ਪ੍ਰਿਯੰਕਾ ਚੋਪੜਾ ਨੇ ਕੀਨੀਆ ਤੋਂ ਸ਼ੇਅਰ ਕੀਤਾ ਦਿਲ ਦਹਿਲਾ ਦੇਣ ਵਾਲਾ ਵੀਡੀਓ, 'ਕਿਹਾ ਮੈਂ ਅਸਹਿਜ ਮਹਿਸੂਸ ਕਰ ਰਹੀ ਹਾਂ'

Reported by: PTC Punjabi Desk | Edited by: Pushp Raj  |  October 18th 2022 04:34 PM |  Updated: October 18th 2022 04:34 PM

ਪ੍ਰਿਯੰਕਾ ਚੋਪੜਾ ਨੇ ਕੀਨੀਆ ਤੋਂ ਸ਼ੇਅਰ ਕੀਤਾ ਦਿਲ ਦਹਿਲਾ ਦੇਣ ਵਾਲਾ ਵੀਡੀਓ, 'ਕਿਹਾ ਮੈਂ ਅਸਹਿਜ ਮਹਿਸੂਸ ਕਰ ਰਹੀ ਹਾਂ'

Priyanka Chopra shares video from Kenya: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਉਹ ਅਸਹਿਜ ਮਹਿਸੂਸ ਕਰ ਰਹੀ ਹੈ। ਆਓ ਜਾਣਦੇ ਹਾਂ ਕਿ ਇਸ ਵੀਡੀਓ 'ਚ ਅਜਿਹਾ ਕੀ ਹੈ ਜਿਸ ਦੇ ਚੱਲਦੇ ਅਦਾਕਾਰਾ ਅਸਹਿਜ ਮਹਿਸੂਸ ਕਰ ਰਹੀ ਹੈ।

Image Source: Instagram

ਪ੍ਰਿਯੰਕਾ ਚੋਪੜਾ ਅਦਾਕਾਰੀ ਤੋਂ ਲੈ ਕੇ ਇੰਟਰਨੈਸ਼ਨਲ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਅਤੇ ਸਮਾਜਿਕ ਕੰਮ ਕਰਨ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਪ੍ਰਿਅੰਕਾ ਕੁਝ ਸਾਲਾਂ ਤੋਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨਾਲ ਵੀ ਜੁੜੀ ਹੋਈ ਹੈ ਅਤੇ ਹਰ ਸਾਲ ਉਹ ਸੰਸਥਾ ਲਈ ਕੰਮ ਕਰਨ ਲਈ ਕਈ ਦੇਸ਼ਾਂ ਦੀ ਯਾਤਰਾ ਕਰਦੀ ਹੈ।

ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਕੀਨੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲਾ ਹੈ। ਇਸ ਵੀਡੀਓ ਦੇ ਰਾਹੀਂ ਅਦਾਕਾਰਾ ਨੇ ਉਥੋਂ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕੈਪਸ਼ਨ ਵਿੱਚ ਲਿਖਿਆ, "ਮੈਂ ਇਥੇ ਇਹ ਸਭ ਵੇਖ ਕੇ ਅਸਹਿਜ ਮਹਿਸੂਸ ਕਰ ਰਹੀ ਹਾਂ"

Image Source: Instagram

ਪ੍ਰਿਯੰਕਾ ਚੋਪੜਾ ਨੇ ਕੀਨੀਆ ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਦੇ ਵਿੱਚ ਉਥੋਂ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਸ਼ੇਅਰ ਕਰਦੇ ਹੋਏ ਕਿਹਾ, " ਮੈਂ ਯੂਨੀਸੈਫ ਨਾਲ ਕੀਨੀਆ ਵਿੱਚ ਹਾ, ਮੈਂ ਅੱਜ ਇਥੇ ਕਾਫੀ ਅਸਹਿਜ ਮਹਿਸੂਸ ਕਰ ਰਹੀ ਹਾਂ, ਜਦੋਂ ਮੈਂ ਲੰਡਨ ਤੋਂ ਕੀਨੀਆ ਲਈ ਫਲਾਇਟ ਲਈ ਹੈ ਉਦੋਂ ਤੋਂ ਮੇਰੇ ਮਨ ਬੇਚੈਨ ਹੋ ਰਿਹਾ ਹੈ। ਮੈਂ ਅਜੇ ਵੀ ਯੂਨੀਸੈਫ ਦੇ ਨਾਲ ਕੀਨੀਆ ਦੌਰੇ ਤੇ ਹਾਂ। ਇਸ ਸਮੇਂ ਇਥੇ ਚੱਲ ਰਹੇ ਸੁੱਕੇ ਦੀ ਮਾਰ ਨੂੰ ਵੇਖਣ ਮਨ ਉਦਾਸ ਹੈ। ਇੱਕ ਮਾਂ ਹੋਣ ਦੇ ਨਾਤੇ ਕੁਪੋਸ਼ਣ ਨਾਲ ਕਿਸੇ ਬੱਚੇ ਦੀ ਮੌਤ ਦੀ ਖ਼ਬਰ ਸੁਨਣਾ ਜਾਂ ਅਜਿਹੇ ਹਾਲਾਤ ਵੇਖਣਾ ਬੇਹੱਦ ਮੁਸ਼ਕਿਲ ਹੈ। ਬਾਵਜੂਦ ਇਸ ਦੇ ਮੈ ਤੁਹਾਨੂੰ ਸਾਰਿਆਂ ਇਸ ਯਾਤਰਾ 'ਤੇ ਲੈ ਕੇ ਜਾਣਾ ਚਾਹੁੰਦੀ ਹਾਂ"

