ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਅੱਜ ਮਨਾ ਰਹੇ ਨੇ ਵਿਆਹ ਦੀ ਵਰ੍ਹੇਗੰਢ, ਜਾਣੋ ਕਪਲ ਦੀ ਲਵ ਸਟੋਰੀ ਬਾਰੇ

Reported by: PTC Punjabi Desk | Edited by: Pushp Raj  |  December 01st 2022 12:34 PM |  Updated: December 01st 2022 12:34 PM

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਅੱਜ ਮਨਾ ਰਹੇ ਨੇ ਵਿਆਹ ਦੀ ਵਰ੍ਹੇਗੰਢ, ਜਾਣੋ ਕਪਲ ਦੀ ਲਵ ਸਟੋਰੀ ਬਾਰੇ

Priyanka Chopra, Nick Jonas wedding anniversary: ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਉਸ ਦੇ ਪਤੀ ਨਿਕ ਜੋਨਸ ਅੱਜ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਦਿਨ 'ਤੇ ਆਓ ਜਾਣਦੇ ਹਾਂ ਇਸ ਜੋੜੀ ਦੀ ਲਵ ਸਟੋਰੀ ਬਾਰੇ ਕੁਝ ਖ਼ਾਸ ਗੱਲਾਂ।

Image Source :Instagram

ਜਦੋਂ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ ਤਾਂ ਸਾਰਿਆਂ ਦਾ ਮੰਨਣਾ ਸੀ ਕਿ ਇਹ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲੇਗਾ, ਪਰ ਉਨ੍ਹਾਂ ਦੇ ਵਿਆਹ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਵਿਆਹ ਦੀ ਖ਼ਬਰ ਸਾਹਮਣੇ ਆਈ ਤਾਂ ਸਾਰਿਆਂ ਦਾ ਮੰਨਣਾ ਸੀ ਕਿ ਇਹ ਵਿਆਹ ਨਹੀਂ ਚੱਲੇਗਾ ਅਤੇ ਦੋਵੇਂ ਜਲਦੀ ਹੀ ਵੱਖ ਹੋ ਜਾਣਗੇ। ਦੋਵੇਂ ਕਰੀਅਰ ਅਤੇ ਉਮਰ ਵਿੱਚ ਜ਼ਿਆਦਾ ਗੈਪ ਹੋਣ ਦੇ ਚੱਲਦੇ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹਨ, ਪਰ ਇਸ ਜੋੜੇ ਨੇ ਕਈ ਮਿੱਥਾਂ ਨੂੰ ਤੋੜਿਆ ਹੈ। ਇਸੇ ਸਾਲ ਇਹ ਜੋੜਾ ਸੈਰੋਗੇਸੀ ਦੀ ਪ੍ਰਕੀਰਿਆ ਰਾਹੀਂ ਮਾਤਾ-ਪਿਤਾ ਬਣਿਆ ਹੈ। ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਤੋਂ ਕਰੀਬ 10 ਸਾਲ ਵੱਡੀ ਹੈ। ਦੋਵਾਂ ਦਾ ਪਾਲਣ-ਪੋਸ਼ਣ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਮਾਹੌਲ ਵਿੱਚ ਹੋਇਆ ਹੈ, ਇਸ ਦੇ ਚੱਲਦੇ ਦੋਹਾਂ ਨੂੰ ਕਾਫੀ ਟ੍ਰੋਲ ਹੋਣਾ ਪਿਆ, ਪਰ ਦੋਹਾਂ ਨੇ ਇੱਕ ਦੂਜੇ ਦਾ ਸਾਥ ਕਦੇ ਵੀ ਨਹੀਂ ਛੱਡਿਆ।

ਪ੍ਰਿਯੰਕਾ ਤੇ ਨਿਕ ਦੀ ਲਵ ਸਟੋਰੀ ਬਾਰੇ ਗੱਲ ਕਰੀਏ ਤਾਂ ਦੋਹਾਂ ਵਿਚਾਲੇ ਪਹਿਲੀ ਵਾਰ ਗੱਲਬਾਤ ਸੋਸ਼ਲ ਮੀਡੀਆ ਰਾਹੀਂ ਸ਼ੁਰੂ ਹੋਈ ਸੀ। ਨਿਕ ਨੇ ਸਭ ਤੋਂ ਪਹਿਲਾਂ ਫ਼ਿਲਮ 'ਕਵਾਂਟਿਕੋ' ਵਿੱਚ ਪ੍ਰਿਯੰਕਾ ਦੇ ਕੋ-ਸਟਾਰ ਗ੍ਰਾਹਮ ਨੂੰ ਇੱਕ ਸੰਦੇਸ਼ ਭੇਜਿਆ ਸੀ, ਜਿਸ ਵਿੱਚ ਉਸ ਨੇ ਪ੍ਰਿਅੰਕਾ ਦੀ ਤਾਰੀਫ਼ ਕੀਤੀ ਸੀ।

