ਪ੍ਰਿਯੰਕਾ ਮੋਹਿਤੇ ਨੇ ਬਣਾਇਆ ਨਵਾਂ ਰਿਕਾਰਡ, 8000 ਮੀਟਰ ਤੋਂ ਉੱਤੇ 5 ਚੋਟੀਆਂ ਪਾਰ ਕਰਨ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ
25 ਸਾਲਾ ਪ੍ਰਿਯੰਕਾ ਮੋਹਿਤੇ ਨੇ ਇੱਕ ਨਵਾਂ ਰਿਕਾਰਡ ਬਣਾ ਕੇ ਵਿਸ਼ਵ ਭਰ ਵਿੱਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿਯੰਕਾ ਮੋਹਿਤੇ ਨੇ ਅਸਮਾਨ ਛੂਹਣ ਵਾਲੀਆਂ ਦੁਨੀਆ ਦੀਆਂ ਪੰਜ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨ ਦਾ ਵੱਡਾ ਕਾਰਨਾਮਾ ਕੀਤਾ ਹੈ। ਅੱਠ 8000 ਮੀਟਰ ਤੋਂ ਵੱਧ ਉੱਚੀਆਂ ਵਾਲੀ ਇਨ੍ਹਾਂ ਪੰਜ ਚੋਟੀਆਂ 'ਤੇ ਤਿਰੰਗਾ ਲਹਿਰਾਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਪਰਬਤਾਰੋਹੀ ਹੈ।
Image Source: Instagram
ਪ੍ਰਿਯੰਕਾ ਮੋਹਿਤੇ ਦਾ ਜਨਮ 30 ਨਵੰਬਰ 1992 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਵਿੱਚ ਹੋਇਆ ਸੀ। ਉਹ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ (8,848 ਮੀਟਰ) ਨੂੰ ਫਤਿਹ ਕਰਨ ਵਾਲੀ ਮਹਾਰਾਸ਼ਟਰ ਦੀ ਸਭ ਤੋਂ ਘੱਟ ਉਮਰ ਦੀ ਵਿਅਕਤੀ ਹੈ ਅਤੇ ਦੇਸ਼ ਵਿੱਚ ਤੀਜੀ ਸਭ ਤੋਂ ਛੋਟੀ ਉਮਰ ਦੀ ਪਰਬਤਾਰੋਹੀ ਹੈ।
Image Source: twitter
ਪ੍ਰਿਯੰਕਾ ਨੇ ਸਾਲ 2013 ਵਿੱਚ ਮਾਊਂਟ ਐਵਰੈਸਟ ਦੀ ਚੋਟੀ ਨੂੰ ਛੂਹਿਆ ਸੀ। ਉਸ ਨੇ 2016 ਵਿੱਚ ਤਨਜ਼ਾਨੀਆ ਵਿੱਚ ਸਥਿਤ ਅਫਰੀਕਾ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਉਂਟ ਕਿਲੀਮੰਜਾਰੋ (5,895 ਮੀਟਰ) ਨੂੰ ਫਤਿਹ ਕੀਤਾ ਹੈ। ਹਾਲਾਂਕਿ ਇਸ ਸਿਖਰ 'ਤੇ ਪਹੁੰਚਣ ਦੀ ਤੀਜੀ ਕੋਸ਼ਿਸ਼ 'ਚ ਉਸ ਨੂੰ ਸਫਲਤਾ ਮਿਲੀ।
Image Source: twitter
