Malti viral video: ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਆਪਣੇ ਭੈਣ ਭਰਾਵਾਂ ਨਾਲ ਖੇਡਦੀ ਹੋਈ ਆਈ ਨਜ਼ਰ, ਵੇਖੋ ਮਾਲਤੀ ਦੀ ਕਿਊਟ ਵੀਡੀਓ

Reported by: PTC Punjabi Desk | Edited by: Pushp Raj  |  February 11th 2023 04:02 PM |  Updated: February 11th 2023 04:02 PM

Malti viral video: ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਆਪਣੇ ਭੈਣ ਭਰਾਵਾਂ ਨਾਲ ਖੇਡਦੀ ਹੋਈ ਆਈ ਨਜ਼ਰ, ਵੇਖੋ ਮਾਲਤੀ ਦੀ ਕਿਊਟ ਵੀਡੀਓ

'Priyanka Chopra's Daughter Malti viral video: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਪਤੀ ਨਿੱਕ ਜੋਨਸ ਤੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਫੋਟੋਆਂ ਅਤੇ ਵੀਡੀਓਜ਼ ਪੋਸਟ ਕਰਦੀ ਹੈ ਪਰ ਹੁਣ ਮਾਲਤੀ ਦਾ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਮਾਲਤੀ ਦੀ ਕਿਊਟਨੈਟਸ ਵੇਖ ਕੇ ਹਰ ਕੋਈ ਉਸ ਦਾ ਫੈਨ ਹੋ ਗਿਆ ਹੈ।

Image Source : Instagram

ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਨੇ ਆਪਣੀ ਧੀ ਮਾਲਤੀ ਦਾ ਚਿਹਰਾ ਪਹਿਲੀ ਵਾਰ ਫੈਨਜ਼ ਨੂੰ ਵਿਖਾਇਆ ਸੀ। ਹਾਲ ਹੀ ਵਿੱਚ ਅਦਾਕਾਰਾ ਦੇ ਫੈਨ ਪੇਜ਼ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜੋ ਕਿ ਉਸ ਦੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਹੈ।

Image Source : Instagram

ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਾਲਤੀ ਚਿੱਟੇ ਰੰਗ ਬੇਹੱਦ ਹੀ ਪਿਆਰੀ ਫਰਾਕ ਵਿੱਚ ਨਜ਼ਰ ਆ ਰਹੀ ਹੈ। ਉਸ ਦੇ ਸਿਰ 'ਤੇ ਮੈਚਿੰਗ ਰੰਗ ਦਾ ਛੋਟਾ ਜਿਹਾ ਹੇਅਰਬੈਂਡ ਵੀ ਲੱਗਿਆ ਹੋਇਆ ਹੈ। ਇਸ ਵੀਡੀਓ ਦੇ ਵਿੱਚ ਮਾਲਤੀ ਆਪਣੀ ਚਚੇਰੀ ਭੈਣਾਂ ਏਲੀਨਾ ਅਤੇ ਵੈਲੇਨਟੀਨਾ ਨਾਲ ਖੇਡਦੀ ਤੇ ਉਨ੍ਹਾਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਫੈਨਜ਼ ਨੂੰ ਇਸ ਸਟਾਰ ਕਪਲ ਦੀ ਧੀ ਮਾਲਤੀ ਦਾ ਇਹ ਕਿਊਟ ਵੀਡੀਓ ਬਹੁਤ ਪਸੰਦ ਆ ਰਿਹਾ। ਫੈਨਜ਼ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵਿੱਚ ਵੱਡੀ ਗਿਣਤੀ 'ਚ ਫੈਨਜ਼ ਨੇ ਮਾਲਤੀ ਦੀ ਸ਼ਲਾਘਾ ਕੀਤੀ ਹੈ।

Image Source : Instagram

ਹੋਰ ਪੜ੍ਹੋ: Tania Abrol wedding: 'ਚੱਕ ਦੇ ਇੰਡੀਆ' ਦੀ ਬਲਬੀਰ ਕੌਰ ਨੇ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਤਸਵੀਰਾਂ ਦੇ ਕੋਲਾਜ ਤੋਂ ਵੀਡੀਓ ਬਣਾ ਕੇ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਦੀ ਬੇਟੀ ਮਾਲਤੀ ਦੀ ਝਲਕ ਵੀ ਦੇਖਣ ਨੂੰ ਮਿਲੀ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਯੰਕਾ ਅਤੇ ਨਿਕ ਬਰਫੀਲੀ ਪਹਾੜੀਆਂ ਦੇ ਵਿਚਕਾਰ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਦੋਸਤਾਂ ਨਾਲ ਬਰਫ ਨਾਲ ਖੇਡਦੀ ਨਜ਼ਰ ਆਈ। ਇਸ ਦੇ ਨਾਲ ਹੀ ਵੀਡੀਓ 'ਚ ਪ੍ਰਿਯੰਕਾ ਦੀ ਬੇਟੀ ਮਾਲਤੀ ਵੀ ਨਜ਼ਰ ਆਈ, ਜੋ ਖਿਡੌਣਿਆਂ ਨਾਲ ਖੇਡਦੀ ਨਜ਼ਰ ਆ ਰਹੀ ਹੈ।

 

View this post on Instagram

 

A post shared by Jerry x Mimi ? (@jerryxmimi)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network