ਪ੍ਰਿਯੰਕਾ ਚੋਪੜਾ ਨੇ ਆਪਣੇ ਮਨਪਸੰਦ ਸਥਾਨ ਤੋਂ ਸ਼ੇਅਰ ਕੀਤਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Priyanka Chopra Latest Video: ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ, ਜਿਸ ਨੇ ਆਪਣੀ ਅਦਾਕਾਰੀ ਨਾਲ ਪੂਰੀ ਦੁਨੀਆ ਵਿੱਚ ਨਾਮ ਕਮਾਇਆ ਹੈ, ਇਨ੍ਹੀਂ ਦਿਨੀਂ ਭਾਰਤ ਵਿੱਚ ਹੈ। ਉਹ ਕਰੀਬ 3 ਸਾਲ ਬਾਅਦ ਭਾਰਤ ਪਰਤੀ ਹੈ। ਅਜਿਹੇ 'ਚ ਉਹ ਮੁੰਬਈ 'ਚ ਆਪਣਾ ਖਾਸ ਸਮਾਂ ਬਿਤਾ ਰਹੀ ਹੈ। ਉਹ ਮੁੰਬਈ 'ਚ ਮਸਤੀ ਕਰਦੇ ਹੋਏ ਆਪਣੀਆਂ ਖਾਸ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।
ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਖਾਸ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਬੁਆਏਫ੍ਰੈਂਡ ਨੇ ਹੰਸਿਕਾ ਮੋਟਵਾਨੀ ਨੂੰ ਰੋਮਾਂਟਿਕ ਅੰਦਾਜ਼ ਨਾਲ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ
Image Source : Instagram
ਵੀਡੀਓ 'ਚ ਅਦਾਕਾਰਾ ਮੁੰਬਈ ਦੇ ਮਰੀਨ ਡਰਾਈਵ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਪ੍ਰਿਯੰਕਾ ਚੋਪੜਾ ਨੂੰ ਵਾਈਟ ਕਲਰ ਦੀ ਡਰੈੱਸ 'ਚ ਦੇਖਿਆ ਜਾ ਸਕਦਾ ਹੈ। ਉਸ ਨੇ ਸਨਗਲਾਸ ਪਹਿਨੀ ਹੋਈ ਹੈ ਅਤੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਹਨ। ਵੀਡੀਓ ਦੇ ਬੈਕਗ੍ਰਾਊਂਡ 'ਚ ਪ੍ਰਿਯੰਕਾ ਚੋਪੜਾ ਦੀ ਫ਼ਿਲਮ ਬਲਫਮਾਸਟਰ ਦਾ ਗੀਤ ਚੱਲ ਰਿਹਾ ਹੈ। ਵੀਡੀਓ 'ਚ ਉਹ ਮਸਤੀ ਕਰਦੇ ਹੋਏ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਦੱਸਿਆ ਹੈ ਕਿ ਉਹ ਮੁੰਬਈ ਨੂੰ ਬਹੁਤ ਮਿਸ ਕਰ ਰਹੀ ਸੀ।
image source: instagram
ਉਸ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ' Pit stop at an old haunt… ਭਾਵੇਂ ਸਿਰਫ਼ ਇੱਕ ਮਿੰਟ ਲਈ, ਮੁੰਬਈ, ਮੈਂ ਤੁਹਾਨੂੰ ਯਾਦ ਕੀਤਾ! ਹੁਣ ਵਾਪਸ ਕੰਮ 'ਤੇ।' ਪ੍ਰਿਯੰਕਾ ਚੋਪੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Image Source : Instagram
ਪ੍ਰਸ਼ੰਸਕ ਅਦਾਕਾਰਾ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਦੀ ਪੋਸਟ ਤੋਂ ਸਾਫ ਹੈ ਕਿ ਉਹ ਆਪਣੇ ਕੁਝ ਪ੍ਰੋਜੈਕਟਸ ਕਰਕੇ ਭਾਰਤ ਵਾਪਸ ਆਈ ਹੈ। ਉਹ ਜਲਦ ਹੀ ਫਰਹਾਨ ਅਖਤਰ ਦੀ ਫ਼ਿਲਮ 'ਚ ਨਜ਼ਰ ਆਵੇਗੀ।
View this post on Instagram