ਪਿਤਾ ਦੀ ਪੰਜਵੀਂ ਬਰਸੀ ਤੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ, ਵੀਡੀਓ 'ਚ ਦਿਖਾਇਆ ਪਿਆਰ

Reported by: PTC Punjabi Desk | Edited by: Gourav Kochhar  |  June 11th 2018 07:51 AM |  Updated: June 11th 2018 07:51 AM

ਪਿਤਾ ਦੀ ਪੰਜਵੀਂ ਬਰਸੀ ਤੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ, ਵੀਡੀਓ 'ਚ ਦਿਖਾਇਆ ਪਿਆਰ

ਪ੍ਰਿਅੰਕਾ ਚੋਪੜਾ ਨੇ ਪਿਤਾ ਅਸ਼ੋਕ ਚੋਪੜਾ ਦੀ ਪੰਜਵੀ ਬਰਸੀ ਦੇ ਮੌਕੇ 'ਤੇ ਇਕ ਭਾਵੁਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਰਾਹੀਂ ਉਸ ਨੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। ਇਸ ਵੀਡੀਓ ਵਿਚ ਪਿਤਾ ਨਾਲ ਪ੍ਰਿਅੰਕਾ ਦੇ ਕਈ ਅਨਸੀਨ ਬਚਪਨ ਦੀਆਂ ਤਸਵੀਰਾਂ ਹਨ। ਪ੍ਰਿਅੰਕਾ priyanka chopra ਇਸ ਵੀਡੀਓ ਵਿਚ ਗੀਤ ਗਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ।

priyanka chopra

ਵੀਡੀਓ ਵਿਚ ਪ੍ਰਿਅੰਕਾ ਦੱਸਦੀ ਨਜ਼ਰ ਆ ਰਹੀ ਹੈ, ''ਮੈਂ ਆਪਣੇ ਪਿਤਾ ਦੇ ਕਾਫ਼ੀ ਕਰੀਬ ਸੀ ਉਹ ਮੇਰੇ ਸੁਪਰਹੀਰੋ ਸਨ। ਪਾਪਾ ਬਹੁਤ ਪ੍ਰਤਿਭਾਸ਼ਾਲੀ ਅਤੇ ਪਿਆਰੇ ਇਨਸਾਨ ਸਨ। ਉਹ ਮੇਰੀ ਜ਼ਿੰਦਗੀ ਦਾ ਆਦਰਸ਼ ਸਨ। ਮੈਂ ਉਨ੍ਹਾਂ ਵਰਗਾ ਬਨਣਾ ਚਾਹੁੰਦੀ ਹਾਂ...।'' ਉਹ ਬਹੁਤ ਹੀ ਆਤਮਵਿਸ਼ਵਾਸੀ ਸਨ। ਦੱਸ ਦੇਈਏ ਕਿ 10 ਜੂਨ 2013 ਵਿਚ ਪ੍ਰਿਅੰਕਾ ਦੇ ਪਿਤਾ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ। ਉਹ ਉਸ ਵੇਲੇ 64 ਸਾਲ ਦੇ ਸਨ। ਉਥੇ ਹੀ ਗੱਲ ਪ੍ਰਿਅੰਕਾ priyanka chopra ਦੇ ਕਰੀਅਰ ਦੀਆਂ ਕਰੀਏ ਤਾਂ ਉਹ ਜਲਦ ਹੀ ਆਉਣ ਵਾਲੀ ਫਿਲਮ 'ਭਾਰਤ' ਵਿਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ। ਇਸ ਫਿਲਮ ਨਾਲ ਪ੍ਰਿਅੰਕਾ ਲੰਬੇ ਸਮੇਂ ਬਾਅਦ ਬਾਲੀਵੁੱਡ 'ਚ ਐਂਟਰੀ ਕਰ ਰਹੀ ਹੈ।

https://www.instagram.com/p/Bj1nrDmAumH

ਫਿਲਮਾਂ ਤੋਂ ਇਲਾਵਾ ਪ੍ਰਿਅੰਕਾ ਚੋਪੜਾ priyanka chopra ਆਪਣੇ ਹਾਲੀਵੁੱਡ ਟੀ.ਵੀ. ਸ਼ੋਅ 'ਕਵਾਂਟਿਕੋ' ਦੇ ਸੀਜ਼ਨ 3 ਦੇ ਇਕ ਐਪੀਸੋਡ ਨੂੰ ਲੈ ਕੇ ਸੋਸ਼ਲ ਮੀਡੀਆ ਭਾਰੀ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਹੈ। ਦਰਅਸਲ 'ਕਵਾਂਟਿਕੋ 3' ਦੇ ਇਕ ਐਪੀਸੋਡ ਵਿਚ ਆਤੰਕੀ ਹਮਲੇ ਪਿੱਛੇ ਭਾਰਤੀ ਰਾਸ਼ਟਰਵਾਦੀਆਂ ਦਾ ਹੱਥ ਹੋਣ ਦੀ ਗੱਲ ਬੋਲ ਰਹੀ ਸੀ। ਇਸ ਨੂੰ ਲੈ ਕੇ ਜੱਮ ਕੇ ਵਿਵਾਦ ਹੋਇਆ ਬਾਅਦ ਵਿਚ ਪ੍ਰਿਅੰਕਾ ਚੋਪੜਾ ਨੇ ਇਸ ਦੇ ਲਈ ਮਾਫੀ ਮੰਗੀ ਸੀ।

priyanka chopra


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network