ਸੈਲੀਬ੍ਰੇਟੀ ਕ੍ਰਿਕਟ ਲੀਗ 2023 : ਪੀਟੀਸੀ ਪੰਜਾਬੀ ‘ਤੇ ਵੇਖਣਾ ਨਾ ਭੁੱਲਣਾ 'ਸੈਲੀਬ੍ਰੇਟੀ ਕ੍ਰਿਕਟ ਲੀਗ '

ਸੈਲੀਬ੍ਰੇਟੀਜ਼ ਕ੍ਰਿਕਟ ਲੀਗ 2023 (CCL-2023) ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ ‘ਚ ਵੱਖ-ਵੱਖ ਟੀਮਾਂ ਆਪੋ ਆਪਣੇ ਕ੍ਰਿਕਟ ਦੇ ਹੁਨਰ ਨੂੰ ਵਿਖਾ ਰਹੀਆਂ ਹਨ । ਇਸ ਵੇਲੇ ਅੱਠ ਕ੍ਰਿਕਟ ਟੀਮਾਂ ਇਸ ਲੀਗ ‘ਚ ਸ਼ਾਮਿਲ ਹਨ । ਜਿਸ ‘ਚ ਮੁੰਬਈ ਹੀਰੋਜ਼, ਕਰਨਾਟਕ ਬੁਲਡੋਜ਼ਰਜ਼, ਚੇਨੱਈ ਰਾਈਨੋਜ਼, ਤੇਲਗੂ ਵਾਰੀਅਰਜ਼, ਕੇਰਲ ਸਟ੍ਰਾਈਕਰਜ਼, ਬੰਗਾਲ ਟਾਈਗਰਜ਼, ਪੰਜਾਬ ਦੇ ਸ਼ੇਰ ਅਤੇ ਭੋਜਪੁਰੀ ਦੇ ਦਬੰਗ ਸ਼ਾਮਿਲ ਹਨ ।

Reported by: PTC Punjabi Desk | Edited by: Shaminder  |  February 23rd 2023 05:22 PM |  Updated: February 23rd 2023 05:26 PM

ਸੈਲੀਬ੍ਰੇਟੀ ਕ੍ਰਿਕਟ ਲੀਗ 2023 : ਪੀਟੀਸੀ ਪੰਜਾਬੀ ‘ਤੇ ਵੇਖਣਾ ਨਾ ਭੁੱਲਣਾ 'ਸੈਲੀਬ੍ਰੇਟੀ ਕ੍ਰਿਕਟ ਲੀਗ '

ਸੈਲੀਬ੍ਰੇਟੀਜ਼ ਕ੍ਰਿਕਟ ਲੀਗ 2023  (CCL-2023) ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ ‘ਚ ਵੱਖ-ਵੱਖ ਟੀਮਾਂ ਆਪੋ ਆਪਣੇ ਕ੍ਰਿਕਟ ਦੇ ਹੁਨਰ ਨੂੰ ਵਿਖਾ ਰਹੀਆਂ ਹਨ । ਇਸ ਵੇਲੇ ਅੱਠ ਕ੍ਰਿਕਟ ਟੀਮਾਂ ਇਸ ਲੀਗ ‘ਚ ਸ਼ਾਮਿਲ ਹਨ । ਜਿਸ ‘ਚ ਮੁੰਬਈ ਹੀਰੋਜ਼, ਕਰਨਾਟਕ ਬੁਲਡੋਜ਼ਰਜ਼, ਚੇਨੱਈ ਰਾਈਨੋਜ਼, ਤੇਲਗੂ ਵਾਰੀਅਰਜ਼, ਕੇਰਲ ਸਟ੍ਰਾਈਕਰਜ਼, ਬੰਗਾਲ ਟਾਈਗਰਜ਼, ਪੰਜਾਬ ਦੇ ਸ਼ੇਰ ਅਤੇ ਭੋਜਪੁਰੀ ਦੇ ਦਬੰਗ ਸ਼ਾਮਿਲ ਹਨ । ਅੱਠ ਟੀਮਾਂ ਸੀਸੀਐੱਲ ‘ਚ ਮੁਕਾਬਲਾ ਕਰ ਰਹੀਆਂ ਹਨ । ਪੀਟੀਸੀ ਪੰਜਾਬੀ ਗੋਲਡ ‘ਪੰਜਾਬ ਦੇ ਸ਼ੇਰ’  (PTC Punjabi Gold)ਮੇੈਚਾਂ ਦੇ ਮੀਡੀਆ ਪਾਰਟਨਰ (Media Partner) ਹਨ । 

