ਪ੍ਰਿਯੰਕਾ ਚੋਪੜਾ ਨੇ ਤਿੰਨ ਮਹੀਨੇ ਬਾਅਦ ਰਿਵੀਲ ਕੀਤਾ ਆਪਣੀ ਬੱਚੀ ਦਾ ਨਾਮ
ਪ੍ਰਿਯੰਕਾ ਚੋਪੜਾ (priyanka chopra)ਜੋ ਕਿ ਕੁਝ ਦਿਨ ਪਹਿਲਾਂ ਹੀ ਸੈਰੋਗੇਸੀ ਦੇ ਜ਼ਰੀਏ ਮਾਂ ਬਣੀ ਹੈ । ਉਸ ਨੇ ਆਪਣੀ ਧੀ ਦਾ ਨਾਮ ਰਿਵੀਲ ਕੀਤਾ ਹੈ ।ਪ੍ਰਿਯੰਕਾ ਅਤੇ ਨਿੱਕ ਦੀ ਧੀ ਦਾ ਨਾਮ ਬੜਾ ਹੀ ਯੂਨੀਕ ਜਿਹਾ ਰੱਖਿਆ ਗਿਆ ਹੈ । ਬੱਚੀ ਦੇ ਜਨਮ ਤੋਂ ਤਿੰਨ ਮਹੀਨੇ ਬਾਅਦ ਪ੍ਰਿਯੰਕਾ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕੀਤਾ ਹੈ । ਦਰਅਸਲ ਪ੍ਰਿਯੰਕਾ ਅਤੇ ਨਿੱਕ ਨੇ ਬੱਚੀ ਦੇ ਜਨਮ ਪ੍ਰਮਾਣ ਪੱਤਰ ‘ਚ ਜੋ ਨਾਮ ਲਿਖਵਾਇਆ ਹੈ । ਉਸ ਦੇ ਮੁਤਾਬਕ ਬੱਚੀ ਦਾ ਨਾਮ ‘ਮਾਲਤੀ ਮੈਰੀ ਚੋਪੜਾ ਜੋਨਾਸ’ (Malti Marie Chopra Jonas) ਰੱਖਿਆ ਗਿਆ ਹੈ ।
image from instagram
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਮਾਂ ਬਣਨ ਤੋਂ ਬਾਅਦ ਕਰਵਾਇਆ ਫੋੋੋਟੋ ਸ਼ੂਟ
ਦੱਸ ਦਈਏ ਕਿ ਪ੍ਰਿਯੰਕਾ ਦੀ ਧੀ ਦਾ ਜਨਮ 14 ਜਨਵਰੀ ਨੂੰ ਕੈਲੀਫੋਰਨੀਆ ਦੇ ਸੈਨਡਿਆਗੋ ‘ਚ ਰਾਤ 8 ਵਜੇ ਤੋਂ ਬਾਅਦ ਹੋਇਆ ਸੀ । ਬੱਚੀ ਦੇ ਨਾਲ ਦੇ ਖੁਲਾਸੇ ਤੋਂ ਬਾਅਦ ਹਰ ਕੋਈ ਪ੍ਰਿਯੰਕਾ ਵੱਲੋਂ ਰੱਖੇ ਗਏ ਯੂਨੀਕ ਨਾਮ ਦੀ ਤਾਰੀਫ ਕਰ ਰਿਹਾ ਹੈ । ਕਿਉਂ ਕਿ ਬੱਚੀ ਦੇ ਨਾਮ ਨਾਲ ਪ੍ਰਿਯੰਕਾ ਦਾ ਸਰਨੇਮ ਅਤੇ ਨਿੱਕ ਜੋਨਾਸ (Nick Jonas)ਦਾ ਸਰਨੇਮ ਵੀ ਜੋੜਿਆ ਗਿਆ ਹੈ ।
image From instagram
ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਵਿਦੇਸ਼ੀ ਮੂਲ ਦੇ ਗਾਇਕ ਨਿੱਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਬਾਅਦ ਪ੍ਰਿਯੰਕਾ ਵਿਦੇਸ਼ ‘ਚ ਹੀ ਸੈਟਲ ਹੋ ਗਈ ਹੈ । ਪਰ ਉਹ ਆਪਣੀਆਂ ਜੜਾਂ ਨੂੰ ਨਹੀਂ ਭੁੱਲੀ ਹੈ ਅਤੇ ਅਕਸਰ ਆਪਣੇ ਤਿੱਥ ਤਿਉਹਾਰ ਮਨਾਉਂਦੀ ਹੋਈ ਨਜ਼ਰ ਆਉਂਦੀ ਹੈ । ਪ੍ਰਿਯੰਕਾ ਚੋਪੜਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।
View this post on Instagram