ਅਫਸਾਨਾ ਖ਼ਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਤਸਵੀਰਾਂ ਕੀਤੀਆਂ ਸਾਂਝੀਆਂ

ਅਫਸਾਨਾ ਖ਼ਾਨ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Reported by: PTC Punjabi Desk | Edited by: Shaminder  |  February 20th 2023 01:15 PM |  Updated: February 20th 2023 01:15 PM

ਅਫਸਾਨਾ ਖ਼ਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਤਸਵੀਰਾਂ ਕੀਤੀਆਂ ਸਾਂਝੀਆਂ

ਅਫਸਾਨਾ ਖ਼ਾਨ (Afsana Khan)ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ (Wedding Anniversary)ਮਨਾਈ ਹੈ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤਨੀ ਦੇ ਲਈ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ । ਗਾਇਕਾ ਨੇ ਕੈਪਸ਼ਨ ‘ਚ ਲਿਖਿਆ ‘ਮੈਂ ਤੁਹਾਨੂੰ ਵੇਖਦੀ ਹਾਂ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦੀ ਹਾਂ’। ਵਿਆਹ ਦੀ ਵਰ੍ਹੇਗੰਢ ਦੀ ਵਧਾਈ ਹੋਵੇ ਮੇਰੇ ਪਿਆਰ’।

ਹੋਰ ਪੜ੍ਹੋ  : ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਮਸ਼ਹੂਰ ਪੰਜਾਬੀ ਡਾਂਸਰ, ਵੀਡੀਓ ਹੋ ਰਿਹਾ ਵਾਇਰਲ

ਵੈਡਿੰਗ ਐਨੀਵਰਸਰੀ ‘ਤੇ ਗਾਇਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

 ਵਿਆਹ ਦੀ ਵਰ੍ਹੇਗੰਢ ਦੇ ਮੌਕੇ ‘ਤੇ ਗਾਇਕਾ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਸਾਜ਼ ਉਸ ਦੀ ਮਾਂਗ ‘ਚ ਸੰਧੂਰ ਭਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ‘ਚ ਦੋਵੇਂ ਜਣੇ ਖੜੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਗਾਇਕਾ ਨੇ ਜਿਉਂ ਹੀ ਸਾਂਝਾ ਕੀਤਾ ਤਾਂ ਦੋਵਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਪ੍ਰਸ਼ੰਸਕਾਂ ਦੇ ਨਾਲ ਨਾਲ ਭਰਾ ਖੁਦਾ ਬਖਸ਼ ਨੇ ਵੀ ਦੋਵਾਂ ਨੂੰ ਵਧਾਈ ਦਿੱਤੀ । 

ਹੋਰ ਪੜ੍ਹੋ  : ਸੋਨੂੰ ਸੂਦ ਦੇ ਨਾਮ ‘ਤੇ ਬਣਾਈ ਗਈ ਭਾਰਤ ਦੀ ਸਭ ਤੋਂ ਵੱਡੀ ਥਾਲੀ, ਇੱਕੋ ਸਮੇਂ ‘ਚ 20 ਜਣੇ ਖਾ ਸਕਦੇ ਹਨ ਖਾਣਾ, ਪਰ ਇਸ ਵਜ੍ਹਾ ਕਰਕੇ ਲੋਕਾਂ ਨੇ ਕੀਤਾ ਟ੍ਰੋਲ

ਅਫਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ 

 ਅਫਸਾਨਾ ਖ਼ਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਉਸ ਨੇ ਇੰਡਸਟਰੀ ‘ਚ ਵੱਖਰੀ ਥਾਂ ਬਣਾਈ ਹੈ ।

ਆਪਣੀ ਬੁਲੰਦ ਆਵਾਜ਼ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਨੂੰ ਹਮੇਸ਼ਾ ਟੁੰਬਿਆ ਹੈ । ਭਾਵੇਂ ਉਹ ਗੀਤ ‘ਧੱਕਾ’ ਹੋਵੇ । ‘ਯਾਰ ਮੇਰਾ ਤਿੱਤਲੀਆਂ ਵਰਗਾ’ ਹੋਵੇ ਜਾਂ ਫਿਰ ਕੋਈ ਹੋਰ ਗੀਤ ।ਹਰ ਗੀਤ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network