ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੂੰ ‘Global Inspirational Leader 2022’ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
ਪੀਟੀਸੀ ਨੈੱਟਵਰਕ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ । ਪੀਟੀਸੀ ਨੈੱਟਵਰਕ ਨੂੰ ਹੁਣ ਤੱਕ ਕਈ ਅਵਾਰਡਾਂ ਦੇ ਨਾਲ ਨਵਾਜ਼ਿਆ ਜਾ ਚੁੱਕਿਆ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ (Rabindra Narayan) ਨੂੰ ਹਾਊਸ ਆਫ਼ ਲਾਰਡਸ ਵਿੱਚ ਕਰਵਾਏ ਗਏ ਇੱਕ ਸਮਾਗਮ ‘ਚ ‘ਗਲੋਬਲ ਇੰਸਪੀਰੇਸ਼ਨਲ ਲੀਡਰ 2022’ (Global Inspirational Leader 2022) ਦੇ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ ।
ਹੋਰ ਪੜ੍ਹੋ : ਗਾਇਕ ਰੌਸ਼ਨ ਪ੍ਰਿੰਸ ਦੀ ਧੀ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਉਨ੍ਹਾਂ ਨੂੰ ਇਹ ਸਨਮਾਨ ਬ੍ਰਿਟਿਸ਼ ਪਾਰਲੀਮੈਂਟ ਦੇ ਲਾਰਡਸ ਮੇਘਨੰਦ ਦੇਸਾਈ ਅਤੇ ਲਾਰਡ ਸਵਰਾਜ ਪੌਲ ਅਤੇ ਐੱਮ ਪੀ ਵਿਰੇਂਦਰ ਸ਼ਰਮਾ ਦੇ ਵੱਲੋਂ ਲੰਡਨ ‘ਚ ‘ਗਲੋਬਲ ਬਿਜਨੇਸ ਸਮਿਟ 2022’ ਦੇ ਦੌਰਾਨ ਦਿੱਤਾ ਗਿਆ ਹੈ ।ਇਸ ਤੋਂ ਇਲਾਵਾ ਪੀਟੀਸੀ ਨੈੱਟਵਰਕ ਨੂੰ ‘ਗਲੋਬਲ ਪਾਵਰ ਬ੍ਰਾਂਡ 2022’ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਹੈ । ਇਸ ਅਵਾਰਡ ਸਮਾਰੋਹ ਦਾ ਆਯੋਜਨ ਵ੍ਹਾਈਟ ਪੇਜ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ ਸੀ।
ਹੋਰ ਪੜ੍ਹੋ : ਆਲੀਆ ਭੱਟ ਦੀ ਇਸ ਦਿਨ ਹੋ ਸਕਦੀ ਹੈ ਡਿਲੀਵਰੀ, ਆਲੀਆ ਦੀ ਭੈਣ ਦੇ ਜਨਮ ਦਿਨ ‘ਤੇ ਘਰ ਆ ਸਕਦਾ ਹੈ ਨੰਨ੍ਹਾ ਮਹਿਮਾਨ
ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਦੀ ਅਗਵਾਈ ‘ਚ ਪੀਟੀਸੀ ਪੰਜਾਬੀ ਕਈ ਵੱਡੀਆਂ ਮੱਲਾਂ ਮਾਰ ਰਿਹਾ ਹੈ । ਮਨੋਰੰਜਨ ਜਗਤ ‘ਚ ਮਿਆਰੀ ਪ੍ਰੋਗਰਾਮ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਦੁਨੀਆ ਤੱਕ ਪੀਟੀਸੀ ਨੈੱਟਵਰਕ ਵੱਲੋਂ ਪਹੁੰਚਾਇਆ ਗਿਆ ਹੈ ।ਚੈਨਲ ‘ਤੇ ਦਰਸ਼ਕਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਵੇਰੇ ਸ਼ਾਮ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਪ੍ਰਸਾਰਣ ਕੀਤਾ ਜਾਂਦਾ ਹੈ ।
ਇਸ ਤੋਂ ਇਲਾਵਾ ਦਰਸ਼ਕਾਂ ਦੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ।ਦੇਸ਼ ਦੁਨੀਆ ਦੀ ਹਰ ਖ਼ਬਰ, ਸੱਭਿਆਚਾਰ, ਧਾਰਮਿਕ ਪ੍ਰੋਗਰਾਮਾਂ ਰਾਹੀਂ ਦਰਸ਼ਕਾਂ ਨੂੰ ਧਰਮ ਅਤੇ ਵਿਰਸੇ ਦੇ ਨਾਲ ਜੋੜਨ ਦੇ ਉਪਰਾਲੇ ਪੀਟੀਸੀ ਪੰਜਾਬੀ ਵੱਲੋਂ ਕੀਤੇ ਗਏ ਹਨ। ਇਨ੍ਹਾਂ ਮਿਆਰੀ ਪ੍ਰੋਗਰਾਮਾਂ ਦੀ ਬਦੌਲਤ ਹੀ ਇਸ ਤੋਂ ਪਹਿਲਾਂ ਵੀ ਪੀਟੀਸੀ ਨੈੱਟਵਰਕ ਕਈ ਅਵਾਰਡ ਪ੍ਰਾਪਤ ਕਰ ਚੁੱਕਿਆ ਹੈ ।
View this post on Instagram