ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪ੍ਰੈਗਨੇਂਟ ਪਤਨੀ ਦੀ ਹਾਲਤ ਵਿਗੜੀ, ਅੱਧੀ ਰਾਤ ਨੂੰ ਲਿਜਾਣਾ ਪਿਆ ਹਸਪਤਾਲ

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਪ੍ਰੈਗਨੇਂਟ ਹਨ ਅਤੇ ਉਹ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀਆਂ ਹਨ । ਪਰ ਅਣਾਨਕ ਅੱਧੀ ਰਾਤ ਨੂੰ ਪਾਇਲ ਮਲਿਕ ਦੀ ਹਾਲਤ ਖਰਾਬ ਹੋ ਗਈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ।

Reported by: PTC Punjabi Desk | Edited by: Shaminder  |  March 03rd 2023 09:59 AM |  Updated: March 03rd 2023 10:01 AM

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪ੍ਰੈਗਨੇਂਟ ਪਤਨੀ ਦੀ ਹਾਲਤ ਵਿਗੜੀ, ਅੱਧੀ ਰਾਤ ਨੂੰ ਲਿਜਾਣਾ ਪਿਆ ਹਸਪਤਾਲ

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ (Armaan Malik)ਦੀਆਂ ਦੋਵੇਂ ਪਤਨੀਆਂ ਪ੍ਰੈਗਨੇਂਟ ਹਨ ਅਤੇ ਉਹ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀਆਂ ਹਨ । ਪਰ ਅਣਾਨਕ ਅੱਧੀ ਰਾਤ ਨੂੰ ਪਾਇਲ ਮਲਿਕ ਦੀ ਹਾਲਤ ਖਰਾਬ ਹੋ ਗਈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । ਜਿਸ ਦਾ ਇੱਕ ਵੀਡੀਓ ਅਰਮਾਨ ਮਲਿਕ ਦੇ ਵੱਲੋਂ ਆਪਣੇ ਯੂਟਿਊਬ ਚੈਨਲ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਮਾਨ ਮਲਿਕ ਆਪਣੀਆਂ ਦੋਵਾਂ ਪਤਨੀਆਂ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਕਾਰ ‘ਚ ਹਸਪਤਾਲ ‘ਚ ਆਪਣੀ ਪਤਨੀ ਨੂੰ ਲੈ ਕੇ ਜਾ ਰਹੇ ਹਨ ।

 

ਹੋਰ ਪੜ੍ਹੋ : ਸਰਗੁਨ ਮਹਿਤਾ ਦੀ ਮੰਮੀ ਨੇ ‘ਰੋਗ ਮੇਰਾ ਯਾਰ ਹੋ ਗਿਆ’ ‘ਤੇ ਕੀਤਾ ਡਾਂਸ, ਵੇਖੋ ਖੂਬਸੂਰਤ ਵੀਡੀਓ

ਸੋਸ਼ਲ ਮੀਡੀਆ ‘ਤੇ ਅਰਮਾਨ ਮਲਿਕ ਸਾਂਝੀ ਕਰਦੇ ਰਹਿੰਦੇ ਹਨ ਪਤਨੀਆਂ ਬਾਰੇ ਜਾਣਕਾਰੀ 

 ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਪ੍ਰੈਗਨੇਂਸੀ ਇਨਜੁਆਏ ਕਰ ਰਹੀਆਂ ਹਨ । ਬੀਤੀ ਰਾਤ ਪਾਇਲ ਦੀ ਹਾਲਤ ਵਿਗੜ ਗਈ । ਜਿਸ ਤੋਂ ਬਾਅਦ ਉਹ ਪਤਨੀ ਨੂੰ ਲੈ ਕੇ ਹਸਪਤਾਲ ਗਏ ਅਤੇ ਇਸ ਦੌਰਾਨ ਉਹ ਅੱਜ ਕੱਲ੍ਹ ਔਰਤਾਂ ਨੂੰ ਗਰਭ ਅਵਸਥਾ ਦੇ ਦੌਰਾਨ ਹੋਣ ਵਾਲੀਆਂ ਦਿੱਕਤਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਸੁਸ਼ਮਿਤਾ ਸੇਨ ਨੂੰ ਪਿਆ ਦਿਲ ਦਾ ਦੌਰਾ, ਅਦਾਕਾਰਾ ਨੇ ਕਿਹਾ ‘ਸਮੇਂ ‘ਤੇ ਮਦਦ ਮਿਲ ਗਈ ….’

ਉਹ ਆਪਸ ‘ਚ ਗੱਲਬਾਤ ਕਰ ਰਹੇ ਹਨ ਕਿ ਪਹਿਲਾਂ ਔਰਤਾਂ ਕੰਮ ਵੀ ਕਰਦੀਆਂ ਸਨ ਅਤੇ ਪ੍ਰੈਗਨੇਂਸੀ ਦੇ ਦੌਰਾਨ ਉਨ੍ਹਾਂ ਨੂੰ ਸਿਹਤ ਸਬੰਧੀ ਵੀ ਕੋਈ ਪ੍ਰੇਸ਼ਾਨੀ ਨਹੀਂ ਸੀ ਹੁੰਦੀ ਪਰ ਅੱਜ ਕੱਲ੍ਹ ਅਜਿਹਾ ਨਹੀਂ ਹੈ ਅਤੇ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । 

 ਪਾਇਲ ਮਲਿਕ ਨੂੰ ਹੋਈ ਪ੍ਰੇਸ਼ਾਨੀ 

ਪਾਇਲ ਮਲਿਕ ਨੂੰ ਤੇਜ਼ ਦਰਦ ਦੇ ਕਾਰਨ ਹਸਪਤਾਲ ਲਿਜਾਣਾ ਪਿਆ ਹੈ । ਅਰਮਾਨ ਮਲਿਕ ਦੱਸਦੇ ਨਜ਼ਰ ਆਏ ਕਿ ਪਾਇਲ ਨੂੰ ਤੇਜ਼ ਦਰਦ ਦੇ ਨਾਲ-ਨਾਲ ਉਲਟੀਆਂ ਵੀ ਹੋ ਰਹੀਆਂ ਹਨ। ਜਿਸ ਕਾਰਨ ਉਹ ਉਸ ਨੂੰ ਲੈ ਕੇ ਹਸਪਤਾਲ ਆਏ ਹਨ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network