ਪੀਟੀਸੀ ਡੀਐਫਐਫਏ ਅਵਾਰਡਜ਼ 2022: ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ (PTC Box Office Digital Film Festival & Awards 2022) ਸਮਾਰੋਹ ਦਾ ਆਗਾਜ਼ ਹੋ ਚੁੱਕਾ ਹੈ। ਇਸ ਮੌਕੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਦੇਵ ਖਰੌੜ; ਮੈਨੇਜਿੰਗ ਡਾਇਰੈਕਟਰ, ਪੀਟੀਸੀ ਨੈਟਵਰਕ, ਰਬਿੰਦਰ ਨਰਾਇਣ, ਅਤੇ ਫਿਲਮ ਨਿਰਮਾਤਾ ਮੁਕੇਸ਼ ਗੌਤਮ ਨੇ ਸ਼ੁੱਕਰਵਾਰ ਨੂੰ ਬਹੁਤ ਉਡੀਕੇ ਜਾ ਰਹੇ ਪੀਟੀਸੀ ਪੰਜਾਬੀ ਡਿਜੀਟਲ ਫਿਲਮ ਫੈਸਟੀਵਲ ਅਵਾਰਡਸ 2022 ਦਾ ਉਦਘਾਟਨ ਕੀਤਾ।
ਇਸ ਦੌਰਾਨ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇਸ ਅਵਾਰਡ ਸ਼ੋਅ ਬਾਰੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਹੁਣ ਤੱਕ ਕੋਈ ਪੂਰਾ ਚੈਨਲ ਮਿਲਿਆ ਹੈ ਤਾਂ ਉਹ ਸਿਰਫ਼ ਪੀਟੀਸੀ ਨੈਟਵਰਕ ਹੈ।
Image Source: PTC DFFA Awards 2022
ਗੁਰਪ੍ਰੀਤ ਘੁੱਗੀ ਨੇ ਆਪਣੇ ਇਹ ਵਿਚਾਰ ਦੋ-ਰੋਜ਼ਾ ਪੀਟੀਸੀ ਪੰਜਾਬੀ ਡਿਜੀਟਲ ਫਿਲਮ ਫੈਸਟੀਵਲ ਅਵਾਰਡਜ਼ 2022 ਦਾ ਉਦਘਾਟਨ ਕਰਨ ਤੋਂ ਬਾਅਦ ਸਾਂਝੇ ਕੀਤੇ । ਗੁਰਪ੍ਰੀਤ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਜੀ ਵੱਲੋਂ ਮਨੋਰੰਜਨ ਦੀ ਦੁਨੀਆ ਵਿੱਚ ਮਿਸਾਲੀ ਕੰਮ ਕਰਨ ਲਈ ਸ਼ਲਾਘਾ ਕੀਤੀ।
ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ, "ਇੱਕ ਲੀਡਰ ਦੇ ਵਿੱਚ ਜੋ ਜਨੂੰਨ ਹੋਣਾ ਚਾਹੀਦਾ ਹੈ ਅਤੇ ਮੈਂ ਰਬਿੰਦਰ ਨਾਰਾਇਣ ਜੀ ਵਿੱਚ ਇਹ ਜਨੂੰਨ ਦੇਖਿਆ ਹੈ," ਉਨ੍ਹਾਂ ਨੇ ਕਿਹਾ, "ਲੀਡ ਕਰਨਾ ਇੱਕ ਔਖਾ ਕੰਮ ਹੈ। ਕਿਉਂਕਿ ਇੱਕ ਲੀਡਰ ਤੁਹਾਨੂੰ ਸਫਲਤਾ ਦਾ ਰਸਤਾ ਦਿਖਾਏਗਾ।" "ਉਹ (ਰਬਿੰਦਰ ਨਰਾਇਣ) ਨੇ ਸ਼ੁਰੂ ਤੋਂ ਹੀ ਪੀਟੀਸੀ ਦੀ ਅਗਵਾਈ ਕੀਤੀ ਅਤੇ ਮੈਂ ਉਨ੍ਹਾਂ ਨੂੰ ਸਮੁੱਚੇ ਭਾਈਚਾਰੇ ਦੀ ਤਰਫ਼ੋਂ ਧੰਨਵਾਦ ਕਰਨਾ ਚਾਹੁੰਦਾ ਹਾਂ। "
ਹੋਰ ਪੜ੍ਹੋ : PTC DFFA AWARDS 2022 LIVE UPDATES: ਫ਼ਿਲਮ ਮੇਰੇ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ ਦੀ ਲਾਈਵ ਸਟ੍ਰੀਮਿੰਗ ਹੋਈ ਸ਼ੁਰੂ
ਪੀਟੀਸੀ ਡੀਐਫਐਫਏ ਅਵਾਰਡਜ਼ 2022 ਦਾ ਉਦਘਾਟਨ ਕਰਨ ਤੋਂ ਬਾਅਦ, ਦੇਵ ਖਰੌਦ ਦੇ ਨਾਲ ਗੁਰਪ੍ਰੀਤ ਘੁੱਗੀ ਨੂੰ ਪਹਿਲੀ 'ਬਾਕਸ ਆਫਿਸ' ਫਿਲਮ - 'ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ' ਦਾ ਆਨੰਦ ਲੈਂਦੇ ਦੇਖਿਆ ਗਿਆ।
ਅੱਜੇ ਤਾਂ ਮਹਿਜ਼ ਇਸ ਅਵਾਰਡ ਸ਼ੋਅ ਦੀ ਸ਼ੁਰੂਆਤ ਹੋਈ ਹੈ ਅਤੇ ਦਰਸ਼ਕ ਇਸ ਦਾ ਭਰਪੂਰ ਆਨੰਦ ਮਾਣ ਰਹੇ ਹਨ। ਜਿਵੇਂ-ਜਿਵੇਂ ਇਹ ਸ਼ੋਅ ਆਪਣੇ ਅਗਲੇ ਪੜ੍ਹਾਅ ਉੱਤੇ ਪੁੱਜੇਗਾ, ਹੌਲੀ-ਹੌਲੀ ਇਹ ਦਰਸ਼ਕਾਂ ਲਈ ਹੋਰ ਮਨੋਰੰਜਕ ਅਤੇ ਦਿਲਚਸਪ ਹੁੰਦਾ ਜਾਵੇਗਾ।