Shahnawaz Pradhan Death: 'ਮਿਰਜ਼ਾਪੁਰ' ਫੇਮ ਐਕਟਰ ਸ਼ਾਹਨਵਾਜ਼ ਪ੍ਰਧਾਨ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

'ਮਿਰਜ਼ਾਪੁਰ' ਅਤੇ 'ਐਮਐਸ ਧੋਨੀ: ਦਿ ਅਨਟੋਲਡ ਸਟੋਰੀ' ਵਰਗੀਆਂ ਵੈੱਬ ਸੀਰੀਜ਼ ਸਮੇਤ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਅਭਿਨੇਤਾ ਸ਼ਾਹਨਵਾਜ਼ ਪ੍ਰਧਾਨ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਸਮਾਗਮ ਵਿੱਚ ਸਨ ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Reported by: PTC Punjabi Desk | Edited by: Pushp Raj  |  February 18th 2023 10:20 AM |  Updated: February 18th 2023 11:01 AM

Shahnawaz Pradhan Death: 'ਮਿਰਜ਼ਾਪੁਰ' ਫੇਮ ਐਕਟਰ ਸ਼ਾਹਨਵਾਜ਼ ਪ੍ਰਧਾਨ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Shahnawaz Pradhan Death: ਬਾਲੀਵੁੱਡ ਫਿਲਮਾਂ ਅਤੇ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੇ ਅਭਿਨੇਤਾ ਸ਼ਾਹਨਵਾਜ਼ ਪ੍ਰਧਾਨ ਹੁਣ ਇਸ ਦੁਨੀਆ 'ਚ ਨਹੀਂ ਰਹੇ। ਮਹਿਜ਼ 56 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

 ਸ਼ਾਹਨਵਾਜ਼ ਪ੍ਰਧਾਨ ਨੇ 'ਮਿਰਜ਼ਾਪੁਰ' ਵੈੱਬ ਸੀਰੀਜ਼ 'ਚ 'ਗੁੱਡੂ ਭਈਆ' (ਅਲੀ ਫਜ਼ਲ) ਦੇ ਸਹੁਰੇ ਦਾ ਦਮਦਾਰ ਕਿਰਦਾਰ ਨਿਭਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਹਨਵਾਜ਼ ਪ੍ਰਧਾਨ ਕਿਸੇ ਫੰਕਸ਼ਨ 'ਚ ਸਨ ਅਤੇ ਉੱਥੇ ਉਨ੍ਹਾਂ ਨੂੰ ਛਾਤੀ 'ਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਬੇਹੋਸ਼ ਹੋ ਗਾਏ। ਉਨ੍ਹਾਂ ਨੂੰ ਜਲਦੀ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 

ਬਚਪਨ ਤੋਂ ਹੀ ਐਕਟਿੰਗ ਦੇ ਸ਼ੌਕੀਨ ਸਨ  ਸ਼ਾਹਨਵਾਜ਼ 

ਸ਼ਾਹਨਵਾਜ਼ ਪ੍ਰਧਾਨ ਦਾ ਜਨਮ 6 ਦਸੰਬਰ 1963 ਨੂੰ ਉੜੀਸਾ ਵਿੱਚ ਇੱਕ ਮੱਧ ਵਰਗ ਪਰਿਵਾਰ ਵਿੱਚ ਹੋਇਆ ਸੀ। ਉਹ 7 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਰਾਏਪੁਰ ਸ਼ਿਫਟ ਹੋ ਗਿਆ ਸੀ। ਬਚਪਨ ਤੋਂ ਹੀ ਅਦਾਕਾਰੀ ਦੇ ਸ਼ੌਕੀਨ ਸ਼ਾਹਨਵਾਜ਼ ਨੇ ਸੱਤਵੀਂ ਜਮਾਤ 'ਚ ਸਟੇਜ 'ਤੇ ਪਰਫਾਰਮ ਕੀਤਾ। ਇਸ ਤੋਂ ਬਾਅਦ ਉਹ ਕਾਲਜ ਦੇ ਦਿਨਾਂ ਦੌਰਾਨ ਸਥਾਨਕ ਡਰਾਮਾ ਗਰੁੱਪ ਨਾਲ ਜੁੜ ਗਏ ਸੀ ਅਤੇ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਸੀ।

