Watch Video: ਮੁਸ਼ਕਿਲਾਂ 'ਚ ਘਿਰੇ ਨਵਾਜ਼ੂਦੀਨ ਸਿੱਦੀਕੀ, ਪਤਨੀ ਤੋਂ ਬਾਅਦ ਹਾਊਸ ਹੈਲਪਰ ਨੇ ਅਦਾਕਾਰ 'ਤੇ ਲਾਏ ਗੰਭੀਰ ਇਲਜ਼ਾਮ, ਵੀਡੀਓ ਹੋਈ ਵਾਇਰਲ

ਨਵਾਜ਼ੂਦੀਨ ਸਿੱਦੀਕੀ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਕ ਪਾਸੇ ਉਨ੍ਹਾਂ ਦੀ ਪਤਨੀ ਆਲੀਆ ਨੇ ਉਨ੍ਹਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਉਸ ਦੀ ਨੌਕਰਾਣੀ ਨੇ ਦੁਬਈ ਤੋਂ ਰੋਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ।

Reported by: PTC Punjabi Desk | Edited by: Pushp Raj  |  February 20th 2023 04:04 PM |  Updated: February 20th 2023 04:04 PM

Watch Video: ਮੁਸ਼ਕਿਲਾਂ 'ਚ ਘਿਰੇ ਨਵਾਜ਼ੂਦੀਨ ਸਿੱਦੀਕੀ, ਪਤਨੀ ਤੋਂ ਬਾਅਦ ਹਾਊਸ ਹੈਲਪਰ ਨੇ ਅਦਾਕਾਰ 'ਤੇ ਲਾਏ ਗੰਭੀਰ ਇਲਜ਼ਾਮ, ਵੀਡੀਓ ਹੋਈ ਵਾਇਰਲ

Nawazuddin Siddiqui news: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਨਿੱਜੀ ਜ਼ਿੰਦਗੀ 'ਚ ਉਥਲ-ਪੁਥਲ ਹੈ। ਅਭਿਨੇਤਾ ਦੀਆਂ ਮੁਸ਼ਕਿਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇੱਕ ਪਾਸੇ ਉਨ੍ਹਾਂ ਦੀ ਪਤਨੀ ਆਲੀਆ ਨੇ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਆਲੀਆ ਨੇ ਅਭਿਨੇਤਾ ਅਤੇ ਉਸ ਦੀ ਮਾਂ 'ਤੇ ਵੀ ਮਾਮਲਾ ਦਰਜ ਕਰਵਾਇਆ ਹੈ। ਹੁਣ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਤੋਂ ਬਾਅਦ ਉਨ੍ਹਾਂ ਦੀ ਦੁਬਈ ਸਥਿਤ ਘਰ ਦੀ ਨੌਕਰਾਣੀ ਸਪਨਾ ਰੌਬਿਨ ਨੇ ਵੀ ਅਦਾਕਾਰ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ।

ਪਤਨੀ ਤੋਂ ਬਾਅਦ ਨੌਕਰਾਣੀ ਨੇ ਲਾਏ ਅਦਾਕਾਰ 'ਤੇ ਗੰਭੀਰ ਇਲਜ਼ਾਮ 

ਨਵਾਜ਼ੂਦੀਨ ਸਿੱਦੀਕੀ 'ਤੇ ਉਨ੍ਹਾਂ ਦੀ ਨੌਕਰਾਣੀ ਸਪਨਾ ਨੇ ਗੰਭੀਰ  ਇਲਜ਼ਾਮ ਲਗਾਏ ਹਨ।  ਦਰਅਸਲ,ਇਸ ਵੀਡੀਓ ਨੂੰ ਨਵਾਜ਼ੂਦੀਨ ਦੀ ਪਤਨੀ ਆਲੀਆ ਦੇ ਵਕੀਲ ਰਿਜ਼ਵਾਨ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਅਦਾਕਾਰ ਦੇ ਦੁਬਈ ਵਾਲੇ ਘਰ 'ਚ ਸਥਿਤ ਨੌਕਰਾਣੀ ਰੋਂਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਦੇ ਵਿੱਚ ਉਹ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹ ਦੁਬਈ ਵਾਲੇ ਘਰ 'ਚ ਬਿਨਾਂ ਖਾਧੇ-ਪੀਤੇ ਰਹਿ ਰਹੀ ਹੈ। ਨਵਾਜ਼ ਨੇ ਉਸ ਨੂੰ ਇਸ ਹਾਲਤ 'ਚ ਉੱਥੇ ਇਕੱਲਾ ਛੱਡ ਦਿੱਤਾ ਹੈ। ਸਪਨਾ ਨੇ ਨਵਾਜ਼ 'ਤੇ ਤਨਖਾਹ ਨਾਂ ਦੇਣ ਦਾ ਇਲਜ਼ਾਮ ਵੀ ਲਗਾਇਆ ਹੈ।

ਵਾਇਰਲ ਵੀਡੀਓ ਦੇ ਵਿੱਚ ਕੀ ਹੈ 

ਇਸ ਵਾਇਰਲ ਵੀਡੀਓ 'ਚ ਸਪਨਾ ਨਵਾਜ਼ 'ਉਦੀਨ ਸਿੱਦੀਕੀ' 'ਤੇ ਇਲਜ਼ਾਮ ਲਾਉਂਦੀ ਹੈ ਅਤੇ ਕਹਿੰਦੀ ਹੈ ਕਿ ਉਸ ਨੇ ਮੈਨੂੰ ਦੁਬਈ 'ਚ ਇਕੱਲਾ ਛੱਡ ਦਿੱਤਾ ਗਿਆ ਹੈ। ਉਸ ਕੋਲ ਖਾਣ ਲਈ ਕੁਝ ਵੀ ਨਹੀਂ ਹੈ ਤੇ ਨਾਂ ਹੀ ਹੁਣ ਤੱਕ ਉਸ ਨੂੰ ਤਨਖਾਹ ਦਿੱਤੀ ਗਈ ਹੈ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਸਕੇ। 

