Gauri Khan: ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦੇ ਖਿਲਾਫ ਲਖਨਊ 'ਚ ਦਰਜ ਹੋਈ FIR , ਜਾਣੋ ਕੀ ਹੈ ਪੂਰਾ ਮਾਮਲਾ
FIR lodged against Gauri Khan: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖ਼ਾਨ ਇੱਕ ਵਾਰ ਫਿਰ ਮੁਸ਼ਕਿਲਾਂ 'ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਉਹ ਆਪਣੇ ਬੇਟੇ ਆਰੀਅਨ ਖ਼ਾਨ ਜਾਂ ਫਿਰ ਕਿਸੇ ਫ਼ਿਲਮੀ ਵਿਵਾਦ ਨੂੰ ਲੈ ਕੇ ਨਹੀਂ ਸਗੋਂ ਪਤਨੀ ਗੌਰੀ ਖ਼ਾਨ ਦੇ ਕਾਰਨ ਮੁਸ਼ਕਿਲ 'ਚ ਫਸ ਗਏ ਹਨ। ਜੀ ਹਾਂ, ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦੇ ਖਿਲਾਫ ਲਖਨਊ ਦੇ ਵਿੱਚ FIR ਦਰਜ ਹੋਈ ਹੈ, ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਮੀਡੀਆ ਰਿਪੋਰਟਸ ਦੇ ਮੁਤਾਬਕ ਕਿੰਗ ਖ਼ਾਨ ਦੀ ਪਤਨੀ ਗੌਰੀ ਖ਼ਾਨ ਦੇ ਖਿਲਾਫ ਉੱਤਰ ਪ੍ਰਦੇਸ਼ 'ਚ ਐੱਫ.ਆਈ.ਆਰ. ਇਹ ਮਾਮਲਾ ਜਾਇਦਾਦ ਨਾਲ ਸਬੰਧਤ ਹੈ। ਦਰਅਸਲ ਮੁੰਬਈ 'ਚ ਰਹਿਣ ਵਾਲੇ ਕਿਰੀਟ ਜਸਵੰਤ ਸ਼ਾਹ ਨਾਂ ਦੇ ਵਿਅਕਤੀ ਨੇ ਲਖਨਊ 'ਚ ਗੌਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਆਪਣੀ ਸ਼ਿਕਾਇਤ ਵਿੱਚ ਜਸਵੰਤ ਸ਼ਾਹ ਨੇ ਦਾਅਵਾ ਕੀਤਾ ਕਿ ਉਸ ਨੇ ਲਖਨਊ ਵਿੱਚ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਤੋਂ ਇੱਕ ਘਰ ਖਰੀਦਿਆ ਸੀ ਤੇ ਗੌਰੀ ਖ਼ਾਨ ਇਸ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ। ਉਕਤ ਪ੍ਰਾਪਟੀ ਡੀਲਰ ਕੰਪਨੀ ਤੋਂ ਖਰੀਦੇ ਗਏ ਮਕਾਨ ਦੀ ਕੀਮਤ ਕਰੋੜਾਂ 'ਚ ਸੀ। ਜਸਵੰਤ ਨੇ ਕਿਹਾ ਕਿ ਹੁਣ ਤੱਕ ਉਹ ਇਸ ਮਕਾਨ ਦੇ ਲਈ 86 ਲੱਖ ਰੁਪਏ ਦਾ ਭੁਗਤਾਨ ਕਰ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਮਕਾਨ ਨਹੀਂ ਮਿਲਿਆ ਹੈ। ਇਸ ਦੇ ਚੱਲਦੇ ਉਹ ਬੇਹੱਦ ਨਿਰਾਸ਼ ਹੈ।
ਜਸਵੰਤ ਸ਼ਾਹ ਨੇ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਦੇ ਸੀਐਮਡੀ ਅਤੇ ਡਾਇਰੈਕਟਰ ਦੇ ਖਿਲਾਫ ਵੀ ਕੇਸ ਦਰਜ ਕਰਵਾਇਆ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ ਗੌਰੀ ਖ਼ਾਨ ਸਣੇ ਤਿੰਨਾਂ ਲੋਕਾਂ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 409 ਦੇ ਤਹਿਤ (ਭਰੋਸੇ ਦੀ ਅਪਰਾਧਿਕ ਉਲੰਘਣਾ) ਦਾ ਦੋਸ਼ ਲਗਾਇਆ ਗਿਆ ਹੈ।
ਗੌਰੀ ਖ਼ਾਨ ਦੇ ਖਿਲਾਫ ਕਿਉਂ ਹੋਈ FIR?
ਇਸ ਖ਼ਬਰ ਨਾਲ ਹਰ ਕਿਸੇ ਦੇ ਦਿਮਾਗ 'ਚ ਇੱਕ ਹੀ ਖਿਆਲ ਆ ਰਿਹਾ ਹੈ ਕਿ ਜੇਕਰ ਕੰਪਨੀ ਨੇ ਵਿਅਕਤੀ ਨਾਲ ਧੋਖਾ ਕੀਤਾ ਹੈ ਤਾਂ ਗੌਰੀ ਖ਼ਾਨ ਦੇ ਖਿਲਾਫ ਸ਼ਿਕਾਇਤ ਕਿਉਂ ਦਰਜ ਕਰਵਾਈ ਗਈ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੇ ਗੌਰੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਫਲੈਟ ਖਰੀਦਿਆ ਸੀ। ਇਸੇ ਲਈ ਉਸ ਨੇ ਗੌਰੀ ਖ਼ਾਨ ਦੇ ਖਿਲਾਫ ਵੀ ਸ਼ਿਕਾਇਤ ਦਰਜ ਕੀਤੀ ਹੈ।
ਗੌਰੀ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ 'ਗੌਰੀ ਖਾਨ ਡਿਜ਼ਾਈਨਸ' ਨਾਂ ਦੀ ਕੰਪਨੀ ਚਲਾਉਂਦੀ ਹੈ। ਜੋ ਇੰਟੀਰੀਅਰ ਡਿਜ਼ਾਈਨ ਦਾ ਕੰਮ ਕਰਦਾ ਹੈ। ਉਸ ਦਾ ਆਪਣਾ ਬ੍ਰਾਂਡ ਹੈ ਜੋ ਆਲੀਸ਼ਾਨ ਘਰਾਂ ਲਈ ਫਰਨੀਚਰ ਦੀ ਸਰਵਿਸ ਪ੍ਰਦਾਨ ਕਰਦਾ ਹੈ।
- PTC PUNJABI