ਹੋਰ ਪੜ੍ਹੋ  : ਪ੍ਰੈਗਨੇਂਸੀ ਦੌਰਾਨ ਖੂਬ ਮਸਤੀ ਕਰ ਰਹੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ, ਵੇਖੋ ਮਸਤੀ ਭਰਿਆ ਵੀਡੀਓ

ਸੈਲੀਬ੍ਰੇਟੀਜ਼ ਕ੍ਰਿਕਟ ਲੀਗ ਦਾ ਵੱਖ ਵੱਖ ਚੈਨਲਾਂ ‘ਤੇ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ । ਤੁਸੀਂ ਇਸ ਕ੍ਰਿਕੇਟ ਲੀਗ ਦਾ ਅਨੰਦ ਪੀਟੀਸੀ ਪੰਜਾਬੀ ‘ਤੇ 26 ਫਰਵਰੀ, ਦਿਨ ਐਤਵਾਰ ਨੂੰ ਸ਼ਾਮ ਸੱਤ ਵਜੇ ਮਾਣ ਸਕਦੇ ਹੋ । ਇਨ੍ਹਾਂ ਮੈਚਾਂ ਦਾ ਲਾਈਵ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ ਗੋਲਡ, ਪੀਟੀਸੀ ਪੰਜਾਬੀ  ਅਤੇ ਪੀਟੀਸੀ ਗੋਲਡ ਦੇ ਫੇਸਬੁੱਕ ਅਤੇ ਯੂਟਿਊਬ ਚੈਨਲ ‘ਤੇ ਵੀ ਵੇਖ ਸਕਦੇ ਹੋ । 

ਇਸ ਤੋਂ ਇਲਾਵਾ ਆਪਣੇ ਪਸੰਦੀਦਾ ਸੈਲੀਬ੍ਰੇਟੀਜ਼ ਦੇ ਐਕਸਕਲਿਊਸਿਵ ਇੰਟਰਵਿਊ ਪੀਟੀਸੀ ਗੋਲਡ ਅਤੇ ਪੀਟੀਸੀ ਪੰਜਾਬੀ ਦੇ ਸੋਸ਼ਲ ਮੀਡੀਆ ਹੈਂਡਲਸ ‘ਤੇ ਵੀ ਵੇਖ ਸਕਦੇ ਹੋ ।   ਕੁੱਲ 19 ਮੈਚ ਖੇਡੇ ਜਾਣੇ ਹਨ ਅਤੇ ਗ੍ਰੈਂਡ ਫਾਈਨਲ 19  ਮਾਰਚ ਨੂੰ ਹੋਵੇਗਾ। 

ਪੰਜਾਬ ਦੇ ਸ਼ੇਰ 

ਪੰਜਾਬ ਦੇ ਸ਼ੇਰ ਦੀ ਟੀਮ ‘ਚ ਸੋਨੂੰ ਸੂਦ, ਜਿੰਮੀ ਸ਼ੇਰਗਿੱਲ, ਆਯੁਸ਼ਮਾਨ ਖੁਰਾਨਾ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਜੱਸੀ ਗਿੱਲ, ਰਾਹੁਲ ਦੇਵ, ਗੈਵੀ ਚਹਿਲ, ਦੇਵ ਖਰੌੜ, ਗੁਲਜ਼ਾਰ ਚਾਹਰ, ਬੱਬਲ ਰਾਏ, ਆਰਿਆਮਨ ਸਪਰੂ, ਨਵਰਾਜ ਹੰਸ, ਯੁਵਰਾਜ ਹੰਸ, ਮੁਕੁਲ ਦੇਵ, ਅਰਜਨ ਬਾਜਵਾ  ਸ਼ਾਮਿਲ ਹਨ ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network