Diljit Dosanjh:ਦਿਲਜੀਤ ਦੋਸਾਂਝ ਲਈ ਫ਼ਿਲਮ 'ਚਮਕੀਲਾ' ਦੇ ਸੈੱਟ 'ਤੇ ਚਾਹ ਪੀਣਾ ਹੋਇਆ ਔਖਾ, ਗਾਇਕ ਨੇ BTS ਵੀਡੀਓਜ਼ ਸ਼ੇਅਰ ਕਰ ਦੱਸੀ ਵਜ੍ਹਾ
Diljit Dosanjh shares BTS videos from sets of 'Chamkila': ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਸੁਰਖੀਆਂ 'ਚ ਹਨ। ਜਦੋਂ ਤੋਂ ਦਿਲਜੀਤ ਨੇ ਪ੍ਰਸਿੱਧ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਦਿਲਜੀਤ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਇਹੀ ਨਹੀਂ ਦਿਲਜੀਤ ਦੀਆਂ ਚਮਕੀਲਾ ਲੁੱਕ 'ਚ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਦਿਲਜੀਤ ਨੇ ਫ਼ਿਲਮ ਸੈੱਟ ਤੋਂ ਵੀਡੀਓ ਸ਼ੇਅਰ ਕੀਤੀ ਹੈ।
image source: Instagram
ਦੱਸ ਦਈਏ ਕਿ ਦਿਲਜੀਤ ਦੋਸਾਂਝ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਦੇ ਨਾਲ ਫ਼ਿਲਮ 'ਚਮਕੀਲਾ' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਫ਼ਿਲਮ ਸੈੱਟ ਤੋਂ ਬੀਟੀਐਸ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦਿਲਜੀਤ ਫ਼ਿਲਮ ਚਮਕੀਲਾ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਦਿਲਜੀਤ ਦੇ ਨਾਲ-ਨਾਲ ਉਨ੍ਹਾਂ ਦੇ ਟੀਮ ਮੈਂਬਰ ਵੀ ਨਜ਼ਰ ਆ ਰਹੇ ਹਨ, ਜੋ ਕਿ ਉਨ੍ਹਾਂ ਲਈ ਚਾਹ ਬਣਾ ਰਹੇ ਹਨ। ਦਿਲਜੀਤ ਨੇ ਵੀਡੀਓ ਦੇ ਵਿੱਚ ਦੱਸਿਆ ਕਿ ਇੱਥੇ ਸਾਰੇ ਮਿਲ ਕੇ ਚਾਹ ਬਣਾ ਰਹੇ ਹਨ ਤੇ ਚਾਹ ਵਿੱਚ ਇਨ੍ਹਾਂ ਕੁੱਝ ਪਾਇਆ ਗਿਆ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਚਾਹ ਹੈ ਜਾਂ ਕਾੜਾ। ਦਿਲਜੀਤ ਨੇ ਚਾਹ ਬਨਾਉਣ ਤੋਂ ਲੈ ਕੇ ਕੱਪਾਂ 'ਚ ਚਾਹ ਪਰੋਸੇ ਜਾਣ ਦੇ ਨਿੱਕੇ-ਨਿੱਕ ਵੀਡੀਓ ਕਲਿੱਪ ਸ਼ੇਅਰ ਕੀਤੇ ਹਨ। ਆਪਣੀ ਇੰਸਟਾ ਸਟੋਰੀ ਦੇ ਅੰਤ ਵਿੱਚ ਦਿਲਜੀਤ ਨੇ ਚਾਹ ਬਨਾਉਣ ਵਾਲੇ ਸ਼ੈੱਟ ਦੀ ਤਸਵੀਰ ਵੀ ਲਗਾਈ ਹੈ ਤੇ ਉਸ 'ਤੇ ਲਿਖਿਆ, "ਇਹ ਬੜਾ ਬੇਸ਼ਰਮ ਬੰਦਾ ਹੈ।
ਦੱਸ ਦਈਏ ਕਿ ਹੁਣ ਦਿਲਜੀਤ ਨੂੰ ਚਮਕੀਲਾ ਦੇ ਨਵੇਂ ਲੁੱਕ ਵਿੱਚ ਵੇਖ ਕੇ ਫੈਨਜ਼ ਬੇਹੱਦ ਖੁਸ਼ ਹਨ। ਉਹ ਬੇਸਬਰੀ ਨਾਲ ਇਸ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।
image source: Instagram
ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀਂ ਦਿਨੀਂ ਚਮਕੀਲਾ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਨਿਸ਼ਾ ਬਾਨੋ ਤੇ ਪਰੀਣੀਤੀ ਚੋਪੜਾ ਵੀ ਨਜ਼ਰ ਆਉਣ ਵਾਲੀਆਂ ਹਨ। ਰਿਪੋਰਟਾਂ ਦੇ ਮੁਤਾਬਕ ਪਰੀਣੀਤੀ ਦਿਲਜੀਤ ਦੀ ਦੂਜੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਦਿਲਜੀਤ ਨਿਮਰਤ ਖ਼ਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਮਈ 'ਚ ਰਿਲੀਜ਼ ਹੋਣ ਜਾ ਰਹੀ ਹੈ।
- PTC PUNJABI