ਕੀਨੀਆ ਦੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਵਾਤਾਵਰਣ ਵਿੱਚ ਆ ਰਹੇ ਬਦਲਾਅ ਕਾਰਨ ਉੱਥੇ ਹਾਲਾਤ ਵਿਗੜਦੇ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਥੇ ਇੱਕ ਮਿੰਟ ਵਿੱਚ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਇਸ ਬਾਰੇ ਗੱਲ ਕਰਦੇ ਹੋਏ ਪ੍ਰਿਯੰਕਾ ਨੇ ਸਾਰਿਆਂ ਨੂੰ ਮਦਦ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ, 'ਮੈਂ ਯੂਨੀਸੈਫ ਦੀ ਇਸ ਮੁਹਿੰਮ ਵਿੱਚ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੀ। ਮੈਂ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਅੱਗੇ ਆਓ ਤਾਂ ਜੋ ਸਮੇਂ ਸਿਰ ਇਲਾਜ ਕਰਵਾ ਕੇ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਜਾ ਸਕੇ।

Image Source: Instagram

ਹੋਰ ਪੜ੍ਹੋ: ਇਸ ਹਸਪਤਾਲ 'ਚ ਹੋਵੇਗਾ ਆਲੀਆ ਭੱਟ ਦੇ ਬੱਚੇ ਦਾ ਜਨਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਪ੍ਰਿਯੰਕਾ ਚੋਪੜਾ ਦੇ ਮੁਤਾਬਕ ਕੀਨੀਆ 'ਚ ਇਹ ਪਹਿਲੀ ਵਾਰ ਸੋਕਾ ਨਹੀਂ ਪਿਆ ਹੈ, ਹਾਲਾਂਕਿ ਇਸ ਤਰ੍ਹਾਂ ਦਾ ਸੋਕਾ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਹੈ। ਅਦਾਕਾਰਾ ਨੇ ਇਸ ਦਾ ਕਾਰਨ ਜਲਵਾਯੂ ਪਰਿਵਰਤਨ ਯਾਨੀ ਕਿ ਵਾਤਾਵਰਣ 'ਚ ਆ ਰਹੀ ਤਬਦੀਲੀ ਨੂੰ ਦੱਸਿਆ ਹੈ। ਪ੍ਰਿਯੰਕਾ ਮੁਤਾਬਕ ਅਫਰੀਕਾ ਦੇ ਜ਼ਿਆਦਾਤਰ ਦੇਸ਼ ਵਾਤਾਵਰਣ 'ਚ ਆ ਰਹੀ ਤਬਦੀਲੀ ਕਾਰਨ ਪਰੇਸ਼ਾਨ ਹਨ। ਅਦਾਕਾਰਾ ਨੇ ਕਿਹਾ ਸਾਨੂੰ ਵਾਤਾਵਰਣ ਸੰਭਾਲ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਨੂੰ ਜਲਦੀ ਤੋਂ ਜਲਦੀ ਕੁਝ ਕਰਨਾ ਚਾਹੀਦਾ ਹੈ ਨਹੀਂ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਜਿਥੇ ਇੱਕ ਪਾਸੇ ਅਦਾਕਾਰਾ ਸਮਾਜ ਸੇਵਾ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਪ੍ਰਿਯੰਕਾ ਦੇ ਫੈਨਜ਼ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ, ਕਿ ਉਹ ਸਮਾਜ ਸੇਵਾ ਦੇ ਨਾਲ-ਨਾਲ ਲੋਕਾਂ ਨੂੰ  ਵਾਤਾਵਰਣ ਦੀ ਸਾਂਭ ਸੰਭਾਲ ਤੇ ਅਜਿਹੇ ਮੁੱਦਿਆਂ ਪ੍ਰਤੀ ਜਾਗਰੂਕ ਕਰ ਰਹੀ ਹੈ।

 

View this post on Instagram

 

A post shared by Priyanka (@priyankachopra)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network