‘ਭੋਲੇ ਨਾਥ’ ਦੇ ਰੰਗਾਂ ਵਿੱਚ ਰੰਗੀ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਅਦਾਕਾਰਾ

ਹਿਮਾਂਸ਼ੀ ਖੁਰਾਣਾ ਨੇ ਆਪਣੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ। ਨੀਲਕੰਠ ਮੰਦਰ ਵਿਖੇ ਨਤਮਸਤਕ ਹੋਈ ਅਦਾਕਾਰਾ।

Reported by: PTC Punjabi Desk | Edited by: Lajwinder kaur  |  February 19th 2023 02:43 PM |  Updated: February 19th 2023 02:43 PM

‘ਭੋਲੇ ਨਾਥ’ ਦੇ ਰੰਗਾਂ ਵਿੱਚ ਰੰਗੀ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਅਦਾਕਾਰਾ

Himanshi Khurana new pics: ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਜੋ ਕਿ ਇਨ੍ਹੀਂ ਦਿਨੀਂ ਆਪਣੀ ਧਾਰਮਿਕ ਯਾਤਰਾ ਦਾ ਆਨੰਦ ਲੈ ਰਹੀ ਹੈ। ਜਿਸ ਕਰਕੇ ਉਹ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰ ਰਹੀ ਹੈ। ਹਾਲ ਵਿੱਚ ਉਨ੍ਹਾਂ ਨੇ ਉਤਰਾਖੰਡ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ ਵਿੱਚ ਉਹ ਭੋਲੇ ਨਾਥ ਦੇ ਦਰਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ।

image source: Instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਦਿਖਾਈ ਧੀ ਮਾਲਤੀ ਦੀ ਪਿਆਰੀ ਜਿਹੀ ਝਲਕ, ਮਾਂ-ਧੀ ਦੀ ਕਿਊਟ ਸੈਲਫੀ 'ਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਖੂਬ ਪਿਆਰ

image source: Instagram

ਹਿਮਾਂਸ਼ੀ ਖੁਰਾਣਾ ਨੇ ਨੀਲਕੰਠ ਮੰਦਰ ‘ਚ ਟੇਕਿਆ ਮੱਥਾ

ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਰਿਸ਼ੀਕੇਸ਼, ਉਤਰਾਖੰਡ ’ਚ ਹੈ, ਜਿਥੇ ਉਸ ਨੇ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ, ਨਾਲ ਹੀ ਉਨ੍ਹਾਂ ਨੇ ਨੀਲਕੰਠ ਮੰਦਰ ਵਿਖੇ ਵੀ ਦਰਸ਼ਨ ਕੀਤੇ।

ਇਹ ਤਸਵੀਰਾਂ ਤੇ ਵੀਡੀਓ ਹਿਮਾਂਸ਼ੀ ਖੁਰਾਣਾ ਨੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨਾਲ ਹਿਮਾਂਸ਼ੀ ਖੁਰਾਣਾ ਨੇ ਲਿਖਿਆ, ‘‘ਮਹਾ ਸ਼ਿਵਰਾਤਰੀ।’’

image source: Instagram

ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਨਵੀਂ ਪੋਸਟ ਪਾਈ ਹੈ ਜਿਸ ਵਿੱਚ ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ਵਿੱਚ ਉਹ ਨੀਲਕੰਠ ਮੰਦਰ ਚ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਹੈ। 

ਇਨ੍ਹਾਂ ਤਸਵੀਰਾਂ ’ਤੇ ਹਿਮਾਂਸ਼ੀ ਖੁਰਾਣਾ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਪਿਆਰ ਲੁਟਾਇਆ ਜਾ ਰਿਹਾ ਹੈ।

ਜੇ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਉਹ ਬਤੌਰ ਮਾਡਲ ਮਿਊਜ਼ਿਕ ਵੀਡੀਓਜ਼ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਵਿੱਚ ਕਈ ਸਿੰਗਲ ਟਰੈਕ ਵੀ ਰਿਲੀਜ਼ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਾਲ 2021 ਵਿੱਚ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਵੀ ਅਦਾਕਾਰੀ ਕਰਦੀ ਨਜ਼ਰ ਆਈ ਸੀ। ਉਨ੍ਹਾਂ ਦੀ ਝੋਲੀ ਕਈ ਹੋਰ ਫ਼ਿਲਮਾਂ ਵੀ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network