ਪੀਟੀਸੀ ਬਾਕਸ ਆਫ਼ਿਸ 'ਤੇ ਦੇਖੋ ਫ਼ਿਲਮ 'ਚਿੜੀਆਂ ਦਾ ਚੰਬਾ'
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਬਾਕਸ ਆਫ਼ਿਸ ਤੇ ਨਵੀਂ ਕਹਾਣੀ ਦਿਖਾਈ ਜਾ ਰਹੀ ਹੈ । ਇਸ ਵਾਰ ਪੀਟੀਸੀ ਬਾਕਸ ਆਫ਼ਿਸ ਤੇ ਫ਼ਿਲਮ 'ਚਿੜੀਆਂ ਦਾ ਚੰਬਾ' ਦਿਖਾਈ ਜਾ ਰਹੀ ਹੈ ।ਨਿਰਦੇਸ਼ਕ ਸਮਰ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਵਿੱਚ ਸਾਡੇ ਸਮਾਜ ਦੇ ਉਸ ਤਾਣੇ ਬਾਣੇ ਨੂੰ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਕਿਤੇ ਨਾ ਕਿਤੇ ਔਰਤਾਂ ਖ਼ਾਸ ਕਰਕੇ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ ।
PTC Box Office
ਫ਼ਿਲਮ ਵਿੱਚ ਦੋ ਕੁੜੀਆਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਜਿਹੜੀਆਂ ਕਿ ਪਿਆਰ ਵਿੱਚ ਧੋਖਾ ਖਾਂਦੀਆ ਹਨ । ਪਰ ਇਸ ਧੋਖੇ ਦੇ ਬਾਵਜੂਦ ਸਾਡਾ ਸਮਾਜ ਧੋਖੇਬਾਜ਼ਾਂ ਨੂੰ ਸਜ਼ਾ ਦੇਣ ਦੀ ਬਜਾਏ ਇਹਨਾਂ ਕੁੜੀਆਂ ਦਾ ਹੀ ਕਸੂਰ ਕੱਢਦਾ ਹੈ । ਸਮਾਜ ਦੇ ਤਾਹਨੇ ਮਿਹਣਿਆਂ ਦਾ ਸਾਹਮਣਾ ਕਰਨ ਵਾਲੀਆਂ ਇਹ ਦੋਵੇਂ ਕੁੜੀਆਂ ਉਹਨਾਂ ਧੋਖੇਬਾਜ਼ਾ ਤੋਂ ਬਦਲਾ ਲੈਂਦੀਆਂ ਹਨ ਜਾਂ ਫਿਰ ਹੋਰਨਾਂ ਕੁੜੀਆਂ ਵਾਂਗ ਇਹਨਾਂ ਦੋਵਾਂ ਦੀ ਅਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ।
https://www.facebook.com/ptcpunjabi/videos/1256839987799815/
ਇਹ ਸਭ ਜਾਣਨ ਲਈ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ 'ਤੇ 'ਚਿੜੀਆਂ ਦਾ ਚੰਬਾ' ਦਿਨ ਸ਼ੁੱਕਰਵਾਰ 5 ਅਪ੍ਰੈਲ ਰਾਤ 7.45 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।