Akshay Kumar : ਲਗਾਤਾਰ ਫਲਾਪ ਹੋ ਰਹੀਆਂ ਫ਼ਿਲਮਾਂ 'ਤੇ ਅਕਸ਼ੈ ਕੁਮਾਰ ਨੇ ਤੋੜੀ ਚੁੱਪ, ਕਿਹਾ- 'ਹੁਣ ਬਦਲਣ ਦਾ ਸਮਾਂ ਹੈ...'

ਅਕਸ਼ੈ ਕੁਮਾਰ ਦੀ ਹਾਲ ਹੀ ਵਿੱਚ ਆਈ ਫ਼ਿਲਮ ਸੈਲਫੀ ਬਾਕਸ ਆਫਿਸ ‘ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦਾ ਕਲੈਕਸ਼ਨ ਬਾਕਸ ਆਫਿਸ ‘ਤੇ ਕਾਫੀ ਖਰਾਬ ਰਿਹਾ ਹੈ। ਹੁਣ ਅਕਸ਼ੈ ਕੁਮਾਰ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Reported by: PTC Punjabi Desk | Edited by: Pushp Raj  |  February 26th 2023 05:09 PM |  Updated: February 26th 2023 05:09 PM

Akshay Kumar : ਲਗਾਤਾਰ ਫਲਾਪ ਹੋ ਰਹੀਆਂ ਫ਼ਿਲਮਾਂ 'ਤੇ ਅਕਸ਼ੈ ਕੁਮਾਰ ਨੇ ਤੋੜੀ ਚੁੱਪ, ਕਿਹਾ- 'ਹੁਣ ਬਦਲਣ ਦਾ ਸਮਾਂ ਹੈ...'

Akshay Kumar on flop films: ਅਕਸ਼ੈ ਕੁਮਾਰ ਦੀ ਹਾਲ ਹੀ ਵਿੱਚ ਆਈ ਫ਼ਿਲਮ ਸੈਲਫੀ ਬਾਕਸ ਆਫਿਸ ‘ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦਾ ਕਲੈਕਸ਼ਨ ਬਾਕਸ ਆਫਿਸ ‘ਤੇ ਕਾਫੀ ਖਰਾਬ ਰਿਹਾ ਹੈ। ਹੁਣ ਅਕਸ਼ੈ ਕੁਮਾਰ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਸ ਦੀਆਂ ਬੈਕ ਟੂ ਬੈਕ ਫ਼ਿਲਮਾਂ ਕੰਮ ਨਹੀਂ ਕਰ ਰਹੀਆਂ ਹਨ, ਤਾਂ ਇਹ ਸਮਾਂ ਇੰਤਜ਼ਾਰ ਕਰਨ ਅਤੇ ਬਦਲਾਅ ਨੂੰ ਸਵੀਕਾਰ ਕਰਨ ਦਾ ਹੈ।

ਇਸ ਮੌਕੇ ਅਕਸ਼ੈ ਕੁਮਾਰ ਨੇ ਫਲਾਪ ਫ਼ਿਲਮਾਂ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲੈ ਲਈ ਹੈ। ਅਕਸ਼ੈ ਕੁਮਾਰ ਦੀ ਪਿਛਲੀ ਫ਼ਿਲਮ ‘ਸੂਰਿਆਵੰਸ਼ੀ’ ਸੁਪਰਹਿੱਟ ਰਹੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਸੀ। ਇਹ ਫ਼ਿਲਮ 2021 ਵਿੱਚ ਰਿਲੀਜ਼ ਹੋਈ ਸੀ। ਇਸ ‘ਚ ਉਨ੍ਹਾਂ ਤੋਂ ਇਲਾਵਾ ਕੈਟਰੀਨਾ ਕੈਫ ਦੀ ਅਹਿਮ ਭੂਮਿਕਾ ਸੀ। ਇਸ ਦੇ ਨਾਲ ਹੀ ਫ਼ਿਲਮ ‘ਚ ਰਣਵੀਰ ਸਿੰਘ ਅਤੇ ਅਜੇ ਦੇਵਗਨ ਦੀਆਂ ਵੀ ਅਹਿਮ ਭੂਮਿਕਾਵਾਂ ਸਨ। 

