ਬਦੀਸ਼, ਮਲਕੀਤ ਰੌਣੀ, ਲੱਕੀ ਧਾਲੀਵਾਲ, ਪ੍ਰੀਤ ਆਨੰਦ, ਗੁਰਤੇਗ ਗੁਰੀ, ਜੈਸਮੀਨ ਮਾਨ, ਦੀਪਿਕਾ ਅਗਰਵਾਲ ਸ਼ਾਮਿਲ ਹਨ।
ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਇਹ ਰੰਜੀਵ ਸਿੰਗਲਾ ਅਤੇ ਪੁਨੀਤ ਸ਼ੁਕਲਾ ਵੱਲੋਂ ਨਿਰਮਿਤ ਦਿ ਅਰਪੀਨਾ ਬਿਜ਼ਨਸ ਵੈਂਚਰਸ ਦੇ ਸਹਿਯੋਗ ਨਾਲ ਰੰਜੀਵ ਸਿੰਗਲਾ ਪ੍ਰੋਡਕਸ਼ਨ ਹੈ। ਫਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਨੇ ਕੀਤਾ ਹੈ। ਫਿਲਮ ਦੇ ਕਾਰਜਕਾਰੀ ਨਿਰਮਾਤਾ ਰਜਿੰਦਰ ਕੁਮਾਰ ਗੱਗੜ ਅਤੇ ਰਚਨਾਤਮਕ ਨਿਰਮਾਤਾ ਇੰਦਰ ਬਾਂਸਲ ਹਨ। ਫ਼ਿਲਮ ਦੀ ਵਿਸ਼ਵਵਿਆਪੀ ਵੰਡ ਓਮਜੀ ਸਟਾਰ ਸਟੂਡੀਓਜ਼ ਵੱਲੋਂ ਕੀਤੀ ਜਾਵੇਗੀ। ਇਹ ਫ਼ਿਲਮ 24 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।
- PTC PUNJABI