‘ਚੱਲ ਜਿੰਦੀਏ’ ਫ਼ਿਲਮ ਦਾ ਭਾਵੁਕ ਕਰ ਦੇਣ ਵਾਲਾ ਟੀਜ਼ਰ ਹੋਇਆ ਜਾਰੀ , ਗੁਰਪ੍ਰੀਤ ਘੁੱਗੀ ਦੀ ਲੁੱਕ ਨੇ ਸਭ ਨੂੰ ਕੀਤਾ ਹੈਰਾਨ

‘ਚੱਲ ਜਿੰਦੀਏ’ ਫ਼ਿਲਮ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਫ਼ਿਲਮ ਦੇ ਟੀਜ਼ਰ ‘ਚ ਗੁਰਪ੍ਰੀਤ ਘੁੱਗੀ ਦੇ ਵਾਇਸ ਓਵਰ ਦਾ ਵਾਇਸ ਓਵਰ ਸੁਣਾਈ ਦੇ ਰਿਹਾ ਹੈ । ਜਿਸ ‘ਚ ਅਦਿਤੀ ਦੇਵ ਸ਼ਰਮਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ ਅਤੇ ਨੀਰੂ ਬਾਜਵਾ ਦਿਖਾਈ ਦੇ ਰਹੇ ਹਨ ।

Reported by: PTC Punjabi Desk | Edited by: Shaminder  |  February 21st 2023 03:15 PM |  Updated: February 21st 2023 03:16 PM

‘ਚੱਲ ਜਿੰਦੀਏ’ ਫ਼ਿਲਮ ਦਾ ਭਾਵੁਕ ਕਰ ਦੇਣ ਵਾਲਾ ਟੀਜ਼ਰ ਹੋਇਆ ਜਾਰੀ , ਗੁਰਪ੍ਰੀਤ ਘੁੱਗੀ ਦੀ ਲੁੱਕ ਨੇ ਸਭ ਨੂੰ ਕੀਤਾ ਹੈਰਾਨ

‘ਚੱਲ ਜਿੰਦੀਏ’ (Chal Jindiye)ਫ਼ਿਲਮ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਫ਼ਿਲਮ ਦੇ ਟੀਜ਼ਰ ‘ਚ ਗੁਰਪ੍ਰੀਤ ਘੁੱਗੀ ਦਾ ਵਾਇਸ ਓਵਰ ਸੁਣਾਈ ਦੇ ਰਿਹਾ ਹੈ । ਜਿਸ ‘ਚ ਅਦਿਤੀ ਦੇਵ ਸ਼ਰਮਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ ਅਤੇ ਨੀਰੂ ਬਾਜਵਾ ਦਿਖਾਈ ਦੇ ਰਹੇ ਹਨ ।ਫ਼ਿਲਮ 24  ਮਾਰਚ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।

ਇਸ ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ,  ਅਦਿਤੀਦੇਵ ਸ਼ਰਮਾ ਸਣੇੁ ਕਈ ਕਲਾਕਾਰ ਨਜ਼ਰ ਆਉਣਗੇ ।

ਹੋਰ ਪੜ੍ਹੋ  : ਗੁਰਦਾਸ ਮਾਨ ਦੇ ਸ਼ੋਅ ‘ਚ ਪਹੁੰਚੇ ਗ੍ਰੇਟ ਖਲੀ, ਗੁਰਦਾਸ ਮਾਨ ਨੇ ਜੱਫੀ ਪਾ ਕੇ ਕੀਤਾ ਸਵਾਗਤ

ਗੁਰਪ੍ਰੀਤ ਘੁੱਗੀ ਦੀ ਲੁੱਕ ਨੇ ਕੀਤਾ ਸਭ ਨੂੰ ਹੈਰਾਨ 

 ਗੁਰਪ੍ਰੀਤ ਘੁੱਗੀ ਦੀ ਲੁੱਕ ਇਸ ਫ਼ਿਲਮ ‘ਚ ਵੱਖਰੀ ਵਿਖਾਈ ਦੇਣ ਵਾਲੀ ਹੈ । ਗੁਰਪ੍ਰੀਤ ਘੁੱਗੀ ਇਸ ਫ਼ਿਲਮ ‘ਚ ਉਮਰ-ਦਰਾਜ ਵਿਅਕਤੀ ਦੀ ਭੂਮਿਕਾ ‘ਚ ਨਜ਼ਰ ਆਉਣਗੇ । ਇਸ ਦੀ ਇੱਕ ਤਸਵੀਰ ਵੀ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗੁਰਪ੍ਰੀਤ ਘੁੱਗੀ ਬਜ਼ੁਰਗ ਦੇ ਗੈਟਅੱਪ ‘ਚ ਦਿਖਾਈ ਦੇ ਰਹੇ ਹਨ । ਫ਼ਿਲਮ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ ਅਤੇ ਡਾਇਰੈਕਸ਼ਨ ਉਦੈ ਪ੍ਰਤਾਪ ਦੀ ਹੋਵੇਗੀ । ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਦੀ ਪੇਸ਼ਕਸ਼ ਬਹੁਤ ਹੀ ਖ਼ਾਸ ਹੋਣ ਵਾਲੀ ਹੈ । 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ ‘ਅਰਦਾਸ’ ਅਤੇ ‘ਅਰਦਾਸ ਕਰਾਂ’ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

ਅਦਿਤੀ ਸ਼ਰਮਾ ਸਤਿੰਦਰ ਸਰਤਾਜ ਦੇ ਨਾਲ ‘ਇੱਕੋਮਿੱਕੇ’, ਅਮਰਿੰਦਰ ਗਿੱਲ ਦੇ ਨਾਲ ‘ਅੰਗਰੇਜ’ ਅਤੇ ਹੋਰ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network