ਤੁਹਾਨੂੰ ਦੱਸ ਦੇਈਏ ਕਿ ਨਵਾਜ਼ੂਦੀਨ ਸਿੱਦੀਕੀ ਦੇ ਬੱਚੇ ਹਾਲ ਹੀ ਵਿੱਚ ਭਾਰਤ ਆਏ ਹਨ, ਇਸ ਤੋਂ ਪਹਿਲਾਂ ਉਹ  ਦੁਬਈ ਵਿੱਚ ਰਹਿ ਰਹੇ ਸਨ ਅਤੇ ਸਪਨਾ ਉਨ੍ਹਾਂ ਦੀ ਦੇਖਭਾਲ ਲਈ ਉੱਥੇ ਸੀ। ਇਸ ਦੇ ਲਈ ਉਸ ਨੂੰ ਅਭਿਨੇਤਾ ਦੀ ਵੱਡੀ ਰਕਮ ਦੀ ਤਨਖਾਹ ਵੀ ਦਿੱਤੀ ਜਾਂਦੀ ਹੈ। ਆਲੀਆ ਦੇ ਵਕੀਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਈ ਵੱਡੇ ਦਾਅਵੇ ਕੀਤੇ ਹਨ, ਇਸ ਦੇ  ਨਾਲ ਹੀ ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਇੱਕ ਲੰਮਾ ਕੈਪਸ਼ਨ ਵੀ ਲਿਖਿਆ ਹੈ।

ਨਵਾਜ਼ੂਦੀਨ ਦੀ ਪਤਨੀ ਦੇ ਵਕੀਲ ਨੇ ਸ਼ੇਅਰ ਕੀਤੀ ਵੀਡੀਓ 

ਆਲੀਆ ਦੇ ਵਕੀਲ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ  ਲਿਖਿਆ, 'ਸਪਨਾ ਨੂੰ ਗ਼ਲਤ ਤਰੀਕੇ ਨਾਲ ਦੁਬਈ ਭੇਜਿਆ ਗਿਆ ਸੀ। ਸਰਕਾਰੀ ਰਿਕਾਰਡ 'ਚ ਲਿਖਿਆ ਹੈ ਕਿ ਸਪਨਾ ਸੇਲਜ਼ ਮੈਨੇਜਰ ਦੇ ਤੌਰ 'ਤੇ ਦੁਬਈ ਗਈ ਸੀ, ਪਰ ਦੁਬਈ 'ਚ ਉਹ ਨਵਾਜ਼ ਦੇ ਘਰ ਵਿੱਚ ਨੌਕਰਾਣੀ ਵਜੋਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਸਪਨਾ ਨੂੰ ਨੌਕਰੀ 'ਤੇ ਰੱਖਣ ਤੋਂ ਬਾਅਦ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ। ਜਦੋਂ ਤੋਂ ਅਦਾਕਾਰ ਦੇ ਬੱਚੇ ਭਾਰਤ ਵਾਪਸ ਆਏ ਹਨ, ਉਹ ਉਨ੍ਹਾਂ ਦੇ  ਦੁਬਈ ਸਥਿਤ ਘਰ ਵਿੱਚ ਇਕੱਲੇ ਰਹਿ ਰਹੀ ਹੈ। 

ਹੋਰ ਪੜ੍ਹੋ: Heeramandi: ਸੰਜੇ ਲੀਲਾ ਭੰਸਾਲੀ ਨੇ 'ਹੀਰਾ ਮੰਡੀ' ਤੋਂ ਸ਼ੇਅਰ ਕੀਤੀ ਲੀਡ ਅਭਿਨੇਤਰਿਆਂ ਦੀ ਪਹਿਲੀ ਝਲਕ, ਵੇਖੋ ਤਸਵੀਰਾਂ 

ਹਾਲ ਹੀ 'ਚ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜਿਸ 'ਚ ਉਸ ਨੇ ਨਵਾਜ਼ ਅਤੇ ਉਸ ਦੀ ਮਾਂ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਦੋਵਾਂ ਪਤੀ-ਪਤਨੀ ਦੀ ਲੜਾਈ ਹੁਣ ਕਾਨੂੰਨੀ ਮੁੱਦਿਆਂ 'ਤੇ ਉਲਝੀ ਹੋਈ ਹੈ। ਦੂਜੇ ਪਾਸੇ ਨਵਾਜ਼ ਦਾ ਕਹਿਣਾ ਹੈ ਕਿ ਆਲੀਆ ਕਾਫੀ ਸਮਾਂ ਪਹਿਲਾਂ ਉਨ੍ਹਾਂ ਤੋਂ ਵੱਖ ਹੋ ਚੁੱਕੀ ਹੈ ਪਰ ਹੁਣ ਉਹ ਜਾਇਦਾਦ ਅਤੇ ਬੰਗਲੇ 'ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੀ ਹੈ। ਜਿਸ ਦੇ ਕਾਰਨ ਉਹ ਅਜਿਹਾ ਕਰ ਰਹੀ ਹੈ ਤੇ ਉਨ੍ਹਾਂ 'ਤੇ ਝੂਠੇ ਇਲਜ਼ਾਮ ਲਗਾ ਰਹੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network