ਗ੍ਰੈਂਡ ਫਿਨਾਲੇ ‘ਚ ਪ੍ਰੋਮਿਲਾ ਅਗਰਵਾਲ ਨੇ ਜਿੱਤਿਆ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਟਾਈਟਲ

Reported by: PTC Punjabi Desk | Edited by: Shaminder  |  July 20th 2021 12:49 PM |  Updated: July 20th 2021 06:23 PM

ਗ੍ਰੈਂਡ ਫਿਨਾਲੇ ‘ਚ ਪ੍ਰੋਮਿਲਾ ਅਗਰਵਾਲ ਨੇ ਜਿੱਤਿਆ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਟਾਈਟਲ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਗ੍ਰੈਂਡ ਫਿਨਾਲੇ ‘ਚ ਪ੍ਰੋਮਿਲਾ ਅਗਰਵਾਲ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ - ਦਾ ਟਾਈਟਲ ਜਿੱਤਣ ‘ਚ ਕਾਮਯਾਬ ਰਹੀ ਹੈ । ਇਸ ਤੋਂ ਇਲਾਵਾ ਫਸਟ ਰਨਰ ਅੱਪ ਦੇ ਤੌਰ ‘ਤੇ ਸੀਮਾ ਬਾਂਸਲ ਬਾਜ਼ੀ ਮਾਰਨ ‘ਚ ਕਾਮਯਾਬ ਰਹੀ ਹੈ । ਜਦੋਂਕਿ ਸੈਕਿੰਡ ਰਨਰ ਅੱਪ ਦਾ ਖਿਤਾਬ ਅਰੁਣਾ ਸਹਿਗਲ ਨੇ ਜਿੱਤਿਆ ਹੈ । ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਸੁਪਰ ਸ਼ੈੱਫ ਦਾ ਗ੍ਰੈਂਡ ਫਿਨਾਲੇ ਕਰਵਾਇਆ ਗਿਆ ਸੀ ।

First Runner Up seema Bansal,,

ਹੋਰ ਪੜ੍ਹੋ : ਅਮਰੀਕਾ ਦੇ ਟਾਈਮਜ਼ ਸਕੁਏਅਰ ’ਤੇ ਮੰਜੇ ਡਾਹ ਕੇ ਖੇਤੀ ਬਿੱਲਾਂ ਦਾ ਕੀਤਾ ਗਿਆ ਵਿਰੋਧ, ਵੀਡੀਓ ਵਾਇਰਲ 

2nd Runner Up Aruna Sehgal,,,,,,

ਜਿਸ ‘ਚ ਸਾਡੇ ਜੱਜ ਸਾਹਿਬਾਨ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਜੱਜ ਸੁਨੰਦਾ ਸ਼ਰਮਾ ਨੇ ਇਨ੍ਹਾਂ ਸਾਰੇ ਪ੍ਰਤੀਭਾਗੀਆਂ ਦੇ ਖਾਣਾ ਬਨਾਉਣ ਦੇ ਹੁਨਰ ਨੂੰ ਪਰਖਿਆ ਸੀ । ਜਿਸ ਤੋਂ ਬਾਅਦ ਇਨ੍ਹਾਂ ਸਾਰੇ ਪ੍ਰਤੀਭਾਗੀਆਂ ਚੋਂ ਸੀਮਾ ਬਾਂਸਲ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਟਾਈਟਲ ਆਪਣੇ ਨਾਂਅ ਕਰਨ ‘ਚ ਕਾਮਯਾਬ ਰਹੇ ।

pdsc,

ਪੀਟੀਸੀ ਪੰਜਾਬੀ ਦੇ ਇਸ ਰਿਆਲਟੀ ਸ਼ੋਅ ‘ਚ ਜਿੱਤਣ ਵਾਲੀਆਂ ਇਨ੍ਹਾਂ ਸਾਰੀਆਂ ਪ੍ਰਤੀਭਾਗੀਆਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਏਗੀ । ਕਿਉਂਕਿ ਇਸ ਸ਼ੋਅ ਦੇ ਜ਼ਰੀਏ ਉਨ੍ਹਾਂ ਨੂੰ ਨਵੀਂ ਪਛਾਣ ਮਿਲੀ ਹੈ । ਜਿਸ ਦੇ ਜ਼ਰੀਏ ਉਨ੍ਹਾਂ ਦੇ ਲਈ ਤਰੱਕੀ ਦੇ ਨਵੇਂ ਰਾਹ ਖੁੱਲਣਗੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ ਦੇ ਲਈ ਕਈ ਰਿਆਲਟੀ ਸ਼ੋਅਜ਼ ਕਰਵਾਏ ਜਾ ਰਹੇ ਹਨ । ਇਨ੍ਹਾਂ ਰਿਆਲਟੀ ਸ਼ੋਅਜ਼ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network