ਪੀਟੀਸੀ ਨੈਟਵਰਕ ਮੁੜ ਇੱਕ ਵਾਰ ਫੇਰ ਤੋਂ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022 ਕਰਵਾਉਣ ਜਾ ਰਿਹਾ ਹੈ। ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਆਓ ਵੇਖਦੇ ਹਾਂ ਇਸ ਵਾਰ ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਦੇ ਬੈਸਟ ਕੌਸਟਿਊਮ (Best COSTUMES) ਅਵਾਰਡਸ ਦੇ ਨਾਮੀਨੇਸ਼ਨਸ।
ਪੀਟੀਸੀ ਨੈਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ । ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਪਹਿਲਾ ਉਪਰਾਲਾ ਹੈ। ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ 2020 ‘ਚ ਇਸ ਤਰ੍ਹਾਂ ਦੇ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ ।
ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਤੇ ਅਵਾਰਡਸ 2022 ਦੇ ਵਿੱਚ ਬੈਸਟ ਕੌਸਟਿਊਮ ਦੇ ਲਈ ਜਿਨ੍ਹਾਂ ਦੇ ਨਾਂਅ ਨਾਮੀਨੇਸ਼ਨ ਵਿੱਚ ਸ਼ਾਮਲ ਹੋਏ ਹਨ, ਉਹ ਨੇ ਝਨਾਂ ਦੇ ਪਾਣੀ ਫ਼ਿਲਮ ਲਈ ਕੇ ਸੁਖੀ ਬਰਾਰ , ਦਰਾਹਿ ਦੇ ਲਈ ਗੁਰਜੋਤ, ਫ਼ਿਲਮ ਤੂੰ ਮੈਂ ਅਧੂਰੇ ਦੇ ਲਈ ਪੱਲਵੀ ਰਾਣਾ।
Best COSTUMES
S.NO | COSTUME DESIGNER | FILM | |
1 | SUKHI BRAR | JHANNA DE PAANI | |
2 | GURJOT | DARARHI | |
3 | PALLAVI RANA | TU MAI ADHURE | |
4 | JASWINDER CHAWLA | MAA SADKE | |
5 | JASDEEP KAUR | MITTI DE BOL |
ਇਸ ਕੈਟਾਗੀਰੀ ਦੇ ਵਿੱਚ ਦੋ ਹੋਰ ਨਾਂਅ ਵੀ ਸ਼ਾਮਲ ਹਨ, ਇਨ੍ਹਾਂ 'ਚ ਫ਼ਿਲਮ ਮਾਂ ਸੱਦਕੇ ਦੇ ਲਈ ਜਸਵਿੰਦ ਚਾਵਲਾ, ਮਿੱਟੀ ਦੇ ਬੋਲ ਲਈ ਜਸਦੀਪ ਕੌਰਨੂੰ ਨਾਮੀਨੇਟ ਕੀਤਾ ਗਿਆ ਹੈ।
ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਇੰਡਸਟਰੀ ਦੀਆਂ ਫ਼ਿਲਮਾਂ ਤੇ ਇਸ ਨੂੰ ਅੱਗੇ ਲਿਜਾਣ ਲਈ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।
ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ਇਨ੍ਹਾਂ ਲਮਾਂ ਵਿੱਚ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ। ਦਰਸ਼ਕ ਆਪਣੇ ਪਸੰਦੀਦਾ ਕਲਾਕਾਰਾਂ, ਡਾਇਰੈਕਟਰਾਂ ਤੇ ਹੋਰਨਾਂ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਵੋਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਤੁਸੀਂ ਪੀਟੀਸੀ ਪਲੇਅ ਐਪ ਉੱਤੇ ਨੌਮੀਨੇਸ਼ਨ ਐਪੀਸੋਡਸ ਵੇਖ ਕੇ ਹਾਸਲ ਕਰ ਸਕਦੇ ਹੋ।
ਅੱਜ ਤੋਂ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਸੋ ਅੱਜ ਵੇਖਣਾ ਨਾਂ ਭੁੱਲਣਾ ਨੌਮੀਨੇਸ਼ਨ, ਕਿਸ ਕੈਟਾਗਿਰੀ ਦੇ ਲਈ ਕਿਸ ਸ਼ਖਸੀਅਤ ਨੂੰ ਚੁਣਿਆ ਗਿਆ ਹੈ । ਦਿਨ ਸੋਮਵਾਰ, 7 ਮਾਰਚ, ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ।
ALSO READ IN ENGLISH : PTC Box Office Digital Film Festival and Awards 2022: Nomination List for Best Cinematography
View this post on Instagram