Selfiee : ਸੈਲਫੀ ਕਿੰਗ ਬਣੇ ਅਕਸ਼ੈ ਕੁਮਾਰ ਨੇ ਕੀਤਾ ਅਜਿਹਾ ਕੰਮ, ਜਿਸ ਨਾਲ ਟੁੱਟਿਆ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ

ਮਿਸਟਰ ਖਿਲਾੜੀ ਅਕਸ਼ੈ ਕੁਮਾਰ ਹਰ ਗੱਲ ਵਿੱਚ ਅੱਗੇ ਹਨ। ਹੁਣ ਉਨ੍ਹਾਂ ਨੇ ਇਹ ਵੀ ਸਾਬਿਤ ਰ ਦਿੱਤਾ ਹੈ। ਆਪਣੀ ਫ਼ਿਲਮ ਸੈਲਫੀ ਦੇ ਪ੍ਰਮੋਸ਼ਨ 'ਚ ਰੁੱਝੇ ਅਕਸ਼ੇ ਨੇ 3 ਮਿੰਟ 'ਚ ਸਭ ਤੋਂ ਵੱਧ ਸੈਲਫੀ ਤਸਵੀਰਾਂ ਭਾਵ ਸੈਲਫੀ ਲੈ ਕੇ ਸੈਲਫੀ ਕਿੰਗ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

Reported by: PTC Punjabi Desk | Edited by: Pushp Raj  |  February 23rd 2023 06:52 PM |  Updated: February 23rd 2023 06:52 PM

Selfiee : ਸੈਲਫੀ ਕਿੰਗ ਬਣੇ ਅਕਸ਼ੈ ਕੁਮਾਰ ਨੇ ਕੀਤਾ ਅਜਿਹਾ ਕੰਮ, ਜਿਸ ਨਾਲ ਟੁੱਟਿਆ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ

Akshay Kumar as a selfie king: ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਹਰ ਗੱਲ ਵਿੱਚ ਅੱਗੇ ਹਨ। ਹੁਣ ਉਨ੍ਹਾਂ  ਨੇ ਇਹ ਵੀ  ਸਾਬਿਤ ਰ ਦਿੱਤਾ ਹੈ। ਆਪਣੀ ਫ਼ਿਲਮ ਸੈਲਫੀ ਦੇ ਪ੍ਰਮੋਸ਼ਨ 'ਚ ਰੁੱਝੇ ਅਕਸ਼ੇ ਨੇ 3 ਮਿੰਟ 'ਚ ਸਭ ਤੋਂ ਵੱਧ ਸੈਲਫੀ ਤਸਵੀਰਾਂ ਭਾਵ ਸੈਲਫੀ ਲੈ ਕੇ ਸੈਲਫੀ ਕਿੰਗ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਅਕਸ਼ੈ ਨੇ 3 ਮਿੰਟ 'ਚ ਲਈਆਂ 184 ਸੈਲਫੀ 

ਅਕਸ਼ੈ ਕੁਮਾਰ ਅਕਸਰ ਆਪਣੇ ਸਟੰਟਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਜਿੱਤਦੇ ਹੋਏ ਨਜ਼ਰ ਆਉਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਨਵਾਂ ਰਿਕਾਰਡ ਬਣਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਨੇ ਮਹਿਜ਼ 3 ਮਿੰਟਾਂ 'ਚ 184 ਸੈਲਫੀ ਲੈ ਕੇ ਨਵਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਇਆ ਹੈ। 

ਦੱਸ ਦਈਏ ਕਿ ਸਾਲ 2015 ਵਿੱਚ, ਡਿਵਾਈਨ ਜੌਹਨਸਨ ਨੇ 105 ਸੈਲਫੀ ਲੈ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਕਾਇਮ ਕੀਤਾ। ਜਿਸ ਤੋਂ ਬਾਅਦ ਜੇਮਸ ਸਮਿਥ ਨੇ 3 ਮਿੰਟ 'ਚ 168 ਸੈਲਫ ਪੋਰਟਰੇਟ ਤਸਵੀਰਾਂ ਕਲਿੱਕ ਕਰਕੇ ਨਵਾਂ ਰਿਕਾਰਡ ਬਣਾਇਆ। ਹਾਲਾਂਕਿ ਅਕਸ਼ੈ ਨੇ ਇਹ ਦੋਵੇਂ ਰਿਕਾਰਡ ਤੋੜ ਦਿੱਤੇ ਹਨ ਤੇ ਹੁਣ ਉਹ ਨਵੇਂ ਸੈਲਫੀ ਕਿੰਗ ਬਣ ਗਏ ਹਨ। 

ਹੋਰ ਪੜ੍ਹੋ: Sonu Sood: ਜਾਣੋ ਕਿਉਂ ਸੋਨੂੰ ਸੂਦ ਨੇ ਕਪਿਲ ਸ਼ਰਮਾ ਤੇ ਫੈਨਜ਼ ਨੂੰ ਕਿਹਾ ਧੰਨਵਾਦ, ਸ਼ੇਅਰ ਕੀਤੀ ਵੀਡੀਓ

ਰਾਜ ਮਹਿਤਾ ਵੱਲੋਂ ਨਿਰਦੇਸ਼ਤ, ਇਸ ਫ਼ਿਲਮ ਸੈਲਫੀ ਦੇ  ਵਿੱਚ ਅਕਸ਼ੈ ਕੁਮਾਰ ਦੇ ਨਾਲ-ਨਾਲ ਇਮਰਾਨ ਹਾਸ਼ਮੀ, ਨੁਸਰਤ ਭਰੂਚਾ ਅਤੇ ਡਾਇਨਾ ਪੇਂਟੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਇੱਕ ਮਲਿਆਲਮ ਭਾਸ਼ਾ ਦੀ ਫ਼ਿਲਮ 'ਡਰਾਈਵਿੰਗ ਲਾਇਸੈਂਸ' ਦਾ ਹਿੰਦੀ ਰੀਮੇਕ ਹੈ। ਅਸਲ ਫ਼ਿਲਮ ਵਿੱਚ ਦੱਖਣੀ ਸਿਤਾਰੇ ਪ੍ਰਿਥਵੀਰਾਜ ਸੁਕੁਮਾਰਨ ਅਤੇ ਸੂਰਜ ਵੈਂਜਾਰਾਮੂਡੂ ਸਨ। ਇਹ ਫ਼ਿਲਮ 24 ਫਰਵਰੀ ਨੂੰ ਰਿਲੀਜ਼ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network