ਹਰਭਜਨ ਮਾਨ ਆਪਣੇ ਖ਼ਾਸ ਦੋਸਤ ਜਸਬੀਰ ਜੱਸੀ ਦੇ ਪਿੰਡ ਪਹੁੰਚੇ, ਖਾਣੇ ਦਾ ਲਿਆ ਆਨੰਦ
ਹਰਭਜਨ ਮਾਨ (Harbhajan Mann)ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮੁਲਾਕਾਤ ਕਰ ਰਹੇ ਹਨ । ਜਸਬੀਰ ਜੱਸੀ (Jasbir jassi) ਦੇ ਨਾਲ ਉਨ੍ਹਾਂ ਦੀ ਬਹੁਤ ਪੁਰਾਣੀ ਸਾਂਝ ਹੈ । ਹਰਭਜਨ ਮਾਨ ਅਕਸਰ ਜਸਬੀਰ ਜੱਸੀ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਘਰ ਜਾਂਦੇ ਹਨ । ਬੀਤੇ ਦਿਨ ਵੀ ਹਰਭਜਨ ਮਾਨ ਜਸਬੀਰ ਜੱਸੀ ਦੇ ਘਰ ਪਹੁੰਚੇ ।ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ
ਖਾਣੇ ਦਾ ਆਨੰਦ ਲੈਂਦੇ ਆਏ ਨਜ਼ਰ
ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਦੇ ਨਾਲ ਹਰਭਜਨ ਮਾਨ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆ ਰਹੇ ਹਨ । ਦੋਵਾਂ ਨੇ ਖਾਣੇ ਦਾ ਅਨੰਦ ਲਿਆ । ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ਕਿ ‘ਸਾਡੇ ਪਿੰਡ ਦਲੀਆ ਮਿਰਜਾਨਪੁਰ, ਦੀਨਾਨਗਰ ‘ਚ ਹਰਭਜਨ ਮਾਨ ਭਾਜੀ’।
ਪ੍ਰਸ਼ੰਸਕਾਂ ਦੇ ਵੱਲੋਂ ਵੀ ਦਿੱਤੇ ਗਏ ਪ੍ਰਤੀਕਰਮ
ਇਸ ਵੀਡੀਓ ‘ਤੇ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਸੁਪਰਬ ਭਾਜੀ’। ਇਸ ਦੇ ਨਾਲ ਹੀ ਇੱਕ ਨੇ ਫਾਇਰ ਵਾਲਾ ਇਮੋਜੀ ਪੋਸਟ ਕੀਤਾ ਹੈ । ਮਿਊਜ਼ਿਕ ਡਾਇਰੈਕਟਰ ਰੂਪਨ ਬੱਲ ਨੇ ਵੀ ਹਾਰਟ ਅਤੇ ਫਾਇਰ ਵਾਲਾ ਇਮੋਜੀ ਸਾਂਝਾ ਕੀਤਾ ।
ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਆਹ ਨਜ਼ਾਰਾ ਨਹੀਂ ਮਿਲਦਾ ਜਿਹੜਾ ਮੇਰੇ ਵਰਗੇ ਕਲੱਬਾਂ ‘ਚ ਭਾਲਦੇ ਨੇ’। ਜਦੋਂਕਿ ਹੋਰ ਨੇ ਕਮੈਂਟ ਕਰਦੇ ਹੋਏ ਲਿਖਿਆ ਮਜ਼ੇ ਹਨ ਪਿੰਡਾਂ ਆਲੀਆਂ ਗੱਲਾਂ ਕਯਾ ਬਾਤਾਂ’। ਦੱਸ ਦਈਏ ਕਿ ਦੋਵੇਂ ਗਾਇਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ ਅਤੇ ਦੋਵਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
- PTC PUNJABI