ਕਈ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ ਸੀ

ਸ਼ਾਹਨਵਾਜ਼ ਅਦਾਕਾਰੀ ਵਿੱਚ ਕਰੀਅਰ ਬਣਾਉਣ ਲਈ 1991 ਵਿੱਚ ਮੁੰਬਈ ਚਲੇ ਗਏ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਜਨ ਸੇ ਜਨੰਤਰ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਰੀਅਲ 'ਸ਼੍ਰੀ ਕ੍ਰਿਸ਼ਨਾ' 'ਚ ਨੰਦ ​​ਬਾਬਾ ਦਾ ਯਾਦਗਾਰੀ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਸ਼ਹੂਰ ਟੀਵੀ ਸੀਰੀਅਲਾਂ ਅਤੇ ਫਿਲਮਾਂ 'ਚ ਵੀ ਕੰਮ ਕੀਤਾ। ਉਨ੍ਹਾਂ ਨੇ 'ਦੇਖ ਭਾਈ ਦੇਖ', 'ਅਲਿਫ ਲੈਲਾ', 'ਬਿਓਮਕੇਸ਼ ਬਖਸ਼ੀ', 'ਬੰਧਨ ਸੱਤ ਜਨਮਾਂ ਕਾ' ਅਤੇ 24 ਵਰਗੇ ਸ਼ੋਅ ਅਤੇ 'ਪਿਆਰ ਕੋਈ ਖੇਡ ਨਹੀਂ', 'ਫੈਂਟਮ' ਅਤੇ 'ਰਈਸ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹ ਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਗੋਲੂ ਅਤੇ ਸਵੀਟੀ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਏ ਸਨ ਜੋ ਇਕ ਪੁਲਸ ਅਫਸਰ ਹਨ।

ਹੋਰ ਪੜ੍ਹੋ: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਮਸ਼ਹੂਰ ਪੰਜਾਬੀ ਅਦਾਕਾਰ ਅੰਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

 ਸ਼ਾਹਨਵਾਜ਼ ਦੇ ਦਿਹਾਂਤ ਨਾਲ ਟੀਵੀ ਇੰਡਸਟਰੀ 'ਚ ਸੋਗ ਦੀ ਲਹਿਰ ਹੈ

ਸ਼ਾਹਨਵਾਜ਼ ਪ੍ਰਧਾਨ ਦੀ ਮੌਤ ਨਾਲ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਹੈ। ਸੋਗ ਜ਼ਾਹਰ ਕਰਦੇ ਹੋਏ, ਮਸ਼ਹੂਰ ਅਭਿਨੇਤਾ ਰਾਜੇਸ਼ ਤੈਲੰਗ ਨੇ ਟਵੀਟ ਕੀਤਾ, 'ਸ਼ਾਹਨਵਾਜ਼ ਭਾਈ ਅਖਰੀ ਸਲਾਮ!! ਤੁਸੀਂ ਕਿੰਨੇ ਅਦਭੁਤ ਇਨਸਾਨ ਅਤੇ ਕਿੰਨੇ ਵਧੀਆ ਐਕਟਰ ਸੀ, ਮੈਂ ਯਕੀਨ ਨਹੀਂ ਕਰ ਸਕਦਾ ਕਿ ਮਿਰਜ਼ਾਪੁਰ ਦੌਰਾਨ ਮੈਂ ਤੁਹਾਡੇ ਨਾਲ ਕਿੰਨਾ ਖੂਬਸੂਰਤ ਸਮਾਂ ਬਿਤਾਇਆ ਸੀ।'ਮਿਰਜ਼ਾਪੁਰ' 'ਚ ਰਾਜੇਸ਼ ਤੈਲੰਗ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network