ਪੀਟੀਸੀ ਨੈੱਟਵਰਕ ਵੱਲੋਂ 15, 16 ਤੇ 17 ਫਰਵਰੀ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਕਰਵਾਇਆ ਜਾ ਰਿਹਾ ਹੈ । 17 ਫਰਵਰੀ ਨੂੰ ਉਹਨਾਂ ਕਲਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਸਭ ਤੋਂ ਵੱਖਰੀਆਂ ਕਹਾਣੀਆਂ ਨੂੰ ਛੋਟੇ ਪਰਦੇ ’ਤੇ ਦਿਖਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ । ਪੀਟੀਸੀ ਨੈੱਟਵਰਕ ਵੱਲੋਂ ਇਹਨਾਂ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਵੱਖ-ਵੱਖ ਕੈਟਾਗਿਰੀਆਂ ਵਿੱਚ ਨੌਮੀਨੇਟ ਐਲਾਨ ਦਿੱਤੇ ਗਏ ਹਨ । ਹੁਣ ਤੁਸੀਂ ਆਪਣੀ ਪਸੰਦ ਦੀ ਫ਼ਿਲਮ, ਅਦਾਕਾਰ, ਅਦਾਕਾਰਾ ਤੇ ਡਾਇਰੈਕਟਰ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਵੋਟ ਕਰਨਾ ਹੈ ।‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਬੈਸਟ ਕੌਮਿਕ ਫ਼ਿਲਮ ਦੀ ਕੈਟਾਗਿਰੀ ਵਿੱਚ ਜਿਨ੍ਹਾਂ ਫ਼ਿਲਮਾਂ ਨੂੰ ਨੌਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-
ਕੈਟਾਗਿਰੀ ਬੈਸਟ ਕੌਮਿਕ ਫ਼ਿਲਮ | |
ਫ਼ਿਲਮ | ਡਾਇਰੈਕਟਰ |
ਫੈਮਿਲੀ ਕੂਲ ਮੁੰਡੇ ਫੂਲ | ਜਿਤੇਂਦਰਾ ਭਾਰਦਵਾਜ |
ਜੀ ਜਨਾਬ | ਗੁਰਪ੍ਰੀਤ ਚਾਹਲ |
ਲੱਕੀ ਕਬੂਤਰ | ਓਜਸਵੀ ਸ਼ਰਮਾ |
ਕੁਝ ਕਹਿ ਨਹੀਂ ਸਕਦੇ | ਹਰਜੀਤ ਸਿੰਘ |
ਸਰਪੰਚੀ ਲੈਣੀ ਏ | ਗੁਰਪ੍ਰੀਤ ਚਾਹਲ |
ਦ ਡਿਵੋਰਸ ਪਾਰਟੀ | ਜੱਸਰਾਜ ਸਿੰਘ ਭੱਟੀ |
ਜੇਕਰ ਤੁਸੀਂ ਵੀ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।