ਫਾਸਟਵੇਅ ਸੈੱਟਅਪ ਬਾਕਸ ਦੇ ਇਨ੍ਹਾਂ ਨੰਬਰਾਂ ‘ਤੇ ਵੇਖੋ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲ
ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਤੁਸੀਂ ਨਵੀਆਂ ਤੋਂ ਨਵੀਆਂ ਫ਼ਿਲਮਾਂ, ਗਾਣੇ ਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਦਾ ਆਨੰਦ ਮਾਣ ਰਹੇ ਹੋ, ਇੱਥੇ ਹੀ ਬਸ ਨਹੀਂ ਸ਼੍ਰੀ ਦਰਾਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨਾਲ ਜੁੜ ਕੇ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ।ਇਸ ਸਭ ਦੇ ਚਲਦੇ ਪੀਟੀਸੀ ਨੈੱਟਵਰਕ ਵੱਲੋਂ ਕੁਝ ਤਕਨੀਕੀ ਕਾਰਨਾਂ ਕਰਕੇ ਫਾਸਟਵੇਅ ਕੇਬਲ ਨੈੱਟਵਰਕ ਤੇ ਚੱਲ ਰਹੇ ਚੈਨਲ ਪੀਟੀਸੀ ਪੰਜਾਬੀ, ਪੀਟੀਸੀ ਪੰਜਾਬੀ ਗੋਲਡ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ, ਪੀਟੀਸੀ ਸਿਮਰਨ ਤੇ ਪੀਟੀਸੀ ਨਿਊਜ਼ ਦੇ ਨੰਬਰਾਂ ’ਤੇ ਫੇਰਬਦਲ ਕੀਤਾ ਗਿਆ ਹੈ । ਇਹਨਾਂ ਸਾਰੇ ਚੈਨਲਾਂ ਦਾ ਮਜ਼ਾ ਲੈਣ ਲਈ ਤੁਹਾਨੂੰ ਹੁਣ ਫਾਸਟਵੇਅ ਦੇ ਸੈੱਟਅਪ ਬਾਕਸ ਤੇ ਇਹ ਨੰਬਰ ਟਿਊਨ ਕਰਨਾ ਹੋਵੇਗਾ । ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :-ਤੁਹਾਡਾ ਪਸੰਦੀਦਾ ਚੈਨਲ ‘ਪੀਟੀਸੀ ਪੰਜਾਬੀ’ ਹੁਣ ਫਾਸਟਵੇਅ ਨੈੱਟਵਰਕ ਦੇ ਸੈੱਟਅਪ ਬਾਕਸ ਦੇ 58 ਨੰਬਰ ’ਤੇ ਚੱਲਦਾ ਹੈ ।
ਇਸ ਤਰ੍ਹਾਂ ਨਵੀਆਂ ਤੋਂ ਨਵੀਆਂ ਫ਼ਿਲਮਾਂ ਦੇਖਣ ਲਈ ਤੁਹਾਨੂੰ ‘ਪੀਟੀਸੀ ਪੰਜਾਬੀ ਗੋਲਡ’ ਫਾਸਟਵੇਅ ਨੈੱਟਵਰਕ ’ਤੇ ਨੰਬਰ 59 ’ਤੇ ਟਿਊਨ ਕਰਨਾ ਪਵੇਗਾ ।
ਨਵੇਂ ਤੋਂ ਨਵੇਂ ਗਾਣਿਆਂ ਦਾ ਆਨੰਦ ਮਾਨਣ ਲਈ ਤੁਹਾਨੂੰ ‘ਪੀਟੀਸੀ ਚੱਕਦੇ’ ਨੰਬਰ 48 ’ਤੇ ਟਿਊਨ ਕਰਨਾ ਪਵੇਗਾ ।
ਨਾਨ ਸਟਾਪ ਮਿਊਜ਼ਿਕ ਦਾ ਮਜ਼ਾ ਲੈਣ ਲਈ ‘ਪੀਟੀਸੀ ਮਿਊਜ਼ਿਕ’ ਚੈਨਲ ਤੁਹਾਨੂੰ ਹੁਣ ਫਾਸਟਵੇਅ ਦੇ ਸੈੱਟਅਪ ਬਾਕਸ ’ਤੇ ਨੰਬਰ 47 ਤੇ ਟਿਊਨ ਕਰਨਾ ਪਵੇਗਾ ।
ਜੇਕਰ ਤੁਸੀ ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ‘ਪੀਟੀਸੀ ਸਿਮਰਨ’ ਫਾਸਟਵੇਅ ਦੇ ਸੈੱਟਅਪ ਬਾਕਸ ਦੇ ਚੈਨਲ ਨੰਬਰ 397 ’ਤੇ ਟਿਊਨ ਕਰਨਾ ਪਵੇਗਾ ।
ਪੀਟੀਸੀ ਨਿਊਜ਼ ‘ਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਦੇਖਣ ਲਈ ਤੁਹਾਨੂੰ ਫਾਸਟਵੇਅ ਦੇ ਸੈੱਟਅਪ ਬਾਕਸ ਦੇ ਚੈਨਲ ਨੰਬਰ 65 ’ਤੇ ਜਾਣਾ ਪਵੇਗਾ ।
ਹੁਣ ਦੇਰ ਕਿਸ ਗੱਲ ਦੀ ਚੱਕੋ ਰਿਮੋਟ ਤੇ ਟਿਊਨ ਕਰਰੋ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲ ਤੇ ਐਂਟਰਟੇਨਮੈਂਟ ਦੀ ਲਓ ਡਬਲ ਡੋਜ਼ ।