Image Source :Instagram

ਇਸ ਤੋਂ ਬਾਅਦ ਨਿਕ ਨੇ ਪਹਿਲੀ ਵਾਰ ਟਵਿਟਰ 'ਤੇ ਪ੍ਰਿਯੰਕਾ ਚੋਪੜਾ ਨੂੰ ਸੰਦੇਸ਼ ਭੇਜਿਆ ਸੀ, ਜਿਸ 'ਚ ਨਿਕ ਨੇ ਲਿਖਿਆ, 'ਸਾਡੇ ਕੁਝ ਕਾਮਨ ਫ੍ਰੈਂਡਜ਼ ਕਹਿ ਰਹੇ ਹਨ ਕਿ ਸਾਨੂੰ ਮਿਲਣਾ ਚਾਹੀਦਾ ਹੈ। ਨਿਕ ਦੇ ਇਸ ਸਵਾਲ ਦਾ ਜਵਾਬ ਪ੍ਰਿਯੰਕਾ ਚੋਪੜਾ ਨੇ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਇਨ੍ਹਾਂ ਸੰਦੇਸ਼ਾਂ ਨੂੰ ਪੜ੍ਹ ਸਕਦੀ ਹੈ। ਅਜਿਹੇ 'ਚ ਉਹ ਉਸ ਦੇ ਫੋਨ 'ਤੇ ਮੈਸੇਜ ਕਰ ਸਕਦਾ ਹੈ।

ਸਾਲ 2017 'ਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਕੱਠੇ ਮੇਟ ਗਾਲਾ 'ਚ ਐਂਟਰੀ ਕੀਤੀ ਸੀ। ਇਸ ਤੋਂ ਪਹਿਲਾਂ ਦੋਵੇਂ ਇੱਕ ਪਾਰਟੀ 'ਚ ਵੀ ਮਿਲੇ ਸਨ। ਇੰਨਾ ਹੀ ਨਹੀਂ ਪ੍ਰਿਯੰਕਾ ਨੇ ਨਿਕ ਨੂੰ ਆਪਣੇ ਘਰ ਵੀ ਬੁਲਾਇਆ ਸੀ ਅਤੇ ਇਸ ਗੱਲ ਦਾ ਖੁਲਾਸਾ ਖ਼ੁਦ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਟਰਵਿਊ 'ਚ ਕੀਤਾ ਸੀ।

Image Source :Instagram

ਹੋਰ ਪੜ੍ਹੋ: ਗਾਇਕ ਦਲੇਰ ਮਹਿੰਦੀ ਦਾ ਹਰਿਆਣਾ 'ਚ ਸਥਿਤ ਫਾਰਮ ਹਾਊਸ ਹੋਇਆ ਸੀਲ, ਜਾਣੋ ਪੂਰਾ ਮਾਮਲਾ

ਪ੍ਰਿਯੰਕਾ ਨੇ ਦੱਸਿਆ ਸੀ ਕਿ ਜਦੋਂ ਨਿਕ ਜੋਨਸ ਘਰ ਆਏ ਤਾਂ ਉਨ੍ਹਾਂ ਦੀ ਮਾਂ ਮਧੂ ਚੋਪੜਾ ਟੀਵੀ ਸੀਰੀਅਲ ਲਾਅ ਐਂਡ ਆਰਡਰ ਦੇਖ ਰਹੀ ਸੀ। ਇਸ ਦੌਰਾਨ ਦੋਵਾਂ ਵਿਚਾਲੇ ਕੁਝ ਦੇਰ ਤੱਕ ਗੱਲਬਾਤ ਹੋਈ। ਇਸ ਤਰ੍ਹਾਂ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਨਿਕ ਨੇ ਇੱਕ ਸ਼ਾਮ ਪ੍ਰਿਯੰਕਾ ਨੂੰ ਗ੍ਰੀਸ 'ਚ ਵਿਆਹ ਲਈ ਪ੍ਰਪੋਜ਼ ਕੀਤਾ। ਦੋਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਰਜ਼ਾਮੰਦੀ ਤੋਂ ਬਾਅਦ ਵਿਆਹ ਕਰ ਲਿਆ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network