ਹਲਦੀ ਸੈਰੇਮਨੀ ਦੇ ਦੌਰਾਨ ਇੱਕ ਸ਼ਖਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ

ਕੁਝ ਪਲ ਪਹਿਲਾਂ ਜਿਸ ਜਗ੍ਹਾ ‘ਤੇ ਹਰ ਕੋਈ ਖੁਸ਼ ਸੀ ਅਤੇ ਵਿਆਹ ਦੀਆਂ ਖੁਸ਼ੀਆਂ ‘ਚ ਰੁੱਝਿਆ ਹੋਇਆ ਸੀ । ਕੁਝ ਪਲਾਂ ‘ਚ ਇਹ ਖੁਸ਼ੀਆਂ ਮਾਤਮ ‘ਚ ਤਬਦੀਲ ਹੋ ਗਈਆਂ ਅਤੇ ਹਰ ਪਾਸੇ ਮਾਤਮ ਛਾ ਗਿਆ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Reported by: PTC Punjabi Desk | Edited by: Shaminder  |  February 24th 2023 11:19 AM |  Updated: February 24th 2023 11:19 AM

ਹਲਦੀ ਸੈਰੇਮਨੀ ਦੇ ਦੌਰਾਨ ਇੱਕ ਸ਼ਖਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ

ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਅਜਿਹੇ ‘ਚ ਹਰ ਕੋਈ ਇਸ ਮਹੀਨੇ ਦੇ ਦੌਰਾਨ ਵਿਆਹ ਦੇ ਬੰਧਨ ‘ਚ ਬੱਝ ਰਿਹਾ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗਾ । ਜੀ ਹਾਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਦਾ ਮਾਹੌਲ ਚੱਲ ਰਿਹਾ ਹੈ ਅਤੇ ਲਾੜੇ ਨੂੰ ਹਲਦੀ (Haldi Ceremony ) ਲਗਾਉਣ ਯਾਨੀ ਕਿ ਵੱਟਣਾ ਮਲਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ।

ਹੋਰ ਪੜ੍ਹੋ : ਗੁਰਦਾਸ ਮਾਨ ਬਣੇ ਦਾਦਾ, ਪੁੱਤਰ ਗੁਰਿਕ ਮਾਨ ਅਤੇ ਸਿਮਰਨ ਦੇ ਘਰ ਪੁੱਤਰ ਨੇ ਲਿਆ ਜਨਮ

ਪਰ ਜਿਉਂ ਹੀ ਇਹ ਸ਼ਖਸ ਹਲਦੀ ਲਗਾਉਣ ਲਈ ਹਲਦੀ ਆਪਣੇ ਹੱਥ ‘ਚ ਲੈਂਦਾ ਹੈ ਤਾਂ ਉਸ ਤੋਂ ਬਾਅਦ ਉੱਥੇ ਹੀ ਡਿੱਗ ਪੈਂਦਾ ਹੈ । ਪਲਾਂ ‘ਚ ਹੀ ਇਸ ਜਗ੍ਹਾ ‘ਤੇ ਚੀਕ ਪੁਕਾਰ ਪੈ ਜਾਂਦੀ ਹੈ । 

ਵਿਆਹ ਦੀਆਂ ਖੁਸ਼ੀਆਂ ਗਮਾਂ ‘ਚ ਬਦਲੀਆਂ

ਕੁਝ ਪਲ ਪਹਿਲਾਂ ਜਿਸ ਜਗ੍ਹਾ ‘ਤੇ ਹਰ ਕੋਈ ਖੁਸ਼ ਸੀ ਅਤੇ ਵਿਆਹ ਦੀਆਂ ਖੁਸ਼ੀਆਂ ‘ਚ ਰੁੱਝਿਆ ਹੋਇਆ ਸੀ । ਕੁਝ ਪਲਾਂ ‘ਚ ਇਹ ਖੁਸ਼ੀਆਂ ਮਾਤਮ ‘ਚ ਤਬਦੀਲ ਹੋ ਗਈਆਂ ਅਤੇ ਹਰ ਪਾਸੇ ਮਾਤਮ ਛਾ ਗਿਆ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਲੋਕ ਇਸ ਘਟਨਾ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ਅਤੇ ਟੁੱਟੇ ਦਿਲ ਵਾਲੇ ਇਮੋਜੀ ਪੋਸਟ ਕਰ ਰਹੇ ਹਨ । 

ਹੈਦਰਾਬਾਦ ਦੀ ਹੈ ਘਟਨਾ 

 ਇਹ ਘਟਨਾ ਹੈਦਰਾਬਾਦ ਦੇ ਕਾਲਾ ਪੱਤਰ ਦੀ ਦੱਸੀ ਜਾ ਰਹੀ ਹੈ । ਜਿੱਥੇ ਇਹ ਚਾਲੀ ਸਾਲ ਦਾ ਵਿਅਕਤੀ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚਿਆ ਸੀ । ਮ੍ਰਿਤਕ ਦੀ ਪਛਾਣ ਮੁਹੰਮਦ ਰੱਬਾਨੀ ਦੇ ਤੌਰ ‘ਤੇੁ ਹੋਈ ਹੈ । ਇਸ ਸ਼ਖਸ ਨੂੰ ਨਹੀਂ ਸੀ ਪਤਾ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਿਰੀ ਵਿਆਹ ਸਾਬਿਤ ਹੋਵੇਗਾ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network