ਦੋ ਸਾਲ ਬਾਅਦ, 2018 ਵਿੱਚ, ਪ੍ਰਿਯੰਕਾ ਨੇ ਮਾਊਂਟ ਲਹੋਸਟੇ (8,516 ਮੀਟਰ) ਦੀ ਚੜ੍ਹਾਈ ਪੂਰੀ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। 2019 ਵਿੱਚ, ਉਹ ਦੁਨੀਆ ਦੀ ਪੰਜਵੀਂ ਸਭ ਤੋਂ ਉੱਚੀ ਚੋਟੀ ਮਾਕਾਲੂ (8,485 ਮੀਟਰ) ਨੂੰ ਪਾਰ ਕਰਨ ਵਾਲੀ ਭਾਰਤ ਦੀ ਪਹਿਲੀ ਭਾਰਤੀ ਮਹਿਲਾ ਪਰਬਤਾਰੋਹੀ ਬਣ ਗਈ। ਅਪ੍ਰੈਲ 2021 ਵਿੱਚ, ਪ੍ਰਿਯੰਕਾ ਨੇ ਦੁਨੀਆ ਦੀ ਦਸਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਅੰਨਪੂਰਨਾ (8,091 ਮੀਟਰ) 'ਤੇ ਕਦਮ ਰੱਖਿਆ। 8000 ਮੀਟਰ ਤੋਂ ਉੱਪਰ ਦੀਆਂ ਪੰਜ ਪਹਾੜੀ ਚੋਟੀਆਂ 'ਤੇ ਪਹੁੰਚਣ ਲਈ ਇਹ ਉਸ ਦੀ ਮੁਹਿੰਮ ਦਾ ਚੌਥਾ ਸਟਾਪ ਸੀ।
ਦੱਸ ਦਈਏ ਕਿ ਪ੍ਰਿਯੰਕਾ ਮੋਹਿਤੇ ਨੂੰ ਸਾਲ 2020 ਵਿੱਚ ਭਾਰਤ ਸਰਕਾਰ ਵੱਲੋਂ 2020 ਵਿੱਚ ਤੇਨਜਿੰਗ ਨੌਰਗੇ ਐਡਵੈਂਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿਯੰਕਾ ਦੇ ਭਰਾ ਆਕਾਸ਼ ਮੋਹਿਤੇ ਨੇ ਉਸ ਦੀ ਪੰਜਵੀਂ ਮੰਜ਼ਿਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਸ਼ਾਮ 4.52 ਵਜੇ ਪ੍ਰਿਯੰਕਾਨੇ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਹਾੜੀ ਚੋਟੀ ਕੰਗਚਨਜੰਗਾ (8,586 ਮੀਟਰ) 'ਤੇ ਕਦਮ ਰੱਖਿਆ। ਇਸ ਨਾਲ ਉਹ ਅੱਠ ਹਜ਼ਾਰ ਤੋਂ ਵੱਧ ਉਚਾਈ ਵਾਲੀਆਂ ਪੰਜ ਚੋਟੀਆਂ ਨੂੰ ਫਤਹਿ ਕਰਨ ਵਿੱਚ ਸਫ਼ਲ ਰਹੀ।
Image Source: twitter
ਹੋਰ ਪੜ੍ਹੋ : ਮਦਰਸ ਡੇਅ 'ਤੇ ਜਾਹਨਵੀ ਕਪੂਰ ਨੇ ਮਾਂ ਲਈ ਲਿਖੀ ਪਿਆਰੀ ਪੋਸਟ, ਕਿਹਾ ਤੁਹਾਨੂੰ ਰੋਜ਼ ਮਹਿਸੂਸ ਕਰਦੀ ਹਾਂ
ਬਚਪਨ ਤੋਂ ਹੀ ਸਹਿਯਾਦਰੀ ਪਰਬਤ ਲੜੀ ਦੀਆਂ ਪਹਾੜੀਆਂ 'ਤੇ ਚੜ੍ਹ ਕੇ ਪ੍ਰਿਯੰਕਾਨੇ ਇਸ ਸਾਹਸੀ ਪਰ ਖ਼ਤਰਨਾਕ ਸ਼ੌਕ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਅਤੇ ਸਾਲ 2012 ਵਿੱਚ ਸਤਾਰਾ ਵਿੱਚ ਬੀ.ਐਸ.ਸੀ ਦੀ ਪੜ੍ਹਾਈ ਦੇ ਨਾਲ-ਨਾਲ ਪਰਬਤਾਰੋਹੀ ਦੀ ਸਿਖਲਾਈ ਪੂਰੀ ਕੀਤੀ।
Thank you so much all your support ?? https://t.co/xrDMyQyJI3
— Priyanka Mohite (@MountainPri) May 9, 2022