ਅਕਸ਼ੈ ਕੁਮਾਰ ਨੇ ਕਿਹਾ, ‘ਇਹ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਮੈਂ ਆਪਣੇ ਕਰੀਅਰ ਵਿੱਚ 16 ਫਲਾਪ ਫ਼ਿਲਮਾਂ ਦਿੱਤੀਆਂ ਹਨ। ਇਕ ਵਾਰ ਮੇਰੀਆਂ 8 ਫ਼ਿਲਮਾਂ ਲਗਾਤਾਰ ਫਲਾਪ ਹੋ ਗਈਆਂ। ਹੁਣ ਮੇਰੀਆਂ ਤਿੰਨ ਤੋਂ ਚਾਰ ਫ਼ਿਲਮਾਂ ਲਗਾਤਾਰ ਫਲਾਪ ਹੋ ਗਈਆਂ ਹਨ। ਮੈਨੂੰ ਲੱਗਦਾ ਹੈ ਕਿ ਇਹ ਮੇਰੀਆਂ ਗਲਤੀਆਂ ਕਾਰਨ ਹੈ। ਦਰਸ਼ਕ ਬਦਲ ਗਏ ਹਨ। ਸਾਨੂੰ ਵੀ ਬਦਲਣਾ ਪਵੇਗਾ। ਸਾਨੂੰ ਆਪਣੇ ਆਪ ਨੂੰ ਨਵੇਂ ਤਰੀਕੇ ਨਾਲ ਢਾਲਣਾ ਪਵੇਗਾ। ਸਾਨੂੰ ਦੁਬਾਰਾ ਸ਼ੁਰੂ ਕਰਨਾ ਪਵੇਗਾ ਕਿਉਂਕਿ ਦਰਸ਼ਕ ਹੁਣ ਕੁਝ ਨਵਾਂ ਦੇਖਣਾ ਚਾਹੁੰਦੇ ਹਨ।

ਹੋਰ ਪੜ੍ਹੋ: Satinder Sartaaj: ਸੀਐਮ ਭਗਵੰਤ ਮਾਨ ਨੇ ਕੀਤੀ ਸਤਿੰਦਰ ਸਰਤਾਜ ਦੀ ਤਾਰੀਫ਼, ਪੰਜਾਬੀ ਵਿਰਸੇ ਨੂੰ ਲੈ ਕੇ ਆਖੀ ਇਹ ਗੱਲ

ਅਕਸ਼ੈ ਕੁਮਾਰ ਅੱਗੇ ਕਹਿੰਦੇ ਹਨ, ‘ਇਹ ਇਕ ਅਲਾਰਮ ਵਾਂਗ ਹੈ। ਜੇਕਰ ਤੁਹਾਡੀ ਫ਼ਿਲਮ ਨਹੀਂ ਚੱਲ ਰਹੀ ਤਾਂ ਇਹ ਤੁਹਾਡੀ ਗਲਤੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਮੈਂ ਵੀ ਇਹੀ ਕਰ ਸਕਦਾ ਹਾਂ। ਅਕਸ਼ੈ ਕੁਮਾਰ ਨੇ ਇਹ ਵੀ ਕਿਹਾ, ‘ਜੇਕਰ ਤੁਹਾਡੀਆਂ ਫਿਲਮਾਂ ਨਹੀਂ ਚੱਲ ਰਹੀਆਂ ਤਾਂ ਇਸ ਲਈ ਦਰਸ਼ਕਾਂ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਮੇਰਾ ਮੰਨਣਾ ਹੈ ਕਿ ਕਿਸੇ ਹੋਰ ਨੂੰ ਦੋਸ਼ ਨਾ ਦਿਓ। ਦਰਸ਼ਕਾਂ ਦਾ ਵੀ ਨਹੀਂ, ਇਹ ਮੇਰਾ ਕਸੂਰ ਹੈ। 100%। ਜੇਕਰ ਤੁਹਾਡੀ ਫ਼ਿਲਮ ਨਹੀਂ ਚੱਲਦੀ ਤਾਂ ਇਸ ਵਿੱਚ ਦਰਸ਼ਕਾਂ ਦਾ ਕੋਈ ਹੱਥ ਨਹੀਂ ਹੈ ਕਿਉਂਕਿ ਤੁਸੀਂ ਇਸ ਨੂੰ ਚੁਣਿਆ ਹੈ। ਤੁਸੀਂ ਫ਼ਿਲਮਾਂ ਵਿੱਚ ਸਹੀ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ ਹੈ। ਅਕਸ਼ੈ ਕੁਮਾਰ ਦੀ ਰਕਸ਼ਾਬੰਧਨ, ਸਮਰਾਟ ਪ੍ਰਿਥਵੀਰਾਜ ਅਤੇ ਸੈਲਫੀ ਫਲਾਪ ਹੋ ਗਈਆਂ ਹਨ। ਇਸ ਦਾ ਪਿਛਲੇ 2 ਦਿਨਾਂ ਦਾ ਕੁਲੈਕਸ਼ਨ ਕਰੀਬ 3 ਕਰੋੜ ਰੁਪਏ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network