ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਪਸਲੀ ‘ਚ ਲੱਗੀ ਸੱਟ, ਅਦਾਕਾਰ ਨੇ ਸਾਂਝੀ ਕੀਤੀ ਪੋਸਟ
ਅਮਿਤਾਭ ਬੱਚਨ (Amitabh Bachchan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।ਪਰ ਇਸੇ ਫ਼ਿਲਮ ਦੀ ਸ਼ੂਟਿੰਗ ਜੋ ਕਿ ਹੈਦਰਾਬਾਦ ‘ਚ ਚੱਲ ਰਹੀ ਹੈ । ਇਸੇ ਦੌਰਾਨ ਉਹ ਜ਼ਖਮੀ ਹੋ ਗਏ ਹਨ । ਨਿਊਜ਼ ਏਜੰਸੀ ਏਐੱਨਆਈ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ । ਇਸ ਤੋਂ ਇਲਾਵਾ ਅਦਾਕਾਰ ਨੇ ਆਪਣੇ ਬਲਾਗ ਰਾਹੀਂ ਵੀ ਸੱਟ ਲੱਗਣ ਦੀ ਜਾਣਕਾਰੀ ਦਿੱਤੀ ਹੈ ।
ਹੋਰ ਪੜ੍ਹੋ : ਬਾਲੀਵੁੱਡ ਗਾਇਕ ਬੈਨੀ ਦਿਆਲ ਨਾਲ ਲਾਈਵ ਕੰਸਰਟ ਦੌਰਾਨ ਵਾਪਰਿਆ ਹਾਦਸਾ, ਸਿਰ ‘ਚ ਵੱਜਿਆ ਡਰੋਨ,ਵੀਡੀਓ ਹੋ ਰਿਹਾ ਵਾਇਰਲ
ਐਕਸ਼ਨ ਸੀਨ ਦੇ ਦੌਰਾਨ ਲੱਗੀ ਸੱਟ
ਅਮਿਤਾਭ ਬੱਚਨ ਨੂੰ ਉਦੋਂ ਸੱਟ ਲੱਗੀ ਜਦੋਂ ਉਹ ਪ੍ਰੋਜੈਕਟ ਕੇ ਦੀ ਸ਼ੂਟਿੰਗ ‘ਚ ਐਕਸ਼ਨ ਸੀਨ ਕਰ ਰਹੇ ਸਨ ।ਬਿੱਗ ਬੀ ਨੇ ਆਪਣੇ ਬਲੌਗ ਰਾਹੀਂ ਵੀ ਸੱਟਾਂ ਲੱਗਣ ਦੀ ਜਾਣਕਾਰੀ ਸਾਂਝੀ ਕੀਤੀ ਹੈ । ਫ਼ਿਲਮ ‘ਚ ਉਨ੍ਹਾਂ ਦੇ ਨਾਲ ਦੀਪਿਕਾ ਪਾਦੂਕੋਣ ਵੀ ਹਨ ।
ਇਸ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਟੀਮ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਏਆਈਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਜਿੱਥੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਦਾ ਸਿਟੀ ਸਕੈਨ ਕਰਵਾਇਆ ਗਿਆ । ਜਿਸ ਤੋਂ ਬਾਅਦ ਅਮਿਤਾਭ ਘਰ ਵਾਪਸ ਆ ਗਏ ਹਨ ।
ਪ੍ਰਸ਼ੰਸਕ ਵੀ ਸਿਹਤ ਨੂੰ ਲੈ ਕੇ ਚਿੰਤਿਤ
ਜਿਉਂ ਹੀ ਉਨ੍ਹਾਂ ਨੂੰ ਸੱਟ ਲੱਗਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲੀ ਤਾਂ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦੀ ਸਿਹਤ ਦੀ ਚਿੰਤਾ ਹੋਣ ਲੱਗ ਪਈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਜਲਦ ਸਿਹਤਮੰਦੀ ਦੇ ਲਈ ਅਰਦਾਸ ਕਰ ਰਹੇ ਹਨ ।
- PTC PUNJABI